ETV Bharat / science-and-technology

Twitter now be called X: ਐਲੋਨ ਮਸਕ ਨੇ ਬਦਲਿਆ ਟਵਿੱਟਰ ਦਾ ਲੋਗੋ, ਹੁਣ X ਨਾਮ ਨਾਲ ਜਾਣੀ ਜਾਵੇਗੀ ਕੰਪਨੀ

author img

By

Published : Jul 24, 2023, 3:56 PM IST

ਐਲੋਨ ਮਸਕ ਨੇ ਟਵਿੱਟਰ ਦੀ ਪਹਿਚਾਣ ਖਤਮ ਕਰ ਦਿੱਤੀ ਹੈ। ਇਸਦਾ ਨਵਾਂ ਲੋਗੋ ਅਤੇ ਨਾਮ X ਕਰ ਦਿੱਤਾ ਗਿਆ ਹੈ ਅਤੇ ਨਵਾਂ URL ਵੀ X.com ਹੋ ਗਿਆ ਹੈ।

Twitter now be called X
Twitter now be called X

ਹੈਦਰਾਬਾਦ: ਹੁਣ ਟਵਿੱਟਰ ਦਾ ਨਾਮ, ਲੋਗੋ ਅਤੇ URL ਸਾਰਾ ਕੁਝ ਬਦਲ ਦਿੱਤਾ ਗਿਆ ਹੈ। ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਸ 'ਚ ਕਈ ਬਦਲਾਅ ਕੀਤੇ ਹਨ। ਹੁਣ ਐਲੋਨ ਮਸਕ ਨੇ ਟਵਿੱਟਰ ਨੂੰ ਖਤਮ ਕਰਦੇ ਹੋਏ X ਦੀ ਸ਼ੁਰੂਆਤ ਕੀਤੀ ਹੈ। ਹੁਣ ਟਵਿੱਟਰ ਦਾ ਨਾਮ ਬਦਲ ਕੇ X ਹੋ ਗਿਆ ਹੈ। ਨੀਲੀ ਚਿੜੀਆਂ ਦੀ ਜਗ੍ਹਾਂ ਹੁਣ ਲੋਕਾਂ ਨੂੰ X ਦਿਖਾਈ ਦੇ ਰਿਹਾ ਹੈ। ਇਸਦੇ ਨਾਲ ਹੀ ਪਲੇਟਫਾਰਮ ਦਾ ਨਵਾਂ URL ਬਦਲ ਕੇ X.com ਕਰ ਦਿੱਤਾ ਗਿਆ ਹੈ। ਇਹ ਬਦਲਾਅ ਪਲੇਟਫਾਰਮ 'ਤੇ ਲਾਈਵ ਹੋ ਚੁੱਕਾ ਹੈ।

ਟਵਿੱਟਰ ਦਾ ਨਾਮ ਬਦਲਣ ਪਿੱਛੇ ਮਸਕ ਦਾ ਮਕਸਦ: ਟਵਿੱਟਰ ਦੀ ਸੀਈਓ ਲਿੰਡਾ ਨੇ ਖੁਦ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ ਅਤੇ ਮਸਕ ਦੇ ਦਾਅਵੇ 'ਤੇ ਮੋਹਰ ਲਗਾਈ ਹੈ। ਐਲੋਨ ਮਸਕ ਨੇ ਪਹਿਲਾ ਹੀ ਸੰਕੇਤ ਦਿੱਤੇ ਸੀ ਕਿ ਟਵਿੱਟਰ 'ਚ ਕਈ ਸਾਰੇ ਬਦਲਾਅ ਕਰਦੇ ਹੋਏ ਯੂਜ਼ਰਸ ਨੂੰ ਨਵਾਂ ਅਨੁਭਵ ਦਿੱਤਾ ਜਾਵੇਗਾ। ਇਸ ਲਈ ਹੁਣ ਉਨ੍ਹਾਂ ਵੱਲੋ ਵੱਡਾ ਕਦਮ ਚੁੱਕਿਆ ਗਿਆ ਹੈ। ਟਵਿੱਟਰ ਦੀ ਪਹਿਚਾਣ ਪੂਰੀ ਤਰ੍ਹਾਂ ਬਦਲਣ ਪਿੱਛੇ ਉਨ੍ਹਾਂ ਦਾ ਮਕਸਦ ਹੈ ਕਿ ਮਸਕ ਟਵਿੱਟਰ ਨਾਮ ਨਾਲ ਅੱਗੇ ਨਹੀਂ ਵਧਣਾ ਚਾਹੁੰਦੇ। ਇਸ ਬਦਲਾਅ ਨੂੰ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਮਿਲ ਰਹੀਆਂ ਹਨ।

