ETV Bharat / science-and-technology

YouTube ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਹੁਣ ਵੀਡੀਓ ਨਾਲ ਜੁੜੇ ਸਵਾਲਾਂ ਦਾ ਜਵਾਬ ਪਾਉਣਾ ਹੋਵੇਗਾ ਆਸਾਨ

author img

By ETV Bharat Tech Team

Published : Nov 7, 2023, 10:21 AM IST

Updated : Nov 7, 2023, 11:11 AM IST

YouTube Ask Button: YouTube ਯੂਜ਼ਰਸ ਲਈ ਇੱਕ ਨਵਾਂ ਫੀਚਰ ਆ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵੀਡੀਓ ਨਾਲ ਜੁੜੇ ਸਵਾਲ ਪੁੱਛ ਸਕਣਗੇ। ਇਸਦੇ ਨਾਲ ਹੀ ਯੂਜ਼ਰਸ ਲਈ ਕੰਮੈਟਸ ਨੈਵੀਗੇਟ ਕਰਨਾ ਵੀ ਆਸਾਨ ਹੋਵੇਗਾ।

YouTube Ask Button
YouTube Ask Button

ਹੈਦਰਾਬਾਦ: ਗੂਗਲ ਦੇ ਮਸ਼ਹੂਰ ਵੀਡੀਓ ਸ਼ੇਅਰਿੰਗ ਪਲੇਟਫਾਰਮ YouTube ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਪਲੇਟਫਾਰਮ 'ਚ ਨਵੇਂ ਫੀਚਰਸ ਜੋੜਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਇੱਕ 'Conversational AI' ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਦ ਮਦਦ ਨਾਲ ਯੂਜ਼ਰਸ ਕਿਸੇ ਵੀ ਵੀਡੀਓ ਨਾਲ ਜੁੜੇ ਸਵਾਲ ਪੁੱਛ ਸਕਣਗੇ ਅਤੇ ਕੰਮੈਟਸ ਨੂੰ ਨੈਵੀਗੇਟ ਕਰਨਾ ਵੀ ਆਸਾਨ ਹੋਵੇਗਾ।

YouTube ਯੂਜ਼ਰਸ ਨੂੰ ਮਿਲੇਗਾ 'Ask Button': YouTube 'ਤੇ ਯੂਜ਼ਰਸ ਨੂੰ 'Ask Button' ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ AI ਨਾਲ ਗੱਲਬਾਤ ਕਰਕੇ ਵੀਡੀਓ ਨਾਲ ਜੁੜੇ ਕੰਟੇਟ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਣਗੇ। ਤੁਸੀਂ ਕਿਸੇ ਵੀ ਵੀਡੀਓ ਨਾਲ ਜੁੜਿਆਂ ਸਵਾਲ AI ਤੋ ਪੁੱਛ ਸਕੋਗੇ ਅਤੇ ਤੁਹਾਨੂੰ ਆਪਣੇ ਹਰ ਸਵਾਲ ਦਾ ਜਵਾਬ AI ਦੁਆਰਾ ਜਨਰੇਟ ਕੀਤੇ ਗਏ ਕੰਟੈਟ ਦੇ ਨਾਲ ਮਿਲੇਗਾ।

YouTube 'ਤੇ 'Ask Button' ਇਸ ਤਰ੍ਹਾਂ ਕਰੇਗਾ ਕੰਮ: YouTube ਦਾ 'Ask Button' ਕਿਸੇ ਵੀਡੀਓ ਨੂੰ ਦੇਖਦੇ ਹੋਏ ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਸੇ ਵੀਡੀਓ ਨੂੰ ਦੇਖਦੇ ਹੋਏ 'Ask about this video' ਜਾਂ Recommend related content' ਦਾ ਆਪਸ਼ਨ ਨਜ਼ਰ ਆਵੇਗਾ। ਇਸ ਰਾਹੀ ਤੁਸੀਂ ਉਸ ਵੀਡੀਓ ਬਾਰੇ ਜਾਣਕਾਰੀ ਲੈ ਸਕੋਗੇ।

'Ask Button' ਫੀਚਰ ਫਿਲਹਾਲ ਇਨ੍ਹਾਂ ਵੀਡੀਓਜ਼ 'ਤੇ ਕਰੇਗਾ ਕੰਮ: ਇਹ ਫੀਚਰ ਯੂਜ਼ਰਸ ਲਈ ਰੋਲਆਊਟ ਹੋਣਾ ਸ਼ੁਰੂ ਹੋ ਗਿਆ ਹੈ। 'Ask Button' ਫੀਚਰ ਫਿਲਹਾਲ ਕੁਝ ਅੰਗ੍ਰੇਜ਼ੀ ਵੀਡੀਓਜ਼ 'ਤੇ ਹੀ ਕੰਮ ਕਰੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਫੀਡਬੈਕ ਵੀ ਦੇ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਵੱਲੋ ਕਿਸੇ ਵੀਡੀਓ ਨੂੰ ਲੈ ਕੇ ਪੁੱਛੇ ਗਏ ਸਵਾਲ 30 ਦਿਨਾਂ ਬਾਅਦ ਆਪਣੇ ਆਪ ਡਿਲੀਟ ਹੋ ਜਾਣਗੇ।

YouTube ਬਾਰੇ: YouTube ਇੱਕ ਔਨਲਾਈਨ ਵੀਡੀਓ ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਹੈ, ਜਿਸਦਾ ਮੁੱਖ ਦਫਤਰ ਸੈਨ ਬਰੂਨੋ, ਕੈਲੀਫੋਰਨੀਆ ਅਤੇ ਸੰਯੁਕਤ ਰਾਜ ਵਿੱਚ ਹੈ। ਇਸ ਪਲੇਟਫਾਰਮ ਨੂੰ 14 ਫਰਵਰੀ 2005 ਨੂੰ ਸਟੀਵ ਚੇਨ, ਚੈਡ ਹਰਲੇ ਅਤੇ ਜਾਵੇਦ ਕਰੀਮ ਦੁਆਰਾ ਲਾਂਚ ਕੀਤਾ ਗਿਆ ਸੀ। ਇਹ ਗੂਗਲ ਦੀ ਮਲਕੀਅਤ ਹੈ ਅਤੇ ਗੂਗਲ ਸਰਚ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਵੈੱਬਸਾਈਟ ਹੈ।

Last Updated :Nov 7, 2023, 11:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.