ETV Bharat / science-and-technology

Vivo V29 Pro ਸਮਾਰਟਫੋਨ ਦੀ ਅੱਜ ਪਹਿਲੀ ਸੇਲ, ਮਿਲ ਰਿਹਾ ਸ਼ਾਨਦਾਰ ਡਿਸਕਾਊਂਟ

author img

By ETV Bharat Punjabi Team

Published : Oct 10, 2023, 2:29 PM IST

Vivo V29 Pro Smartphone First Sale: Vivo V29 Pro ਦੀ ਸੇਲ ਸ਼ੁਰੂ ਹੋ ਗਈ ਹੈ। ਇਸ ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਤੋਂ ਵੀ ਖਰੀਦ ਸਕਦੇ ਹੋ। ਪਹਿਲੀ ਸੇਲ 'ਚ ਕੰਪਨੀ ਇਸ ਫੋਨ 'ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ।

Vivo V29 Pro Smartphone First Sale
Vivo V29 Pro Smartphone First Sale

ਹੈਦਰਾਬਾਦ: Vivo ਨੇ 4 ਅਕਤੂਬਰ ਨੂੰ V ਸੀਰੀਜ਼ ਦੇ ਨਵੇਂ ਫੋਨ Vivo V29 Pro ਨੂੰ ਲਾਂਚ ਕੀਤਾ ਸੀ। ਅੱਜ ਤੋਂ ਇਸ ਸਮਾਰਟਫੋਨ ਦੀ ਸੇਲ ਸ਼ੁਰੂ ਹੋ ਗਈ ਹੈ। Vivo ਦਾ ਇਹ ਸਮਾਰਟਫੋਨ 8GB+256Gb ਅਤੇ 12GB+256GB ਦੇ ਨਾਲ ਆਉਦਾ ਹੈ।

Vivo V29 Pro ਸਮਾਰਟਫੋਨ ਦੀ ਕੀਮਤ: Vivo V29 Pro ਸਮਾਰਟਫੋਨ ਦੇ 8GB ਦੀ ਕੀਮਤ 39,999 ਰੁਪਏ ਹੈ ਜਦਕਿ 12GB ਰੈਮ ਦੀ ਕੀਮਤ 42,999 ਰੁਪਏ ਹੈ। ਇਸ ਸਮਾਰਟਫੋਨ ਨੂੰ ਬਲੂ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਫੋਨ ਨੂੰ ਤੁਸੀਂ 3,500 ਰੁਪਏ ਦੀ ਛੋਟ ਦੇ ਨਾਲ ਖਰੀਦ ਸਕਦੇ ਹੋ। ਇਸ ਡਿਸਕਾਊਂਟ ਲਈ ਤੁਹਾਨੂੰ SBI ਜਾਂ HDFC ਕਾਰਡ ਦਾ ਇਸਤੇਮਾਲ ਕਰਨਾ ਹੋਵੇਗਾ।

Vivo V29 Pro ਸਮਾਰਟਫੋਨ ਦੇ ਫੀਚਰਸ: Vivo V29 Pro ਸਮਾਰਟਫੋਨ 'ਚ 1260x2800 ਪਿਕਸਲ Resolution ਦੇ ਨਾਲ 6.78 ਇੰਚ ਦੀ AMOLED ਡਿਸਪਲੇ ਆਫ਼ਰ ਕੀਤੀ ਜਾ ਰਹੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਅਤੇ 1300nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਦੀ ਹੈ। Vivo V29 Pro ਸਮਾਰਟਫੋਨ 'ਚ 12GB ਤੱਕ ਦੀ ਰੈਮ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimensity 8200 ਚਿਪਸੈੱਟ ਦੇਖਣ ਨੂੰ ਮਿਲੇਗੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ। ਇਨ੍ਹਾਂ 'ਚ 50 ਮੈਗਾਪਿਕਸਲ ਦੇ ਮੇਨ ਲੈਂਸ ਦੇ ਨਾਲ 12 ਮੈਗਾਪਿਕਸਲ ਦਾ ਪੋਰਟਰੇਟ ਕੈਮਰਾ ਅਤੇ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ 50 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Vivo V29 Pro ਸਮਾਰਟਫੋਨ 'ਚ 4,600mAh ਦੀ ਬੈਟਰੀ ਦਿੱਤੀ ਗਈ ਹੈ, ਜੋ 80 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.