ETV Bharat / science-and-technology

Raksha Bandhan 2023: ਰਕਸ਼ਾ ਬੰਧਨ ਮੌਕੇ ਆਪਣੀ ਭੈਣ ਦਾ ਦਿਨ ਬਣਾਓ ਹੋਰ ਵੀ ਖਾਸ, ਇੱਥੇ ਦੇਖੋ ਸ਼ਾਨਦਾਰ ਤੋਹਫ਼ਿਆਂ ਦੀ ਸੂਚੀ

author img

By

Published : Aug 16, 2023, 5:20 PM IST

Raksha Bandhan 2023
Raksha Bandhan 2023

30 ਅਗਸਤ ਨੂੰ ਭਰਾ-ਭੈਣ ਦਾ ਤਿਓਹਾਰ ਰਕਸ਼ਾ ਬੰਧਨ ਮਨਾਇਆ ਜਾਵੇਗਾ। ਇਸ ਦਿਨ ਨੂੰ ਤੁਸੀਂ ਆਪਣੀ ਭੈਣ ਲਈ ਹੋਰ ਵੀ ਖਾਸ ਬਣਾ ਸਕਦੇ ਹੋ। ਇਸ ਖਾਸ ਮੌਕੇ ਤੁਸੀਂ ਆਪਣੀ ਭੈਣ ਨੂੰ ਦੇਣ ਲਈ ਅਜਿਹੇ ਤੋਹਫ਼ੇ ਚੁਣ ਸਕਦੇ ਹੋ, ਜੋ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ 'ਚ ਕੰਮ ਆ ਸਕਣ।

ਹੈਦਰਾਬਾਦ: ਦੇਸ਼ ਭਰ 'ਚ 30 ਅਗਸਤ ਨੂੰ ਭਰਾ-ਭੈਣ ਦਾ ਤਿਓਹਾਰ ਰਕਸ਼ਾ ਬੰਧਨ ਮਨਾਇਆ ਜਾਵੇਗਾ। ਇਸ ਦਿਨ ਭੈਣ ਆਪਣੇ ਭਰਾ ਦੇ ਰੱਖੜੀ ਬੰਨਦੀ ਹੈ ਅਤੇ ਭਰਾ ਆਪਣੀ ਭੈਣ ਨੂੰ ਤੋਹਫ਼ਾ ਦਿੰਦਾ ਹੈ। ਇਸ ਮੋਕੇ ਭੈਣ ਨੂੰ ਤੋਹਫਾ ਕੀ ਦਿੱਤਾ ਜਾਵੇ, ਇਹ ਸਭ ਤੋਂ ਵੱਡਾ ਸਵਾਲ ਹੁੰਦਾ ਹੈ। ਇਸ ਕਰਕੇ ਅਸੀ ਤੁਹਾਡੇ ਲਈ ਕੁਝ ਸੁਝਾਅ ਲੈ ਕੇ ਆਏ ਹਾਂ, ਜਿਸਦੀ ਮਦਦ ਨਾਲ ਤੁਹਾਨੂੰ ਤੋਹਫ਼ਾ ਚੁਣਨ 'ਚ ਆਸਾਨੀ ਹੋਵੇਗੀ ਅਤੇ ਤੁਸੀਂ ਆਪਣੀ ਭੈਣ ਦਾ ਦਿਨ ਹੋਰ ਵੀ ਖਾਸ ਬਣਾ ਸਕੋਗੇ।

ਰਕਸ਼ਾ ਬੰਧਨ 'ਤੇ ਦਿੱਤੇ ਜਾਣ ਵਾਲੇ ਤੋਹਫ਼ਿਆਂ ਦੀ ਸੂਚੀ:

