ETV Bharat / science-and-technology

Instagram ਨੇ ਯੂਜ਼ਰਸ ਲਈ ਪੇਸ਼ ਕੀਤਾ ਇਹ ਨਵਾਂ ਵਿਕਲਪ, ਹੁਣ ਰੀਲਾਂ ਡਾਉਨਲੋਡ ਕਰਨਾ ਹੋਵੇਗਾ ਆਸਾਨ, ਜਾਣੋ ਕਿਵੇਂ

author img

By

Published : Jun 21, 2023, 5:31 PM IST

ਹੁਣ ਤੁਹਾਨੂੰ ਇੰਸਟਾਗ੍ਰਾਮ 'ਤੇ ਰੀਲਾਂ ਨੂੰ ਡਾਉਨਲੋਡ ਕਰਨ ਲਈ ਜ਼ਿਆਦਾ ਸੰਘਰਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਇਹ ਕੰਮ ਇਕ ਕਲਿੱਕ ਨਾਲ ਹੋ ਜਾਵੇਗਾ।

Instagram
Instagram

ਹੈਦਰਾਬਾਦ: ਹੁਣ ਤੱਕ ਇੰਸਟਾਗ੍ਰਾਮ 'ਤੇ ਰੀਲ ਸੇਵ ਕਰਨ ਲਈ ਯੂਜ਼ਰਸ ਨੂੰ ਇਸ ਨੂੰ ਸਟੋਰੀ 'ਤੇ ਸੈੱਟ ਕਰਨਾ ਪੈਂਦਾ ਸੀ ਅਤੇ ਫਿਰ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਸੀ। ਕੁਝ ਲੋਕ ਰੀਲਾਂ ਨੂੰ ਡਾਊਨਲੋਡ ਕਰਨ ਲਈ ਥਰਡ ਪਾਰਟੀ ਐਪਸ ਦਾ ਵੀ ਸਹਾਰਾ ਲੈਂਦੇ ਸਨ। ਪਰ ਹੁਣ ਇਹ ਸਭ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕੰਪਨੀ ਨੇ ਜਨਤਕ ਰੀਲਾਂ ਲਈ ਇੱਕ ਨਵਾਂ ਡਾਊਨਲੋਡ ਵਿਕਲਪ ਜਾਰੀ ਕੀਤਾ ਹੈ। ਮਤਲਬ ਹੁਣ ਤੁਸੀਂ ਜਨਤਕ ਰੀਲਾਂ ਨੂੰ ਡਾਊਨਲੋਡ ਕਰਨ ਦੇ ਯੋਗ ਹੋਵੋਗੇ ਅਤੇ ਉਹਨਾਂ ਨੂੰ ਦੂਜੇ ਪਲੇਟਫਾਰਮਾਂ 'ਤੇ ਸਾਂਝਾ ਕਰ ਸਕੋਗੇ।

Tiktok 'ਚ ਮੌਜੂਦ ਫੀਚਰ ਵਰਗਾ ਹੋਵੇਗਾ ਇੰਸਟਾਗ੍ਰਾਮ ਦਾ ਇਹ ਨਵਾਂ ਫੀਚਰ: ਇਹ ਫੀਚਰ ਬਿਲਕੁਲ Tiktok 'ਚ ਮੌਜੂਦ ਫੀਚਰ ਵਰਗਾ ਹੈ। ਹਾਲਾਂਕਿ, ਟਿਕਟੋਕ ਵਿੱਚ ਰੀਲਾਂ ਨੂੰ ਡਾਊਨਲੋਡ ਕਰਨ 'ਤੇ ਕੰਪਨੀ ਦਾ ਵਾਟਰਮਾਰਕ ਇਸ ਵਿੱਚ ਆਉਂਦਾ ਹੈ। ਇਸ ਸਮੇਂ ਇੰਸਟਾਗ੍ਰਾਮ ਰੀਲਜ਼ ਨਾਲ ਅਜਿਹਾ ਨਹੀਂ ਹੈ। ਯਾਨੀ ਪਬਲਿਕ ਰੀਲਾਂ ਨੂੰ ਡਾਊਨਲੋਡ ਕਰਨ 'ਤੇ ਇਸ 'ਚ ਕੋਈ ਵਾਟਰਮਾਰਕ ਨਹੀਂ ਹੋਵੇਗਾ।

