ETV Bharat / science-and-technology

Google Pixel 8 ਅਤੇ 8 Pro ਸਮਾਰਟਫੋਨ ਦੀ ਅੱਜ ਪਹਿਲੀ ਸੇਲ, ਮਿਲ ਰਹੇ ਨੇ ਸ਼ਾਨਦਾਰ ਆਫ਼ਰਸ

author img

By ETV Bharat Punjabi Team

Published : Oct 12, 2023, 1:09 PM IST

Google Pixel 8 and 8 Pro First Sale: Google Pixel 8 ਅਤੇ 8 ਪ੍ਰੋ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਇਸ ਫੋਨ 'ਤੇ 9,000 ਰੁਪਏ ਤੱਕ ਦਾ ਡਿਸਕਾਊਂਟ ਅਤੇ 4,000 ਰੁਪਏ ਤੱਕ ਐਕਸਚੇਜ਼ ਆਫ਼ਰ ਮਿਲ ਰਿਹਾ ਹੈ।

Google Pixel 8 and 8 Pro First Sale
Google Pixel 8 and 8 Pro First Sale

ਹੈਦਰਾਬਾਦ: ਗੂਗਲ ਨੇ Google Pixel 8 ਸੀਰੀਜ਼ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਸੀ। ਹੁਣ Google Pixel 8 ਅਤੇ 8 ਪ੍ਰੋ ਸਮਾਰਟਫੋਨ ਦੀ ਅੱਜ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਦੋਨੋ ਹੀ ਸਮਾਰਟਫੋਨ ਅੱਜ ਭਾਰਤ 'ਚ ਪਹਿਲੀ ਵਾਰ ਵਿਕਰੀ ਲਈ ਉਪਲਬਧ ਹੋਣਗੇ। ਇਨ੍ਹਾਂ ਸਮਾਰਟਫੋਨਾਂ 'ਤੇ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ।

Google Pixel 8 ਅਤੇ 8 ਪ੍ਰੋ ਦੀ ਕੀਮਤ: Google Pixel 8 ਸੀਰੀਜ਼ ਅੱਜ ਦੁਪਹਿਰ 12 ਵਜੇ ਫਲਿੱਪਕਾਰਟ ਰਾਹੀ ਖਰੀਦਣ ਲਈ ਉਪਲਬਧ ਹੋ ਚੁੱਕੀ ਹੈ। ਭਾਰਤ 'ਚ Google Pixel 8 ਦੇ 8GB+128GB ਦੀ ਕੀਮਤ 75,999 ਰੁਪਏ ਅਤੇ 8GB+256GB ਦੀ ਕੀਮਤ 82,999 ਰੁਪਏ ਹੈ। ਜਦਕਿ Google Pixel 8 ਪ੍ਰੋ ਦੇ 12GB+18GB ਦੀ ਕੀਮਤ 1,06,999 ਰੁਪਏ ਹੈ।

Google Pixel 8 ਅਤੇ 8 ਪ੍ਰੋ 'ਤੇ ਮਿਲ ਰਿਹਾ ਡਿਸਕਾਊਂਟ: ICICI, Axis ਬੈਂਕ ਅਤੇ Kotak ਬੈਂਕ ਕਾਰਡ ਰਾਹੀ Google Pixel 8 ਦੀ ਖਰੀਦਦਾਰੀ ਕਰਨ 'ਤੇ 8,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। Google Pixel 8 ਪ੍ਰੋ ਖਰੀਦਣ ਵਾਲਿਆਂ ਨੂੰ ਕਾਰਡ ਲੈਣ ਦੇਣ 'ਤੇ 9,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।

ਗੂਗਲ ਪਿਕਸਲ ਵਾਚ 2 ਅਤੇ ਗੂਗਲ ਪਿਕਸਲ ਬਡਸ ਪ੍ਰੋ ਦੀ ਕੀਮਤ: ਇਸ ਤੋਂ ਇਲਾਵਾ Google Pixel 8 ਸੀਰੀਜ਼ ਦੇ ਖਰੀਦਦਾਰ 19,990 ਰੁਪਏ 'ਚ ਗੂਗਲ ਪਿਕਸਲ ਵਾਚ 2 ਅਤੇ ਗੂਗਲ ਪਿਕਸਲ ਬਡਸ ਪ੍ਰੋ ਨੂੰ 8,990 ਰੁਪਏ 'ਚ ਖਰੀਦ ਸਕਦੇ ਹਨ। ਇਸਦੇ ਨਾਲ ਹੀ ਪਿਕਸਲ 8 ਸੀਰੀਜ਼ ਦੇ ਖਰੀਦਦਾਰ 4000 ਰੁਪਏ ਤੱਕ ਦੇ ਐਕਸਚੇਜ਼ ਆਫ਼ਰ ਦਾ ਵੀ ਫਾਇਦਾ ਲੈ ਸਕਦੇ ਹਨ।

Google Pixel 8 ਦੇ ਫੀਚਰਸ: ਇਸ ਫੋਨ 'ਚ 6.2 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ, ਜੋ ਫੁੱਲ HD+Resolution 60-120Hz ਰਿਫ੍ਰੈਸ਼ ਦਰ, 2000nits ਪੀਕ ਬ੍ਰਾਈਟਨੈੱਸ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਨ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 12 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 10.5 ਮੈਗਾਪਿਕਸਲ ਕੈਮਰਾ ਹੈ। ਇਸ ਫੋਨ 'ਚ 4,575mAh ਦੀ ਬੈਟਰੀ ਦਿੱਤੀ ਗਈ ਹੈ, ਜੋ 27 ਵਾਟ ਅਤੇ 15 ਵਾਟ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


Google Pixel 8 ਪ੍ਰੋ ਸਮਾਰਟਫੋਨ ਦੇ ਫੀਚਰਸ
: ਇਸ ਫੋਨ 'ਚ 6.7 ਇੰਚ ਦੀ LTPO OLED ਡਿਸਪਲੇ ਦਿੱਤੀ ਗਈ ਹੈ। ਇਸ 'ਚ 12GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ, 48 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 48 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 10.5 ਮੈਗਾਪਿਕਸਲ ਦਾ ਕੈਮਰਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.