ਸਮਾਰਟਫੋਨ: ਜੇਕਰ ਤੁਹਾਡੀ ਭੈਣ ਦਾ ਸਮਾਰਟਫੋਨ ਪੁਰਾਣਾ ਹੋ ਗਿਆ ਹੈ, ਤਾਂ ਤੁਸੀਂ ਉਸਨੂੰ ਨਵਾਂ ਸਮਾਰਟਫੋਨ ਖਰੀਦ ਕੇ ਦੇ ਸਕਦੇ ਹੋ। ਬਾਜ਼ਾਰ 'ਚ Samsung Galaxy F34 5G ਇਸ ਮਹੀਨੇ ਹੀ ਲਾਂਚ ਹੋਇਆ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਉਪਲਬਧ ਹਨ ਅਤੇ ਤੁਸੀਂ ਇਸ ਫੋਨ ਨੂੰ 20 ਹਜ਼ਾਰ 'ਚ ਖਰੀਦ ਸਕਦੇ ਹੋ।

ਸਮਾਰਟਵਾਚ: ਸਮਾਰਟਵਾਚ ਵੀ ਕੰਮ ਦੀ ਚੀਜ਼ ਹੈ। ਇਸਦਾ ਇਸਤੇਮਾਲ ਰੋਜ਼ਾਨਾ ਦੀ ਜ਼ਿੰਦਗੀ 'ਚ ਕੀਤਾ ਜਾ ਸਕਦਾ ਹੈ। ਬਾਹਰ ਜਾਣ ਵੇਲੇ ਸਮਾਂ ਦੇਖਣ ਲਈ ਸਮਾਰਟਵਾਚ ਜ਼ਰੂਰੀ ਹੈ। ਇਸਦੇ ਨਾਲ ਹੀ ਤੁਸੀਂ ਬਿਨ੍ਹਾਂ ਫੋਨ ਦੇ ਸਮਾਰਟਵਾਚ ਰਾਹੀ ਹੀ ਕੋਈ ਵੀ ਆਈ ਹੋਈ ਕਾਲ ਨੂੰ ਚੁੱਕ ਸਕਦੇ ਹੋ। ਇਸ ਲਈ ਤੁਸੀਂ ਆਪਣੀ ਭੈਣ ਨੂੰ ਬਲੂਟੁੱਥ ਕਾਲਿੰਗ ਵਾਚ ਖਰੀਦ ਕੇ ਦੇ ਸਕਦੇ ਹੋ। boAt Wave Call 2 ਸਮਾਰਟਵਾਚ ਵੀ ਇੱਕ ਵਧੀਆਂ ਵਿਕਲਪ ਹੈ। ਇਸ ਸਮਾਰਟਵਾਚ ਨੂੰ 1500 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਏਅਰਫੋਨ: ਜੇਕਰ ਤੁਹਾਡੀ ਭੈਣ ਨੂੰ ਗੀਤ ਸੁਣਨਾ ਪਸੰਦ ਹੈ, ਤਾਂ ਤੁਸੀਂ ਰਕਸ਼ਾ ਬੰਧਨ ਮੌਕੇ ਏਅਰਫੋਨ ਗਿਫ਼ਟ ਕਰ ਸਕਦੇ ਹੋ। ਇਸ ਲਈ Boult Audio X1 Pro ਇੱਕ ਵਧੀਆਂ ਵਿਕਲਪ ਹੋ ਸਕਦਾ ਹੈ। ਇਸ ਏਅਰਫੋਨ ਦੀ ਕੀਮਤ 450 ਰੁਪਏ ਦੇ ਕਰੀਬ ਹੈ।

ਬਲੂਟੁੱਥ ਸਪੀਕਰ: ਜੇਕਰ ਏਅਰਫੋਨ ਨਹੀਂ, ਤਾਂ ਗੀਤ ਸੁਣਨ ਵਾਲਿਆਂ ਨੂੰ ਬਲੁਟੁੱਥ ਸਪੀਕਰ ਵੀ ਗਿਫ਼ਟ ਕੀਤੇ ਜਾ ਸਕਦੇ ਹਨ। ਬਲੁਟੁੱਥ ਸਪੀਕਰ ਤੁਸੀਂ ਆਨਲਾਈਨ ਘਟ ਬਜਟ 'ਤੇ ਖਰੀਦ ਸਕਦੇ ਹੋ। 1500 ਰੁਪਏ ਦੇ ਬਜਟ 'ਚ boAt Stone 352 ਖਰੀਦ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.