ਫਿਲਹਾਰ ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵਰਤਮਾਨ ਵਿੱਚ ਰੀਲਾਂ ਨੂੰ ਡਾਊਨਲੋਡ ਕਰਨ ਦਾ ਵਿਕਲਪ ਸਿਰਫ਼ ਯੂਐਸ ਯੂਜ਼ਰਸ ਲਈ ਉਪਲਬਧ ਹੈ। ਹੌਲੀ-ਹੌਲੀ ਕੰਪਨੀ ਇਸ ਨੂੰ ਸਾਰਿਆਂ ਲਈ ਰੋਲਆਊਟ ਕਰੇਗੀ।

ਰੀਲਾਂ ਨੂੰ ਇਸ ਤਰ੍ਹਾਂ ਕਰ ਸਕੋਗੇ ਡਾਊਨਲੋਡ:

  • ਰੀਲਾਂ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਸ਼ੇਅਰ ਰੀਲ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
  • ਡਾਉਨਲੋਡ ਵਿਕਲਪ 'ਤੇ ਕਲਿੱਕ ਕਰੋ।
  • ਅਜਿਹਾ ਕਰਨ ਨਾਲ ਰੀਲ ਤੁਹਾਡੇ ਕੈਮਰਾ ਰੋਲ ਵਿੱਚ ਸੇਵ ਹੋ ਜਾਵੇਗੀ।

ਜਨਤਕ ਅਕਾਊਟਸ ਯੂਜ਼ਰਸ ਕੋਲ ਹੋਵੇਗਾ ਇਹ ਅਧਿਕਾਰ: ਜਨਤਕ ਅਕਾਊਟਸ ਯੂਜ਼ਰਸ ਕੋਲ ਅਧਿਕਾਰ ਹੋਵੇਗਾ ਕਿ ਉਹ ਜਦੋਂ ਵੀ ਉਹ ਚਾਹੁਣ ਰੀਲਾਂ ਨੂੰ ਡਾਊਨਲੋਡ ਕਰਨ ਦੇ ਵਿਕਲਪ ਨੂੰ ਹਟਾ ਸਕਦੇ ਹਨ। ਭਾਵ, ਵੀਡੀਓ ਨੂੰ ਡਾਊਨਲੋਡ ਕਰਨ ਤੋਂ ਅਯੋਗ ਕਰ ਸਕਦੇ ਹਨ। ਅਜਿਹਾ ਕਰਨ ਨਾਲ ਤੁਸੀਂ ਰੀਲਾਂ ਨੂੰ ਡਾਊਨਲੋਡ ਕਰਨ ਦੇ ਯੋਗ ਨਹੀਂ ਹੋਵੋਗੇ।

ਇਸ ਫੀਚਰ ਨੂੰ ਹਾਲ ਹੀ 'ਚ ਕੀਤਾ ਗਿਆ ਰੋਲ ਆਊਟ: Instagram ਨੇ ਹਾਲ ਹੀ ਵਿੱਚ ਦੁਨੀਆ ਭਰ ਦੇ ਯੂਜ਼ਰਸ ਲਈ ਨੋਟਸ ਵਿੱਚ ਸੰਗੀਤ ਕਲਿੱਪ ਜੋੜਨ ਦਾ ਵਿਕਲਪ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੋਟਸ ਦਾ ਅਨੁਵਾਦ ਵੀ ਕਰ ਸਕਦੇ ਹਨ। ਇੰਸਟਾਗ੍ਰਾਮ ਨੋਟਸ ਵਿੱਚ ਯੂਜ਼ਰਸ ਵੱਧ ਤੋਂ ਵੱਧ 30 ਸਕਿੰਟਾਂ ਤੱਕ ਦੀ ਆਡੀਓ ਕਲਿੱਪਾਂ ਨੂੰ ਸਾਂਝਾ ਕਰ ਸਕਦੇ ਹਨ। ਕੰਪਨੀ ਨੇ ਨੋਟਸ ਫੀਚਰ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਸੀ। ਇਸ ਤਹਿਤ ਯੂਜ਼ਰਸ 60 ਅੱਖਰਾਂ 'ਚ ਦਿਨ ਦੀ ਅਪਡੇਟ ਜਾਂ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.