ETV Bharat / science-and-technology

OnePlus Nord CE 3 5G ਸਮਾਰਟਫੋਨ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਐਮਾਜ਼ਾਨ 'ਤੇ ਚਲ ਰਹੀ ਸੇਲ

author img

By ETV Bharat Punjabi Team

Published : Oct 10, 2023, 12:29 PM IST

OnePlus Nord CE 3 5G Sale: OnePlus Nord CE 3 5G ਸਮਾਰਟਫੋਨ ਭਾਰੀ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਫੋਨ ਦੀ ਸੇਲ ਐਮਾਜ਼ਾਨ 'ਤੇ ਚਲ ਰਹੀ ਹੈ।

OnePlus Nord CE 3 5G Sale
OnePlus Nord CE 3 5G Sale

ਹੈਦਰਾਬਾਦ: ਐਮਾਜ਼ਾਨ ਦੀ Great Indian Festival ਸੇਲ ਚੱਲ ਰਹੀ ਹੈ। ਇਸ ਸੇਲ ਦੌਰਾਨ ਗ੍ਰਾਹਕਾਂ ਨੂੰ ਭਾਰੀ ਡਿਸਕਾਊਂਟ ਮਿਲੇਗਾ। OnePlus Nord CE 3 5G ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਸੇਲ ਦੌਰਾਨ ਸਮਾਰਟਫੋਨ 'ਤੇ ਫਲੈਟ ਡਿਸਕਾਊਂਟ ਤੋਂ ਇਲਾਵਾ ਕੂਪਨ ਅਤੇ ਬੈਂਕ ਆਫ਼ਰਸ ਦਾ ਫਾਇਦਾ ਵੀ ਅਲੱਗ ਤੋਂ ਦਿੱਤਾ ਜਾ ਰਿਹਾ ਹੈ।

OnePlus Nord CE 3 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ: ਭਾਰਤੀ ਬਾਜ਼ਾਰ 'ਚ OnePlus Nord CE 3 5G ਸਮਾਰਟਫੋਨ ਦੇ 8GB ਰੈਮ ਅਤੇ 128GB ਸਟੋਰੇਜ ਨੂੰ 33,999 ਰੁਪਏ 'ਚ ਲਾਂਚ ਕੀਤਾ ਗਿਆ ਸੀ ਪਰ ਐਮਾਜ਼ਾਨ ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ 26,998 ਰੁਪਏ 'ਚ ਖਰੀਦ ਸਕਦੇ ਹੋ। ਗ੍ਰਾਹਕਾਂ ਨੂੰ ਇਸ ਫੋਨ 'ਤੇ 2000 ਰੁਪਏ ਦਾ ਕੂਪਨ ਅਪਲਾਈ ਕਰਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ। ਇਸਦੇ ਚਲਦਿਆਂ OnePlus Nord CE 3 5G ਸਮਾਰਟਫੋਨ ਦੀ ਕੀਮਤ 24,998 ਰੁਪਏ ਰਹਿ ਜਾਵੇਗੀ। ਜੇਕਰ ਤੁਸੀਂ SBI ਬੈਂਕ ਕਾਰਡਸ ਰਾਹੀ ਭੁਗਤਾਨ ਕਰਦੇ ਹੋ, ਤਾਂ ਤੁਸੀਂ ਇਸ ਸਮਾਰਟਫੋਨ ਨੂੰ 22,999 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ ਗ੍ਰਾਹਕ ਪੁਰਾਣਾ ਫੋਨ ਐਕਸਚੇਜ਼ ਕਰਕੇ ਇਸ ਫੋਨ ਨੂੰ 20 ਹਜ਼ਾਰ ਰੁਪਏ ਹੋਰ ਘਟ ਕੀਮਤ 'ਚ ਖਰੀਦ ਸਕਦੇ ਹਨ। OnePlus Nord CE 3 5G ਸਮਾਰਟਫੋਨ ਨੂੰ ਦੋ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।

OnePlus Nord CE 3 5G ਸਮਾਰਟਫੋਨ ਦੇ ਫੀਚਰਸ: OnePlus Nord CE 3 5G ਸਮਾਰਟਫੋਨ 'ਚ 6.7 ਇੰਚ ਦਾ 120Hz ਰਿਫ੍ਰੈਸ਼ ਦਰ ਵਾਲਾ AMOLED ਫੁੱਲ HD+ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 782G ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ 'ਚ 12GB ਰੈਮ ਅਤੇ 256GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ OnePlus Nord CE 3 5G ਸਮਾਰਟਫੋਨ ਦੇ ਬੈਕ ਪੈਨਲ 'ਤੇ 50MP+8MP+2MP ਟ੍ਰਿਪਲ ਕੈਮਰਾ OIS ਦੇ ਨਾਲ ਅਤੇ 16MP ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 5,000mAh ਦੀ ਦਿੱਤੀ ਗਈ ਹੈ, ਜੋ 80 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.