ETV Bharat / science-and-technology

YouTube 'ਚ ਮਿਲਣਗੇ ਦੋ ਨਵੇਂ ਟੂਲ, ਜਾਣੋ ਕੀ ਹੋਵੇਗਾ ਫਾਇਦਾ

author img

By ETV Bharat Tech Team

Published : Nov 8, 2023, 10:58 AM IST

YouTube AI Tool: YouTube ਆਉਣ ਵਾਲੇ ਸਮੇਂ 'ਚ ਯੂਜ਼ਰਸ ਨੂੰ AI ਟੂਲ ਦੇਣ ਜਾ ਰਿਹਾ ਹੈ। ਇਸ ਨਾਲ ਯੂਜ਼ਰਸ ਅਤੇ ਕ੍ਰਿਏਟਰਸ ਦੋਨਾਂ ਨੂੰ ਫਾਇਦਾ ਹੋਵੇਗਾ।

YouTube AI Tool
YouTube AI Tool

ਹੈਦਰਾਬਾਦ: YouTube ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਜ਼ਿਆਦਾਤਰ ਲੋਕ ਇਸਦਾ ਇਸਤੇਮਾਲ ਗੀਤ ਸੁਣਨ ਜਾਂ ਖਬਰਾਂ ਦੇਖਣ ਲਈ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਗੂਗਲ ਆਪਣੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ YouTube 'ਤੇ AI ਫੀਚਰਸ ਦੇਣ ਵਾਲਾ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। ਇਹ ਫੀਚਰ ਅਜੇ ਸਿਰਫ਼ YouTube ਪ੍ਰੀਮੀਅਮ ਸਬਸਕ੍ਰਾਈਬਰ ਕੋਲ ਮੌਜ਼ੂਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਕ੍ਰਿਏਟਰਸ ਅਤੇ ਵੀਡੀਓਜ਼ ਦੇਖਣ ਵਾਲੇ ਯੂਜ਼ਰਸ ਲਈ ਦੋ ਨਵੇਂ ਫੀਚਰ ਲੈ ਕੇ ਆਉਣ ਵਾਲੀ ਹੈ। ਇਸ 'ਚ ਇੱਕ AI ਅਤੇ ਦੂਜਾ 'Comment Organizer' ਹੈ। ਜਦੋ ਤੁਸੀਂ ਕੋਈ ਵੀਡੀਓ ਦੇਖਦੇ ਹੋ, ਤਾਂ AI ਤੁਹਾਨੂੰ ਉਸ ਹੀ ਵਿਸ਼ੇ ਨਾਲ ਜੁੜੀਆਂ ਹੋਰ ਵੀਡੀਓਜ਼ ਦੇਖਣ ਦਾ ਸੁਝਾਅ ਦੇਵੇਗਾ ਜਦਕਿ Comment Organizer ਦੀ ਮਦਦ ਨਾਲ ਕ੍ਰਿਏਟਰਸ ਵੀਡੀਓ 'ਤੇ ਇੱਕ ਵਿਸ਼ੇ 'ਤੇ ਆਏ ਕੰਮੈਟ ਨੂੰ ਆਸਾਨੀ ਨਾਲ ਦੇਖ ਸਕਣਗੇ। ਇਹ ਟੂਲ ਵਿਸ਼ੇ ਦੇ ਹਿਸਾਬ ਨਾਲ ਕੰਮੈਟਸ ਨੂੰ Organize ਕਰਦਾ ਹੈ। ਫਿਲਹਾਲ ਕੰਪਨੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਨਵੇਂ ਟੂਲ ਕਿਹੜੇ ਯੂਜ਼ਰਸ ਨੂੰ ਮਿਲਣਗੇ।

Comment Organizer ਟੂਲ ਨਾਲ ਕ੍ਰਿਏਟਰਸ ਨੂੰ ਹੋਵੇਗਾ ਇਹ ਫਾਇਦਾ: Comment Organizer ਟੂਲ ਦੀ ਮਦਦ ਨਾਲ ਕ੍ਰਿਏਟਰਸ ਨੂੰ ਸਾਰੇ ਕੰਮੈਟਸ ਦੇਖਣ ਦੀ ਲੋੜ ਨਹੀਂ ਹੋਵੇਗੀ ਅਤੇ ਉਹ ਇਸ ਟੂਲ ਦੀ ਮਦਦ ਨਾਲ ਸਿੱਧੇ ਕੰਮ ਦੇ ਕੰਮੈਟਸ ਨੂੰ ਫਿਲਟਰ ਕਰ ਸਕਣਗੇ। ਜਦੋ ਕੋਈ ਕ੍ਰਿਏਟਰ ਤੁਹਾਡੀ ਵੀਡੀਓ ਦੇ ਕੰਮੈਟਸ 'ਤੇ ਕਲਿੱਕ ਕਰੇਗਾ, ਤਾਂ ਉਸਨੂੰ ਸਭ ਤੋਂ ਉੱਪਰ Topic ਦਾ ਆਪਸ਼ਨ ਨਜ਼ਰ ਆਵੇਗਾ। ਇੱਥੇ ਟਾਪਿਕ ਦੇ ਹਿਸਾਬ ਨਾਲ ਕੰਮੈਟਸ ਆਪਣੇ ਆਪ ਲਿਸਟ ਹੋ ਜਾਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਿਰਫ਼ ਪਬਲਿਸ਼ ਕੰਮੈਟਸ ਹੀ ਟਾਪਿਕ ਦੇ ਅੰਦਰ ਨਜ਼ਰ ਆਉਣਗੇ ਅਤੇ ਜਿਹੜੇ ਕੰਮੈਟਸ Review ਜਾਂ Block Word ਦਾ ਹਿੱਸਾ ਹਨ, ਉਹ ਇਸ 'ਚ ਨਜ਼ਰ ਨਹੀਂ ਆਉਣਗੇ।

AI ਟੂਲ ਦੀ ਵਰਤੋ: AI ਟੂਲ ਦੀ ਮਦਦ ਨਾਲ ਤੁਸੀਂ ਕਿਸੇ ਵੀ ਵੀਡੀਓ ਨਾਲ ਜੁੜੇ ਕੰਟੈਟ 'ਤੇ ਸਵਾਲ ਪੁੱਛ ਸਕਦੇ ਹਨ। ਇਹ ਤੁਹਾਨੂੰ ਚੈਟਜੀਪੀਟੀ ਦੀ ਤਰ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ। ਇਸਦੇ ਨਾਲ ਹੀ ਜਿਹੜੇ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ, AI ਉਸ ਵੀਡੀਓ ਨਾਲ ਜੁੜੇ ਹੋਰ ਵੀਡੀਓਜ਼ ਦੇ ਸੁਝਾਅ ਵੀ ਦੇਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.