ETV Bharat / science-and-technology

IPhone 15 ਸੀਰੀਜ਼ ਇਸ ਤਰੀਕ ਨੂੰ ਹੋ ਸਕਦੀ ਲਾਂਚ, ਇੱਥੇ ਜਾਣੋ ਸਮਾਰਟਫੋਨ ਦੇ ਫੀਚਰਸ ਅਤੇ ਕੀਮਤ

author img

By

Published : Aug 17, 2023, 3:20 PM IST

IPhone 15
IPhone 15

Apple IPhone 15 ਸੀਰੀਜ਼ ਅਗਲੇ ਮਹੀਨੇ ਲਾਂਚ ਹੋਣ ਵਾਲੀ ਹੈ। Apple ਨੇ ਅਜੇ ਤੱਕ ਇਵੈਂਟ ਲਈ ਅਧਿਕਾਰਿਤ ਤੌਰ 'ਤੇ ਐਲਾਨ ਨਹੀਂ ਕੀਤਾ ਹੈ। ਪਰ ਕਿਹਾ ਜਾ ਰਿਹਾ ਹੈ ਕਿ IPhone 15 ਸਤੰਬਰ ਦੇ ਦੂਜੇ ਹਫ਼ਤੇ ਵਿੱਚ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਹੈਦਰਾਬਾਦ: Apple IPhone 15 ਅਗਲੇ ਮਹੀਨੇ ਲਾਂਚ ਹੋਣ ਵਾਲਾ ਹੈ। ਐਪਲ ਨੇ ਅਜੇ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ। ਪਰ ਕਿਹਾ ਜਾ ਰਿਹਾ ਹੈ ਕਿ IPhone 15 ਸਤੰਬਰ ਦੇ ਦੂਜੇ ਹਫ਼ਤੇ ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੇ IPhone 15 ਨੂੰ ਭਾਰਤ ਦੇ ਰੈਗੂਲੇਟਰੀ ਡੇਟਾਬੇਸ 'ਚ ਦੇਖਿਆ ਗਿਆ ਹੈ।


IPhone 15 ਦੀ ਲਾਂਚ ਡੇਟ: ਐਪਲ ਨੇ ਆਉਣ ਵਾਲੇ ਆਈਫੋਨ ਦੇ ਅਧਿਕਾਰਿਤ ਲਾਂਚ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਰਿਪੋਰਟ ਵਿੱਚ ਆਈਫੋਨ 15 ਦੀ ਲਾਂਚਿੰਗ 12 ਜਾਂ 13 ਸਤੰਬਰ ਨੂੰ ਹੋ ਸਕਦੀ ਹੈ। ਇਸ ਇਵੈਂਟ 'ਚ ਐਪਲ ਵਾਚ ਅਤੇ ਏਅਰਪੌਡਜ਼ ਵੀ ਲਾਂਚ ਹੋਣ ਦੀ ਉਮੀਦ ਹੈ।

IPhone 15 'ਚ ਇਹ ਫੀਚਰਸ ਮਿਲਣ ਦੀ ਉਮੀਦ: ਆਈਫੋਨ 15 'ਚ ਨਵਾਂ A17 ਬਾਇਓਨਿਕ ਚਿੱਪ ਮਿਲਣ ਦੀ ਉਮੀਦ ਹੈ। ਟਿਪਸਟਰ UnKnown21 ਨੇ ਖੁਲਾਸਾ ਕੀਤਾ ਹੈ ਕਿ IPhone 15 ਵਿੱਚ 6GB ਅਤੇ 8GB ਤੱਕ ਦੀ ਰੈਮ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੁਰਾਣੇ ਚਿੱਪ ਦੀ ਤੁਲਨਾ ਵਿੱਚ A17 ਬਾਇਓਨਿਕ SoC ਵਿੱਚ GPU ਨਾਲ ਜੁੜੇ ਸੁਧਾਰ ਕੀਤੇ ਗਏ ਹਨ। ਜੇਕਰ ਇਸਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਆਈਫੋਨ 15 ਦੀ ਕੀਮਤ 1,39,900 ਰੁਪਏ ਹੋ ਸਕਦੀ ਹੈ।

ਆਈਫੋਨ 15 ਦੇ ਲਾਂਚ ਤੋਂ ਬਾਅਦ IOS 17 ਹੋ ਸਕਦਾ ਲਾਂਚ: ਕੰਪਨੀ ਜਲਦ ਹੀ ਆਪਣਾ ਆਪਰੇਟਿੰਗ ਸਿਸਟਮ IOS ਵੀ ਲਾਂਚ ਕਰ ਸਕਦੀ ਹੈ। ਫਿਲਹਾਲ ਕੰਪਨੀ ਨੇ IOS 17 ਦਾ ਬੀਟਾ ਵਰਜ਼ਨ ਲਾਂਚ ਕਰ ਦਿੱਤਾ ਹੈ। ਐਪਲ ਹਰ ਸਾਲ ਆਪਣਾ ਆਪਰੇਟਿੰਗ ਸਿਸਟਮ ਲਾਂਚ ਕਰਦੀ ਹੈ। ਇਸ ਲਈ ਆਈਫੋਨ 15 ਦੇ ਲਾਂਚ ਤੋਂ ਬਾਅਦ IOS 17 ਦੇ ਲਾਂਚ ਹੋਣ ਦੀ ਉਮੀਦ ਹੈ।


31 ਅਗਸਤ ਨੂੰ ਲਾਂਚ ਹੋਵੇਗਾ IQOO Z7 Pro 5G ਸਮਾਰਟਫੋਨ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਕਿਊ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਨੇ ਟਵਿੱਟਰ ਪੋਸਟ ਰਾਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਈਕਿਊ ਨੇ ਇੱਕ ਟੀਜਰ ਪੋਸਟ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਫੋਨ 'ਚ ਕਰਵ ਡਿਸਪਲੇ ਅਤੇ ਇੱਕ ਇੰਚ ਕਟਆਊਟ ਮਿਲੇਗਾ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਖਰੀਦ ਸਕੋਗੇ। ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 25 ਤੋਂ 30 ਹਜ਼ਾਰ ਦੇ ਵਿਚਕਾਰ ਲਾਂਚ ਹੋ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.