ETV Bharat / science-and-technology

Oppo Find N3 Flip ਸਮਾਰਟਫੋਨ ਇਸ ਤਰੀਕ ਨੂੰ ਹੋ ਸਕਦੈ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ

author img

By

Published : Aug 17, 2023, 12:43 PM IST

Oppo 29 ਅਗਸਤ ਨੂੰ ਘਰੇਲੂ ਬਾਜ਼ਾਰ ਵਿੱਚ ਨਵਾਂ ਫਲਿੱਪ ਫੋਨ ਲਾਂਚ ਕਰ ਸਕਦੀ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।

Oppo Find N3 Flip
Oppo Find N3 Flip

ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Oppo 29 ਅਗਸਤ ਨੂੰ ਆਪਣੇ ਘਰੇਲੂ ਬਾਜ਼ਾਰ 'ਚ Oppo Find N3 Flip ਸਮਾਰਟਫੋਨ ਲਾਂਚ ਕਰ ਸਕਦੀ ਹੈ। ਟਿਪਸਟਰ Max Jambor ਨੇ X 'ਤੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਲੀਕਸ ਦੀ ਮੰਨੀਏ, ਤਾਂ ਇਸ ਦਿਨ Oppo Find N3 ਅਤੇ Oppo Watch 4 Pro ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। ਅਧਿਕਾਰਿਤ ਤੌਰ 'ਤੇ ਫੋਨ ਦੇ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

  • Find N3 Flip - 29th August📅

    — Max Jambor (@MaxJmb) August 16, 2023 " class="align-text-top noRightClick twitterSection" data=" ">

Oppo Find N3 Flip ਦੇ ਫੀਚਰਸ: Oppo Find N3 Flip 'ਚ ਇਸ ਵਾਰ ਰਾਊਂਡ ਸ਼ੇਪ ਕੈਮਰਾ ਮਿਲ ਸਕਦਾ ਹੈ। ਇਸ ਵਿੱਚ ਤੁਹਾਨੂੰ 50MP+48MP ਅਲਟਰਾ ਵਾਈਡ ਅਤੇ 32MP 2X ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਇਹ ਸਮਾਰਫੋਨ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ ਅਤੇ ਇਸ ਵਿੱਚ 4500mAh ਦੀ ਬੈਟਰੀ ਮਿਲੇਗੀ। ਇਸਦੇ ਨਾਲ ਹੀ ਇਸ ਸਮਾਰਟਫੋਨ 'ਚ 3.26 ਇੰਚ ਦੀ ਕਵਰ ਡਿਸਪਲੇ ਮਿਲੇਗੀ। ਫਿਲਹਾਲ ਫੋਨ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Realme 23 ਅਗਸਤ ਨੂੰ 2 ਨਵੇਂ ਸਮਾਰਟਫੋਨ ਕਰੇਗਾ ਲਾਂਚ: ਜਲਦ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਵੀ 2 ਨਵੇਂ ਸਮਾਰਟਫੋਨ ਜਲਦ ਲਾਂਚ ਕਰਨ ਵਾਲੀ ਹੈ। ਕੰਪਨੀ 23 ਅਗਸਤ ਨੂੰ ਦੁਪਹਿਰ 12 ਵਜੇ ਭਾਰਤ 'ਚ Realme 11 ਅਤੇ Realme 11x 5G ਸਮਾਰਟਫੋਨ ਨੂੰ ਲਾਂਚ ਕਰੇਗੀ। ਰਿਪੇਰਟਸ ਅਨੁਸਾਰ, ਕੰਪਨੀ ਇਸ ਦਿਨ Realme Buds Air 5 Pro ਵੀ ਲਾਂਚ ਕਰ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਨ੍ਹਾਂ ਦੋਵੇ ਸਮਾਰਟਫੋਨਾਂ ਦੇ 20,000 ਰੁਪਏ ਦੇ ਕਰੀਬ ਲਾਂਚ ਹੋਣ ਦੀ ਉਮੀਦ ਹੈ।

31 ਅਗਸਤ ਨੂੰ ਲਾਂਚ ਹੋਵੇਗਾ IQOO Z7 Pro 5G ਸਮਾਰਟਫੋਨ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਕਿਊ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਨੇ ਟਵਿੱਟਰ ਪੋਸਟ ਰਾਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਈਕਿਊ ਨੇ ਇੱਕ ਟੀਜਰ ਪੋਸਟ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਫੋਨ 'ਚ ਕਰਵ ਡਿਸਪਲੇ ਅਤੇ ਇੱਕ ਇੰਚ ਕਟਆਊਟ ਮਿਲੇਗਾ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਖਰੀਦ ਸਕੋਗੇ। ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 25 ਤੋਂ 30 ਹਜ਼ਾਰ ਦੇ ਵਿਚਕਾਰ ਲਾਂਚ ਹੋ ਸਕਦਾ ਹੈ।


ETV Bharat Logo

Copyright © 2024 Ushodaya Enterprises Pvt. Ltd., All Rights Reserved.