ETV Bharat / science-and-technology

Realme Narzo 60: Realme ਜਲਦ ਲਾਂਚ ਕਰ ਸਕਦਾ ਨਵਾਂ ਸਮਾਰਟਫ਼ੋਨ, 2.5 ਲੱਖ ਤੋਂ ਜ਼ਿਆਦਾ ਤਸਵੀਰਾਂ ਨੂੰ ਕਰ ਸਕੋਗੇ ਸਟੋਰ

author img

By

Published : Jun 21, 2023, 2:53 PM IST

Updated : Jun 21, 2023, 4:06 PM IST

ਰੀਅਲ ਮੀ ਅਗਲੇ ਮਹੀਨੇ ਨਵੀਂ ਸੀਰੀਜ਼ ਲਾਂਚ ਕਰਨ ਵਾਲਾ ਹੈ। ਜਿਸ 'ਚ ਯੂਜ਼ਰਸ 2.5 ਲੱਖ ਤੋਂ ਜ਼ਿਆਦਾ ਫੋਟੋਆਂ ਨੂੰ ਆਰਾਮ ਨਾਲ ਸਟੋਰ ਕਰ ਸਕਣਗੇ।

Realme Narzo 60
Realme Narzo 60

ਹੈਦਰਾਬਾਦ: Realme Narzo 60 ਸੀਰੀਜ਼ ਦੇ ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਣ ਜਾ ਰਹੇ ਹਨ। ਕੰਪਨੀ ਨੇ ਖੁਦ ਮਾਈਕ੍ਰੋਸਾਈਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਮਾਈਕ੍ਰੋਸਾਈਟ ਨੇ ਆਪਣੇ ਲਾਂਚ ਤੋਂ ਪਹਿਲਾਂ ਹੀ ਆਉਣ ਵਾਲੇ ਸਮਾਰਟਫੋਨ ਸੀਰੀਜ਼ ਦੇ ਫੀਚਰਸ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲਾ ਨਾਰਜੋ 60 ਸੀਰੀਜ਼ 'ਚ ਉਨ੍ਹਾਂ ਯੂਜ਼ਰਸ ਲਈ ਕਾਫੀ ਸਟੋਰੇਜ ਹੋਵੇਗੀ ਜੋ ਆਪਣੇ ਸਮਾਰਟਫੋਨ ਨਾਲ ਬਹੁਤ ਸਾਰੀਆਂ ਫੋਟੋਆਂ ਕਲਿੱਕ ਕਰਦੇ ਹਨ। ਲੈਂਡਿੰਗ ਪੇਜ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਫੋਨ ਨਾਲ ਸਬੰਧਤ ਹੋਰ ਵੇਰਵੇ ਸਾਹਮਣੇ ਆਉਣਗੇ। ਕਿਹਾ ਜਾ ਰਿਹਾ ਹੈ ਕਿ Realme ਅਗਲੇ ਮਹੀਨੇ ਭਾਰਤ 'ਚ ਨਵੀਂ ਸੀਰੀਜ਼ ਲਾਂਚ ਕਰ ਸਕਦੀ ਹੈ। ਰੀਅਲ ਮੀ 22 ਅਤੇ 26 ਜੂਨ ਨੂੰ ਨਵੀਂ ਸੀਰੀਜ਼ ਨਾਲ ਜੁੜੀ ਜਾਣਕਾਰੀ ਸਾਂਝੀ ਕਰੇਗੀ। Realme Narjo 60 ਸੀਰੀਜ਼ ਦੇ ਤਹਿਤ ਕੰਪਨੀ ਇੱਕ ਜਾਂ ਦੋ ਫੋਨ ਲਾਂਚ ਕਰੇਗੀ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਨਵੀਂ ਸੀਰੀਜ਼ ਨੂੰ Narzo 50 ਸੀਰੀਜ਼ ਦੇ ਉਤਰਾਧਿਕਾਰੀ ਵਜੋਂ ਲਾਂਚ ਕੀਤਾ ਜਾਵੇਗਾ।

