ETV Bharat / science-and-technology

OnePlus 11 5G ਸਮਾਰਟਫੋਨ 'ਤੇ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ, ਐਮਾਜ਼ਾਨ ਰਾਹੀ ਕਰ ਸਕੋਗੇ ਖਰੀਦਦਾਰੀ

author img

By ETV Bharat Tech Team

Published : Nov 27, 2023, 12:44 PM IST

OnePlus 11 Sale: OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋ ਜਾਵੇਗਾ। ਇਸ ਸਮਾਰਟਫੋਨ ਦੇ ਲਾਂਚ ਹੋਣ ਤੋਂ ਪਹਿਲਾ ਹੀ OnePlus 11 5G ਸਮਾਰਟਫੋਨ ਛੋਟ ਦੇ ਨਾਲ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਘਟ ਕੀਮਤ 'ਤੇ ਖਰੀਦ ਸਕੋਗੇ।

OnePlus 11 Sale
OnePlus 11 Sale

ਹੈਦਰਾਬਾਦ: OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਗ੍ਰਾਹਕ ਇਸ ਫੋਨ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਜਲਦ ਹੀ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸਦੇ ਨਾਲ ਹੀ, OnePlus 12 ਸਮਾਰਟਫੋਨ ਦੇ ਲਾਂਚ ਹੋਣ ਤੋਂ ਪਹਿਲਾ ਹੀ OnePlus 11 5G ਸਮਾਰਟਫੋਨ ਡਿਸਕਾਊਂਟ ਦੇ ਨਾਲ ਮਿਲ ਰਿਹਾ ਹੈ। ਤੁਸੀਂ OnePlus 11 5G ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕੋਗੇ।

OnePlus 11 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ: ਐਮਾਜ਼ਾਨ 'ਤੇ OnePlus 11 5G ਦਾ 8GB ਰੈਮ ਅਤੇ 128GB ਸਟੋਰੇਜ ਵਾਲਾ ਮਾਡਲ 56,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ 'ਤੇ ਤੁਸੀਂ ਬੈਂਕ ਆਫ਼ਰਸ ਦਾ ਲਾਭ ਲੈ ਕੇ 3,000 ਰੁਪਏ ਤੱਕ ਦੀ ਹੋਰ ਛੋਟ ਪਾ ਸਕਦੇ ਹੋ। ਇਸਦੇ ਨਾਲ ਹੀ, OnePlus 11 5G ਸਮਾਰਟਫੋਨ 'ਤੇ ਐਕਸਚੇਜ਼ ਬੋਨਸ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਐਮਾਜ਼ਾਨ 'ਤੇ OnePlus 11 5G ਦੇ 16GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਨੂੰ ਤੁਸੀਂ 61,999 ਰੁਪਏ 'ਚ ਖਰੀਦ ਸਕਦੇ ਹੋ। ਇਸ ਮਾਡਲ 'ਤੇ ਕੋਈ ਬੈਂਕ ਆਫ਼ਰਸ ਨਹੀਂ ਮਿਲ ਰਹੇ, ਪਰ ਐਕਸਚੇਜ਼ ਬੋਨਸ ਦਿੱਤਾ ਜਾ ਰਿਹਾ ਹੈ।

OnePlus 11 5G ਸਮਾਰਟਫੋਨ ਦੇ ਫੀਚਰਸ: OnePlus 11 5G ਸਮਾਰਟਫੋਨ 'ਚ 6.7 ਇੰਚ ਦੀ ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 8GB+128GB ਅਤੇ 16GB+256GB ਸਟੋਰੇਜ ਦਿੱਤੀ ਗਈ ਹੈ। OnePlus 11 5G ਦਾ 16GB ਰੈਮ ਵਾਲਾ ਮਾਡਲ ਸਭ ਤੋਂ ਮਹਿੰਗਾ ਹੈ। ਜੇਕਰ ਕਲਰ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ Titan Black, Eternal Green ਅਤੇ Marble Odyssey ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਤਿੰਨ ਰਿਅਰ ਕੈਮਰੇ ਦਿੱਤੇ ਗਏ ਹਨ। ਇਨ੍ਹਾਂ 'ਚ 50MP ਪ੍ਰਾਈਮਰੀ ਲੈਂਸ, 48MP ਅਲਟ੍ਰਾ ਵਾਈਡ ਲੈਂਸ ਅਤੇ 32MP ਦਾ ਟੈਲੀਫੋਟੋ ਲੈਂਸ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 25 ਮਿੰਟ 'ਚ 100 ਫੀਸਦੀ ਚਾਰਜ਼ ਹੋ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.