ETV Bharat / science-and-technology

Realme 11 ਅਤੇ Realme 11x 5G ਦੀ ਲਾਂਚ ਡੇਟ ਆਈ ਸਾਹਮਣੇ, ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਇਸ ਦਿਨ ਲਾਂਚ ਹੋਣਗੇ ਇਹ 2 ਨਵੇਂ ਸਮਾਰਟਫੋਨ

author img

By

Published : Aug 17, 2023, 11:22 AM IST

Realme ਭਾਰਤ 'ਚ ਇਸ ਮਹੀਨੇ 2 ਨਵੇਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਸਮਾਰਟਫੋਨ ਦੀ ਲਾਂਚ ਡੇਟ ਅਤੇ ਫੀਚਰਸ ਸਾਹਮਣੇ ਆ ਚੁੱਕੇ ਹਨ।

launch date of Realme 11 and Realme 11x 5G
launch date of Realme 11 and Realme 11x 5G

ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme 2 ਨਵੇਂ ਸਮਾਰਟਫੋਨ ਜਲਦ ਲਾਂਚ ਕਰਨ ਵਾਲੀ ਹੈ। ਕੰਪਨੀ 23 ਅਗਸਤ ਨੂੰ ਦੁਪਹਿਰ 12 ਵਜੇ ਭਾਰਤ 'ਚ Realme 11 ਅਤੇ Realme 11x 5G ਸਮਾਰਟਫੋਨ ਨੂੰ ਲਾਂਚ ਕਰੇਗੀ। ਲਾਂਚ ਇਵੈਂਟ ਨੂੰ ਤੁਸੀਂ ਕੰਪਨੀ ਦੇ Youtube ਚੈਨਲ ਰਾਹੀ ਦੇਖ ਸਕੋਗੇ। ਰਿਪੇਰਟਸ ਅਨੁਸਾਰ, ਕੰਪਨੀ ਇਸ ਦਿਨ Realme Buds Air 5 Pro ਵੀ ਲਾਂਚ ਕਰ ਸਕਦੀ ਹੈ।

Realme 11x 5G ਦੇ ਫੀਚਰਸ: Realme 11x 5G ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ ਤੁਹਾਨੂੰ 64MP ਦਾ ਪ੍ਰਾਇਮਰੀ ਕੈਮਰਾ ਮਿਲੇਗਾ, ਜੋ AI ਦੁਆਰਾ ਸੰਚਾਲਿਤ ਹੋਵੇਗਾ। ਇਸ ਫੋਨ 'ਚ 33W ਦੀ ਫਾਸਟ ਚਾਰਜਿੰਗ ਦੇਖਣ ਨੂੰ ਮਿਲੇਗੀ। Realme 115G ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ 6.72 ਇੰਚ FHD+ਡਿਸਪਲੇ 120hz ਦੇ ਰਿਫ੍ਰੇਸ਼ ਦਰ ਦੇ ਨਾਲ ਮਿਲੇਗੀ। ਦੋਨੋ ਹੀ ਫੋਨ MediaTek Dimensity 6100+SoC ਦੇ ਨਾਲ ਆ ਸਕਦੇ ਹਨ। ਫੋਟੋਗ੍ਰਾਫ਼ੀ ਲਈ ਇਸ ਵਿੱਚ ਦੋਹਰਾ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 108MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਪੋਰਟਰੇਟ ਕੈਮਰਾ ਹੋਵੇਗਾ। ਫਰੰਟ 'ਚ 16MP ਦਾ ਕੈਮਰਾ ਮਿਲੇਗਾ। Realme 11 ਦੇ ਬਾਕਸ 'ਚ 67W SUPERVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAH ਦੀ ਬੈਟਰੀ ਹੋਵੇਗੀ। Realme 11 5G ਨੂੰ ਕੰਪਨੀ 8GB +128GB ਅਤੇ 8GB+ 256GB ਵਿੱਚ ਲਾਂਚ ਕਰ ਸਕਦੀ ਹੈ। ਦੂਜੇ ਪਾਸੇ Realme 11X5G ਦੇ 6GB +128GB ਅਤੇ 8GB +256GB 'ਚ ਉਪਲਬਧ ਹੋਣ ਦੀ ਉਮੀਦ ਹੈ।

Realme 11x 5G ਅਤੇ Realme 11 5G ਦੀ ਕੀਮਤ: ਮਿਲੀ ਜਾਣਕਾਰੀ ਅਨੁਸਾਰ, ਇਨ੍ਹਾਂ ਦੋਵੇ ਸਮਾਰਟਫੋਨਾਂ ਦੇ 20,000 ਰੁਪਏ ਦੇ ਕਰੀਬ ਲਾਂਚ ਹੋਣ ਦੀ ਉਮੀਦ ਹੈ। Realme ਦੇ ਦੋਨੋ ਸਮਾਰਟਫੋਨ ਦਾ ਮੁਕਾਬਲਾ Redmi 12 ਸੀਰੀਜ ਅਤੇ Samsung Galaxy M14 ਨਾਲ ਹੋਵੇਗਾ।

31 ਅਗਸਤ ਨੂੰ ਲਾਂਚ ਹੋਵੇਗਾ IQOO Z7 Pro 5G ਸਮਾਰਟਫੋਨ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਕਿਊ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਨੇ ਟਵਿੱਟਰ ਪੋਸਟ ਰਾਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਈਕਿਊ ਨੇ ਇੱਕ ਟੀਜਰ ਪੋਸਟ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਫੋਨ 'ਚ ਕਰਵ ਡਿਸਪਲੇ ਅਤੇ ਇੱਕ ਇੰਚ ਕਟਆਊਟ ਮਿਲੇਗਾ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਖਰੀਦ ਸਕੋਗੇ। ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 25 ਤੋਂ 30 ਹਜ਼ਾਰ ਦੇ ਵਿਚਕਾਰ ਲਾਂਚ ਹੋ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.