ETV Bharat / science-and-technology

Redmi Note 13 Pro Plus ਸਮਾਰਟਫੋਨ ਜਲਦ ਭਾਰਤ 'ਚ ਹੋਵੇਗਾ ਲਾਂਚ

author img

By ETV Bharat Punjabi Team

Published : Oct 10, 2023, 10:22 AM IST

Redmi Note 13 Pro Plus Launch Soon In India: Xiaomi ਦੀ ਕੰਪਨੀ Redmi ਯੂਜ਼ਰਸ ਲਈ Redmi Note 13 Pro Plus ਸਮਾਰਟਫੋਨ ਪੇਸ਼ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Note 13 ਸੀਰੀਜ਼ ਨੂੰ ਕੰਪਨੀ ਨੇ ਘਰੇਲੂ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਹੁਣ ਭਾਰਤੀ ਗ੍ਰਾਹਕਾਂ ਲਈ ਵੀ ਇਹ ਸੀਰੀਜ਼ ਜਲਦ ਲਾਂਚ ਕੀਤੀ ਜਾ ਸਕਦੀ ਹੈ।

Redmi Note 13 Pro Plus Launch Soon In India
Redmi Note 13 Pro Plus Launch Soon In India

ਹੈਦਰਾਬਾਦ: Xiaomi ਦੀ ਕੰਪਨੀ Redmi ਯੂਜ਼ਰਸ ਲਈ Redmi Note 13 Pro Plus ਨੂੰ ਜਲਦ ਹੀ ਲਾਂਚ ਕਰ ਸਕਦੀ ਹੈ। Redmi Note 13 Pro Plus ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਬਹੁਤ ਜਲਦ ਭਾਰਤੀ ਯੂਜ਼ਰਸ ਲਈ ਵੀ Redmi Note 13 Pro Plus ਸਮਾਰਟਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ BIS Certification 'ਤੇ ਸਪਾਟ ਕੀਤਾ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ, Redmi Note 13 Pro Plus ਨੂੰ 23090RA98I ਮਾਡਲ ਨੰਬਰ ਦੇ ਨਾਲ ਦੇਖਿਆ ਗਿਆ ਹੈ। ਇਸਨੂੰ ਲੋਕ Redmi Note 13 Pro Plus ਦੇ ਭਾਰਤ 'ਚ ਜਲਦ ਲਾਂਚ ਹੋਣ ਦਾ ਸੰਕੇਤ ਮੰਨ ਰਹੇ ਹਨ।

Redmi Note 13 Pro Plus ਕਦੋ ਹੋ ਸਕਦੈ ਲਾਂਚ: Redmi Note 13 Pro Plus ਦੇ ਲਾਂਚ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਫੋਨ ਇਸ ਸਾਲ ਦੇ ਅੰਤ ਤੱਕ ਲਾਂਚ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਕੰਪਨੀ ਵੱਲੋ ਇਸ ਫੋਨ ਦੀ ਲਾਂਚਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Redmi Note 13 Pro Plus ਸਮਾਰਟਫੋਨ ਦੇ ਫੀਚਰਸ: Redmi Note 13 Pro Plus ਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਇਸ ਫੋਨ ਨੂੰ 12GB ਅਤੇ 16GB ਰੈਮ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ ਅਤੇ 256GB ਅਤੇ 512GB ਸਟੋਰੇਜ ਦਿੱਤੀ ਗਈ ਹੈ।

Realme 11x 5G ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ: ਫਲਿੱਪਕਾਰਟ 'ਤੇ Realme 11x 5G ਨੂੰ ਘਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ਦੀ ਅਸਲੀ ਕੀਮਤ 16,999 ਰੁਪਏ ਹੈ, ਪਰ ਫਲਿੱਪਕਾਰਟ ਸੇਲ 'ਚ ਇਸ ਸਮਾਰਟਫੋਨ 'ਤੇ 30 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। ਜਿਸ ਤੋਂ ਬਾਅਦ ਤੁਸੀਂ ਇਸ ਫੋਨ ਨੂੰ 12,999 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ ਫੋਨ 'ਤੇ ਬੈਂਕ ਆਫ਼ਰ ਵੀ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ICICI ਅਤੇ Axis ਬੈਂਕ ਕ੍ਰੇਡਿਟ ਕਾਰਡ ਤੋਂ ਖਰੀਦਦਾਰੀ ਕਰਦੇ ਹੋ, ਤਾਂ ਤੁਸੀਂ ਇਸ ਫੋਨ 'ਤੇ 1 ਹਜ਼ਾਰ ਰੁਪਏ ਦੀ ਬਚਤ ਕਰ ਸਕਦੇ ਹੋ। ਕੰਪਨੀ ਗ੍ਰਾਹਕਾਂ ਨੂੰ ਐਕਸਚੇਜ਼ ਆਫ਼ਰ ਵੀ ਦੇ ਰਹੀ ਹੈ। ਫਲਿੱਪਕਾਰਟ 'ਤੇ ਪੁਰਾਣੇ ਫੋਨ ਨੂੰ ਦੇ ਕੇ ਨਵੇਂ ਫੋਨ ਨੂੰ ਤੁਸੀਂ ਘਟ ਕੀਮਤ 'ਚ ਖਰੀਦ ਸਕਦੇ ਹੋ। Realme 11x 5G 'ਤੇ 7,800 ਰੁਪਏ ਦਾ ਐਕਸਚੇਜ਼ ਆਫ਼ਰ ਵੀ ਮਿਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.