ETV Bharat / science-and-technology

Twitter Update: ਐਲੋਨ ਮਸਕ ਟਵਿੱਟਰ ਦੇ ਡਿਫਾਲਟ ਪਲੇਟਫਾਰਮ ਕਲਰ 'ਚ ਕਰਨਗੇ ਨਵਾਂ ਬਦਲਾਅ, Poll Question ਰਾਹੀ ਲੋਕਾਂ ਤੋਂ ਮੰਗੀ ਰਾਏ

author img

By

Published : Jul 23, 2023, 11:41 AM IST

ਐਲੋਨ ਮਸਕ ਨੇ ਟਵਿੱਟਰ 'ਤੇ ਪੋਲ Question ਰਾਹੀ ਲੋਕਾਂ ਤੋਂ ਇੱਕ ਸਵਾਲ ਪੁੱਛਿਆ ਹੈ। ਇਸ Poll Question ਦਾ 1.5 ਲੱਖ ਲੋਕ ਜਵਾਬ ਦੇ ਚੁੱਕੇ ਹਨ।

Twitter Update
Twitter Update

ਹੈਦਰਾਬਾਦ: ਟਵਿੱਟਰ ਨੂੰ ਜਦੋਂ ਤੋਂ ਮਸਕ ਨੇ ਖਰੀਦਿਆਂ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਟਵਿੱਟਰ 'ਚ ਬਦਲਾਅ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਮਸਕ ਨੇ ਟਵੀਟ 'ਤੇ DM ਲਿਮੀਟ ਲਗਾਈ ਹੈ। ਇਸ ਦੌਰਾਨ ਹੁਣ ਮਸਕ ਨੇ ਟਵਿੱਟਰ 'ਤੇ ਲੋਕਾਂ ਤੋਂ ਇੱਕ Poll Question ਪੁੱਛਿਆ ਹੈ ਜਿਸ 'ਚ ਉਨ੍ਹਾਂ ਨੇ ਲੋਕਾਂ ਦੀ ਰਾਏ ਮੰਗੀ ਹੈ। ਦਰਅਸਲ ਐਲੋਨ ਮਸਕ ਟਵਿੱਟਰ ਦਾ ਡਿਫਾਲਟ ਕਲਰ ਚਿੱਟੇ ਤੋਂ ਬਦਲ ਕੇ ਕਾਲਾ ਕਰਨਾ ਚਾਹੁੰਦੇ ਹਨ। ਇਸ ਵਿਸ਼ੇ ਨੂੰ ਲੈ ਕੇ ਉਨ੍ਹਾਂ ਨੇ Poll Question ਪੋਸਟ ਕੀਤਾ ਅਤੇ ਇਸ ਬਾਰੇ ਲੋਕਾਂ ਦੀ ਰਾਏ ਮੰਗੀ ਹੈ। ਹੁਣ ਤੱਕ ਇਸ ਪੋਸਟ ਦਾ 1.5 ਲੱਖ ਤੋਂ ਜ਼ਿਆਦਾ ਲੋਕ ਜਵਾਬ ਦੇ ਚੁੱਕੇ ਹਨ ਅਤੇ ਕਰੀਬ 76 ਫੀਸਦੀ ਲੋਕਾਂ ਨੇ ਪਲੇਟਫਾਰਮ ਦੇ ਡਿਫਾਲਟ ਕਲਰ ਨੂੰ ਬਲੈਕ ਕਰਨ ਦੀ ਗੱਲ ਕਹੀ ਹੈ। ਜਲਦ ਹੀ ਟਵਿੱਟਰ ਦਾ ਡਿਫਾਲਟ ਕਲਰ ਬਲੈਕ ਹੋ ਸਕਦਾ ਹੈ।

  • Change default platform color to black

    — Elon Musk (@elonmusk) July 23, 2023 " class="align-text-top noRightClick twitterSection" data=" ">

