ETV Bharat / science-and-technology

Twitter New Logo: ਐਲੋਨ ਮਸਕ ਨੇ ਬਦਲੀ ਆਪਣੀ ਪ੍ਰੋਫਾਈਲ ਫ਼ੋਟੋ, ਟਵਿੱਟਰ ਦੇ ਨਵੇਂ ਲੋਗੋ ਦੀ ਲਗਾਈ ਤਸਵੀਰ

author img

By

Published : Jul 24, 2023, 11:17 AM IST

ਟਵਿੱਟਰ ਹੁਣ X ਦੇ ਨਾਮ ਤੋਂ ਜਾਣਿਆ ਜਾਵੇਗਾ ਅਤੇ ਇਸਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ। ਕੰਪਨੀ ਦੇ ਮਾਲਕ ਐਲੋਨ ਮਸਕ ਨੇ ਆਪਣੀ ਪ੍ਰੋਫਾਈਲ ਫ਼ੋਟੋ ਬਦਲ ਦਿੱਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨੇ ਟਵਿੱਟਰ ਦੇ ਨਵੇਂ ਲੋਗੋ ਦੀ ਤਸਵੀਰ ਲਗਾਈ ਹੈ।

Twitter New Logo
Twitter New Logo

ਹੈਦਰਾਬਾਦ: ਹੁਣ ਟਵਿੱਟਰ ਨੂੰ X ਦੇ ਨਾਮ ਤੋਂ ਜਾਣਿਆ ਜਾਵੇਗਾ ਅਤੇ ਇਸ 'ਚ ਲਿਖੀ ਜਾਣ ਵਾਲੀ ਪੋਸਟ ਨੂੰ 'An X' ਕਿਹਾ ਜਾਵੇਗਾ। ਅੱਜ ਕਿਸੇ ਵੀ ਸਮੇਂ ਮਸਕ ਕੰਪਨੀ ਦਾ ਲੋਗੋ ਬਦਲ ਸਕਦੇ ਹਨ ਅਤੇ ਇਹ ਲੋਗੋ ਸਾਰਿਆਂ ਨੂੰ ਦਿਖਾਈ ਦੇਵੇਗਾ। ਟਵਿੱਟਰ ਦਾ ਨਵਾਂ ਲੋਗੋ ਅੱਜ ਹੀ ਲਾਈਵ ਹੋ ਸਕਦਾ ਹੈ। ਫਿਲਹਾਲ ਮਸਕ ਨੇ ਕੰਪਨੀ ਦਾ ਨਵਾਂ ਨਾਮ ਟਵੀਟ ਕਰਕੇ ਆਪਣੀ ਪ੍ਰੋਫਾਈਲ ਫੋਟੋ ਵੀ ਬਦਲ ਦਿੱਤੀ ਹੈ। ਉਨ੍ਹਾਂ ਨੇ X ਨੂੰ ਆਪਣੀ ਪ੍ਰੋਫਾਈਲ ਫੋਟੋ 'ਚ ਸੈੱਟ ਕੀਤਾ ਹੈ। ਇਹ X ਦੀ ਉਹੀ ਤਸਵੀਰ ਹੈ, ਜੋ ਕੱਲ ਐਲੋਨ ਮਸਕ ਨੇ ਸ਼ੇਅਰ ਕੀਤੀ ਸੀ। ਐਲੋਨ ਮਸਕ ਨੂੰ X ਸ਼ਬਦ ਕਾਫ਼ੀ ਪਸੰਦ ਹੈ ਅਤੇ ਉਨ੍ਹਾਂ ਦੀ ਹਰ ਕੰਪਨੀ 'ਚ X ਸ਼ਬਦ ਸ਼ਾਮਲ ਹੈ।

