ETV Bharat / science-and-technology

WhatsApp 'ਤੇ ਇਸ ਤਰ੍ਹਾਂ ਕਰ ਸਕੋਗੇ ਮੈਸੇਜਾਂ ਨੂੰ ਸ਼ੈਡਿਊਲ, ਤੈਅ ਕੀਤੇ ਸਮੇਂ ਅਨੁਸਾਰ ਆਪਣੇ ਆਪ ਭੇਜ ਹੋ ਜਾਣਗੇ ਮੈਸੇਜ

author img

By ETV Bharat Tech Team

Published : Nov 29, 2023, 10:55 AM IST

WhatsApp
WhatsApp

WhatsApp ਨੇ ਹਾਲ ਹੀ ਵਿੱਚ ਯੂਜ਼ਰਸ ਲਈ ਮੈਸੇਜ ਸ਼ੈਡਿਊਲ ਕਰਨ ਦਾ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਰਾਹੀ ਤੁਸੀਂ ਮੈਸੇਜਾਂ ਨੂੰ ਸ਼ੈਡਿਊਲ ਕਰ ਸਕਦੇ ਹੋ ਅਤੇ ਤੁਹਾਡਾ ਮੈਸੇਜ ਸ਼ੈਡਿਊਲ ਕੀਤੇ ਸਮੇਂ ਅਨੁਸਾਰ ਆਪਣੇ ਆਪ ਦੂਜੇ ਯੂਜ਼ਰ ਕੋਲ ਪਹੁੰਚ ਜਾਵੇਗਾ।

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਲਈ ਮੈਸੇਜ ਸ਼ੈਡਿਊਲ ਕਰਨ ਦਾ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਕਰੀਬੀਆਂ ਨੂੰ ਹੈਪੀ ਬਰਥਡੇ, ਗੁੱਡ ਨਾਈਟ ਅਤੇ ਗੁੱਡ ਮਾਰਨਿੰਗ ਵਰਗੇ ਮੈਸੇਜਾਂ ਨੂੰ ਸ਼ੈਡਿਊਲ ਕੀਤੇ ਸਮੇਂ ਅਨੁਸਾਰ ਭੇਜ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਜ਼ਰੂਰੀ ਮੈਸੇਜ ਨੂੰ ਤੁਸੀਂ ਸ਼ੈਡਿਊਲ ਕਰ ਸਕਦੇ ਹੋ ਅਤੇ ਇਹ ਮੈਸੇਜ ਸ਼ੈਡਿਊਲ ਕੀਤੇ ਸਮੇਂ ਅਨੁਸਾਰ ਆਪਣੇ ਆਪ ਹੋਰਨਾਂ ਯੂਜ਼ਰਸ ਨੂੰ ਡਿਲੀਵਰ ਹੋ ਜਾਵੇਗਾ।

ਵਟਸਐਪ 'ਤੇ ਮੈਸੇਜ ਸ਼ੈਡਿਊਲ ਕਰਨ ਲਈ ਥਰਡ ਪਾਰਟੀ ਐਪ: ਵਟਸਐਪ 'ਤੇ ਆਟੋਮੈਟਿਕ ਮੈਸੇਜ ਭੇਜਣ ਲਈ ਕਿਸੇ ਥਰਡ ਪਾਰਟੀ ਐਪ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਐਪਾਂ 'ਚ ਸ਼ੈਡਿਊਲਰ, ਡੂਇਟ ਲੈਟਰ ਅਤੇ ਸਕੈਡਿਟ ਥਰਡ ਪਾਰਟੀ ਐਪਾਂ ਸ਼ਾਮਲ ਹਨ। ਇਨ੍ਹਾਂ ਐਪਾਂ ਦੀ ਮਦਦ ਨਾਲ ਤੁਸੀਂ ਵਟਸਐਪ 'ਤੇ ਮੈਸੇਜ ਸ਼ੈਡਿਊਲ ਕਰਕੇ ਭੇਜ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਐਪਾਂ ਨੂੰ ਤੁਸੀਂ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ ਅਤੇ ਕੁਝ ਟਿਪਸ ਅਪਣਾ ਕੇ ਮੈਸੇਜ ਨੂੰ ਸ਼ੈਡਿਊਲ ਕਰ ਸਕਦੇ ਹੋ।