ਟਵਿੱਟਰ ਦੇ ਅਧਿਕਾਰਿਤ ਅਕਾਊਟ ਦੇ ਨਾਮ ਤੋਂ ਲੈ ਕੇ ਪ੍ਰਫਾਈਲ ਫੋਟੋ ਤੱਕ ਬਦਲ ਚੁੱਕੀ: ਮਸਕ ਨੇ ਟਵੀਟ 'ਚ ਦੱਸਿਆ ਸੀ ਕਿ ਟਵਿੱਟਰ 'ਚ ਕੀਤਾ ਜਾ ਰਿਹਾ ਬਦਲਾਅ ਹੌਲੀ-ਹੌਲੀ ਸਾਰੇ ਯੂਜ਼ਰਸ ਨੂੰ ਦਿਖਾਈ ਦੇਣ ਲੱਗੇਗਾ ਅਤੇ ਇਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਟਵਿੱਟਰ ਦੇ ਅਧਿਕਾਰਿਤ ਅਕਾਊਟ ਦੇ ਨਾਮ ਤੋਂ ਲੈ ਕੇ ਪ੍ਰਫਾਈਲ ਫੋਟੋ ਤੱਕ ਬਦਲ ਚੁੱਕੀ ਹੈ। ਹਾਲਾਂਕਿ ਇਸਦਾ ਅਕਾਊਟ ਅਜੇ ਤੱਕ @twitter ਹੀ ਹੈ।

ਪਹਿਲਾ ਵੀ ਬਦਲਿਆ ਜਾ ਚੁੱਕਾ ਹੈ ਟਵਿੱਟਰ ਦਾ ਲੋਗੋ: ਐਲੋਨ ਮਸਕ ਨੇ ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਇਸ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ ਅਤੇ ਬਲੂ ਟਿੱਕ ਯੂਜ਼ਰਸ ਨੂੰ ਮਹੀਨਾਵਾਰ ਗਾਹਕੀ ਲੈਣ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਸਕ ਨੇ ਮਜ਼ਾਕ ਵਿੱਚ ਸ਼ਿਬਾ ਇਨੂ ਡਾਗ ਨੂੰ ਟਵਿੱਟਰ ਦਾ ਲੋਗੋ ਬਣਾ ਦਿੱਤਾ ਸੀ।

ਆਉਣ ਵਾਲੇ ਸਮੇਂ ਵਿੱਚ ਤੁਹਾਨੂੰ X 'ਚ ਮਿਲਣਗੀਆਂ ਇਹ ਸੁਵਿਧਾਵਾਂ: ਲਿੰਡਾ ਨੇ ਟਵੀਟ ਕਰ ਲਿਖਿਆ ਕਿ X ਦਾ ਮਕਸਦ ਵਿਚਾਰਾਂ, ਵਸਤੂਆਂ, ਸੇਵਾਵਾਂ ਅਤੇ ਮੌਕਿਆਂ ਲਈ ਇੱਕ ਵਿਸ਼ਵ ਬਾਜ਼ਾਰ ਬਣਾਉਣਾ ਹੈ। ਇਸ ਪਲੇਟਫਾਰਮ 'ਚ ਆਉਣ ਵਾਲੇ ਸਮੇਂ 'ਚ ਆਡੀਓ, ਵੀਡੀਓ, ਬੈਂਕਿੰਗ ਅਤੇ ਭੁਗਤਾਨ ਵਰਗੀਆਂ ਕਈ ਸੇਵਾਵਾਂ ਲੋਕਾਂ ਨੂੰ ਮਿਲਣਗੀਆਂ। ਇਸਦੇ ਨਾਲ ਹੀ AI ਦੀ ਮਦਦ ਨਾਲ ਇਹ ਪਲੇਟਫਾਰਮ ਲੋਕਾਂ ਨੂੰ ਇੱਕ-ਦੂਜੇ ਨਾਲ ਉਸ ਤਰੀਕੇ ਨਾਲ ਜੋੜੇਗਾ, ਜਿਸਦੀ ਅਸੀ ਸਾਰੇ ਕਲਪਨਾ ਕਰ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.