Twitter New Logo
Twitter New Logo

ਐਲੋਨ ਮਸਕ ਨੇ ਲੋਗੋ ਦੇ ਨਾਲ-ਨਾਲ ਕੰਪਨੀ ਦਾ URL ਵੀ ਬਦਲਿਆ: ਐਲੋਨ ਮਸਕ ਨੇ ਕੰਪਨੀ ਦਾ ਲੋਗੋ ਅਤੇ URL ਦੋਨੋ ਬਦਲ ਦਿੱਤੇ ਹਨ। ਹੁਣ ਤੁਹਾਨੂੰ twitter.com ਸਰਚ ਕਰਨ ਦੀ ਜਗ੍ਹਾਂ X.com ਸਰਚ ਕਰਨਾ ਹੋਵੇਗਾ। ਜੇਕਰ ਤੁਸੀਂ ਕਿਸੇ ਦੀ ਪ੍ਰੋਫਾਈਲ ਸਰਚ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ X.com/ਤੋਂ ਬਾਅਦ ਜਿਸ ਵਿਅਕਤੀ ਦੀ ਤੁਸੀਂ ਪ੍ਰੋਫਾਈਲ ਸਰਚ ਕਰ ਰਹੇ ਹੋ ਉਸਦਾ ਨਾਮ ਭਰਨਾ ਹੋਵੇਗਾ। ਇਸ ਤਰ੍ਹਾਂ ਉਸ ਵਿਅਕਤੀ ਦੀ ਪ੍ਰੋਫਾਈਲ ਖੁੱਲ ਜਾਵੇਗੀ। ਐਲੋਨ ਮਸਕ ਨੇ ਐਤਵਾਰ ਨੂੰ ਕੰਪਨੀ ਦੇ ਲੋਗੋ ਨੂੰ ਬਦਲਣ ਦੀ ਗੱਲ ਕਹੀ ਸੀ। ਇਸਦੇ ਲਈ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਜੇਕਰ ਅੱਜ ਰਾਤ ਤੱਕ ਕੋਈ ਵਧੀਆਂ X ਲੋਗੋ ਪੋਸਟ ਹੁੰਦਾ ਹੈ, ਤਾਂ ਉਹੀ ਕੰਪਨੀ ਦਾ ਨਵਾਂ ਲੋਗੋ ਹੋਵੇਗਾ। ਕੱਲ ਸ਼ਾਮ ਹੀ ਮਸਕ ਨੇ ਇੱਕ ਵੀਡੀਓ ਪ੍ਰੋਫਾਈਲ 'ਤੇ ਪਿਨ ਕੀਤੀ ਸੀ। ਇਸ ਵੀਡੀਓ 'ਚ ਜੋ X ਲੋਗੋ ਨਜ਼ਰ ਆਇਆ ਸੀ। ਉਹ ਲੋਗੋ ਹੀ ਐਲੋਨ ਮਸਕ ਨੇ ਆਪਣੀ ਪ੍ਰੋਫਾਈਲ ਫੋਟੋ 'ਤੇ ਲਗਾਇਆ ਹੈ ਅਤੇ ਇਹ ਕੰਪਨੀ ਦਾ ਨਵਾਂ ਲੋਗੋ ਹੋ ਸਕਦਾ ਹੈ।

  • X is the future state of unlimited interactivity – centered in audio, video, messaging, payments/banking – creating a global marketplace for ideas, goods, services, and opportunities. Powered by AI, X will connect us all in ways we’re just beginning to imagine.

    — Linda Yaccarino (@lindayacc) July 23, 2023 " class="align-text-top noRightClick twitterSection" data=" ">

X ਚੀਨ ਦੇ WeChat ਨੂੰ ਦੇਵੇਗਾ ਟੱਕਰ: ਐਲੋਨ ਮਸਕ X ਨੂੰ ਚੀਨ ਦੇ WeChat ਵਾਂਗ ਬਣਾਉਣਾ ਚਾਹੁੰਦੇ ਹਨ। WeChat ਮਸ਼ਹੂਰ ਸੋਸ਼ਲ ਮੀਡੀਆ ਐਪ ਹੋਣ ਦੇ ਨਾਲ-ਨਾਲ ਲੋਕਾਂ ਨੂੰ ਬੈਂਕਿੰਗ ਅਤੇ ਭੁਗਤਾਨ ਕਰਨ ਦੀ ਸੁਵਿਧਾ ਵੀ ਦਿੰਦਾ ਹੈ। ਹੁਣ ਇਹ ਸੁਵਿਧਾ ਮਸਕ X 'ਚ ਲਿਆਉਣਾ ਚਾਹੁੰਦੇ ਹਨ। X ਦੀ ਸੀਈਓ ਲਿੰਡਾ ਨੇ ਕੱਲ ਇਸ ਵਿਸ਼ੇ 'ਚ ਕੁਝ ਟਵੀਟਸ ਵੀ ਕੀਤੇ ਸੀ ਜਿਸ 'ਚ ਉਨ੍ਹਾਂ ਨੇ ਕੰਪਨੀ ਦਾ ਰੋਡ ਮੈਪ ਲੋਗੋ ਦੇ ਨਾਲ ਸ਼ੇਅਰ ਕੀਤਾ ਸੀ। ਜਲਦ ਹੀ ਤੁਹਾਨੂੰ X 'ਤੇ ਵੀਡੀਓ ਕਾਲ, ਬੈਂਕਿੰਗ ਅਤੇ ਭੁਗਤਾਨ ਵਰਗੀਆਂ ਸੁਵਿਧਾਵਾਂ ਮਿਲਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.