ਇਸ ਤਰ੍ਹਾਂ ਕਰੋ ਵਟਸਐਪ 'ਤੇ ਮੈਸੇਜ ਸ਼ੈਡਿਊਲ: ਵਟਸਐਪ 'ਤੇ ਮੈਸੇਜ ਸ਼ੈਡਿਊਲ ਕਰਨ ਲਈ ਸਭ ਤੋਂ ਪਹਿਲਾ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ SKEDit ਐਪ ਨੂੰ ਡਾਊਨਲੋਡ ਕਰੋ। ਇਸ ਤੋਂ ਬਾਅਦ ਫੇਸਬੁੱਕ ਅਕਾਊਂਟ ਨਾਲ ਇਸਨੂੰ ਸਾਈਨ ਇਨ ਕਰੋ। ਹੁਣ ਇੱਥੇ ਆਪਣਾ ਨਾਮ, ਇਮੇਲ ਅਤੇ ਪਾਸਵਰਡ ਪਾ ਕੇ ਅਕਾਊਂਟ ਨੂੰ ਕ੍ਰਿਏਟ ਕਰੋ। ਇਸ ਤੋਂ ਬਾਅਦ ਤੁਹਾਡੇ ਇਮੇਲ 'ਤੇ ਇੱਕ ਵੈਰੀਫਿਕੇਸ਼ਨ ਇਮੇਲ ਆਵੇਗਾ। ਇਸਨੂੰ ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਇੱਕ ਸਰਵਿਸ ਪੇਜ 'ਤੇ ਜਾ ਕੇ ਵਟਸਐਪ 'ਤੇ ਕਲਿੱਕ ਕਰੋ ਅਤੇ SKEDit ਐਪ ਨੂੰ ਜ਼ਰੂਰੀ ਆਗਿਆ ਦਿਓ। ਇਸ ਤੋਂ ਬਾਅਦ ਜਿਹੜੇ ਲੋਕਾਂ ਦੇ ਮੈਸੇਜ ਤੁਸੀਂ ਸ਼ੈਡਿਊਲ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਚੁਣ ਲਓ। ਹੁਣ ਤੁਸੀਂ ਇਨ੍ਹਾਂ ਲੋਕਾਂ ਨੂੰ ਕਦੇ ਵੀ ਮੈਸੇਜ ਕਰ ਸਕਦੇ ਹੋ। ਇਸ ਤੋਂ ਇਲਾਵਾ, ਜੇਕਰ ਤੁਸੀਂ ਸ਼ੈਡਿਊਲ ਕੀਤੇ ਮੈਸੇਜਾਂ ਨੂੰ ਭੇਜਣ ਤੋਂ ਪਹਿਲਾ ਆਪਣੀ ਆਗਿਆ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਇਸਦੀ ਸੈਟਿੰਗ ਕਰ ਸਕਦੇ ਹੋ। ਅਜਿਹਾ ਕਰਨ ਤੋਂ ਬਾਅਦ ਜਦੋ ਵੀ ਸ਼ੈਡਿਊਲ ਕੀਤੇ ਹੋਏ ਮੈਸੇਜ ਦੇ ਸੈਂਡ ਹੋਣ ਦਾ ਸਮਾਂ ਆਵੇਗਾ, ਤਾਂ ਉਹ ਮੈਸੇਜ ਸੈਂਡ ਹੋਣ ਤੋਂ ਪਹਿਲਾ ਤੁਹਾਡੀ ਆਗਿਆ ਲਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.