ਟਵਿੱਟਰ ਦੇ ਇਸ ਅਪਡੇਟ ਨਾਲ ਮਿਲੇਗਾ ਫਾਇਦਾ: ਦੱਸ ਦਈਏ ਕਿ ਜ਼ਿਆਦਾਤਰ ਕੰਪਨੀਆਂ ਯੂਜ਼ਰਸ ਨੂੰ Manually ਕਲਰ ਬਦਲਣ ਦੀ ਆਪਸ਼ਨ ਦਿੰਦੀਆਂ ਹਨ। ਪਰ ਹੁਣ ਤੱਕ ਟਵਿੱਟਰ ਦਾ ਡਿਫਾਲਟ ਕਲਰ ਚਿੱਟਾ ਹੈ, ਜੋ ਜਲਦ ਹੀ ਬਲੈਕ ਹੋ ਸਕਦਾ ਹੈ। ਇਹ ਅਪਡੇਟ ਯੂਜ਼ਰਸ ਲਈ ਫਾਇਦੇਮੰਦ ਹੋ ਸਕਦੀ ਹੈ ਕਿਉਕਿ ਇਸ ਨਾਲ ਯੂਜ਼ਰਸ ਦੀਆਂ ਅੱਖਾਂ 'ਤੇ ਘਟ ਪ੍ਰਭਾਵ ਪਵੇਗਾ ਅਤੇ ਅੱਖਾਂ ਦੀ ਦ੍ਰਿਸ਼ਟੀ ਵਧੀਆਂ ਰਹੇਗੀ। ਡਾਰਕ ਮੋਡ ਦਾ ਸਾਡੀਆਂ ਅੱਖਾਂ 'ਤੇ ਬੂਰਾ ਅਸਰ ਨਹੀਂ ਪੈਂਦਾ ਹੈ। ਇਸ ਕਰਕੇ ਅੱਜ ਕੱਲ ਹਰ ਐਪ 'ਚ ਡਾਰਕ ਮੋਡ ਦਾ ਆਪਸ਼ਨ ਮਿਲਦਾ ਹੈ। ਹੁਣ ਮੋਬਾਈਲ ਕੰਪਨੀਆਂ ਫੋਨ 'ਚ ਕਈ ਤਰ੍ਹਾਂ ਦੇ ਮੋਡ ਦੇਣ ਲੱਗੀਆਂ ਹਨ, ਜੋ ਅੱਖਾਂ ਲਈ ਫਾਇਦੇਮੰਦ ਹਨ।

ਐਲੋਨ ਮਸਕ ਨੇ ਫ੍ਰੀ ਯੂਜ਼ਰਸ ਲਈ ਲਗਾਈ DM ਲਿਮੀਟ: ਇਸ ਤੋਂ ਇਲਾਵਾ ਮਸਕ ਨੇ ਫ੍ਰੀ ਯੂਜ਼ਰਸ ਲਈ DM ਲਿਮੀਟ ਵੀ ਲਗਾ ਦਿੱਤੀ ਹੈ। ਇਸਦੇ ਤਹਿਤ ਫ੍ਰੀ ਯੂਜ਼ਰਸ ਇੱਕ ਦਿਨ 'ਚ ਸਿਰਫ਼ ਸੀਮਿਤ ਗਿਣਤੀ 'ਚ ਹੀ ਲੋਕਾਂ ਨੂੰ ਮੈਸੇਜ ਭੇਜ ਸਕਦੇ ਹਨ। ਹਾਲਾਂਕਿ ਅਜੇ ਲਿਮੀਟ ਨੂੰ ਲੈ ਕੇ ਕੰਪਨੀ ਨੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ ਪਰ ਟਿਪਸਟਰ ਅਭਿਸ਼ੇਕ ਯਾਦਵ ਨੇ ਟਵਿੱਟਰ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਫ੍ਰੀ ਯੂਜ਼ਰਸ ਇੱਕ ਦਿਨ 'ਚ ਸਿਰਫ 20 ਮੈਸੇਜ ਹੀ ਲੋਕਾਂ ਨੂੰ ਭੇਜ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.