2.5 ਲੱਖ ਤੋਂ ਵੱਧ ਫੋਟੋਆਂ ਕਰ ਸਕੋਗੇ ਸਟੋਰ: ਰੀਅਲ ਮੀ ਨੇ ਵੈੱਬਸਾਈਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਵੀਂ ਸੀਰੀਜ਼ 'ਚ 2.5 ਲੱਖ ਤੋਂ ਜ਼ਿਆਦਾ ਫੋਟੋਆਂ ਸਟੋਰ ਕੀਤੀਆ ਜਾ ਸਕਣਗੀਆਂ। ਯਾਨੀ ਇਸ 'ਚ 1TB ਤੱਕ ਦਾ ਸਟੋਰੇਜ ਆਪਸ਼ਨ ਮਿਲੇਗਾ, ਜਿਸ 'ਚ SD ਕਾਰਡ ਸਪੋਰਟ ਵੀ ਸ਼ਾਮਲ ਹੋਵੇਗਾ।

Realme ਸਮਾਰਟਫ਼ੋਨ 'ਚ ਮਿਲ ਸਕਦੇ ਇਹ ਫੀਚਰ: ਹਾਲ ਹੀ ਵਿੱਚ ਇੱਕ ਸਮਾਰਟਫੋਨ ਨੂੰ ਗੀਕਬੈਂਚ ਬੈਂਚਮਾਰਕਿੰਗ ਵੈੱਬਸਾਈਟ 'ਤੇ ਦੇਖਿਆ ਗਿਆ ਸੀ ਜੋ ਸੰਭਾਵਤ ਤੌਰ 'ਤੇ Realme Narzo 60 5G ਹੋ ਸਕਦਾ ਹੈ। ਫੋਨ 'ਚ MediaTek Dimensity 6020 ਪ੍ਰੋਸੈਸਰ, 6GB ਰੈਮ ਅਤੇ Realme UI 4.0 ਸਪੋਰਟ ਮਿਲ ਸਕਦਾ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Realme Narjo 60 ਸਮਾਰਟਫੋਨ Realme 11 5G ਦਾ ਰੀਬ੍ਰਾਂਡਡ ਵਰਜ਼ਨ ਹੋ ਸਕਦਾ ਹੈ। ਯਾਨੀ ਕਿ ਇਸ ਵਿੱਚ ਉਹੀ ਫੀਚਰਸ ਮਿਲਣਗੇ ਜੋ Realme 11 5G ਵਿੱਚ ਸਨ। ਜੇਕਰ ਅਜਿਹਾ ਹੁੰਦਾ ਹੈ, ਤਾਂ 90hz ਦੀ ਰਿਫ੍ਰੈਸ਼ ਦਰ ਦੇ ਨਾਲ ਇੱਕ 6.43-ਇੰਚ AMOLED ਡਿਸਪਲੇਅ, ਇੱਕ 64MP ਪ੍ਰਾਇਮਰੀ ਕੈਮਰਾ ਅਤੇ ਫਰੰਟ ਵਿੱਚ ਇੱਕ 8MP ਕੈਮਰਾ ਮਿਲ ਸਕਦਾ ਹੈ।

22 ਅਤੇ 26 ਜੁਲਾਈ ਨੂੰ ਕੀਤਾ ਜਾਵੇਗਾ ਖੁਲਾਸਾ: ਮਾਈਕ੍ਰੋਸਾਈਟ ਨੇ ਇਹ ਵੀ ਦੱਸਿਆ ਹੈ ਕਿ ਰੀਅਲਮੀ 22 ਜੁਲਾਈ ਅਤੇ 26 ਜੁਲਾਈ ਨੂੰ ਹੈਂਡਸੈੱਟ ਦੇ ਫੀਚਰਸ ਬਾਰੇ ਹੋਰ ਵੇਰਵੇ ਪ੍ਰਗਟ ਕਰੇਗੀ। ਦੱਸ ਦਈਏ ਕਿ ਇਸ ਹੈਂਡਸੈੱਟ ਨੂੰ ਮਹੀਨੇ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਹੈਂਡਸੈੱਟ ਦੀ ਲਾਂਚ ਮਿਤੀ, ਕੀਮਤ, ਉਪਲਬਧਤਾ ਅਤੇ ਹੋਰ ਵੇਰਵੇ ਫਿਲਹਾਲ ਸਾਹਮਣੇ ਨਹੀਂ ਆਏ ਹਨ।

Last Updated : Jun 21, 2023, 4:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.