US strike in Somalia : ਸੋਮਾਲਿਆ ਵਿਚ ਅਮਰੀਕੀ ਹਮਲੇ ਵਿਚ ਅਲ ਸ਼ਬਾਬ ਦੇ 30 ਲੜਾਕੇ ਢੇਰ

US strike in Somalia : ਸੋਮਾਲਿਆ ਵਿਚ ਅਮਰੀਕੀ ਹਮਲੇ ਵਿਚ ਅਲ ਸ਼ਬਾਬ ਦੇ 30 ਲੜਾਕੇ ਢੇਰ
ਸੋਮਾਲਿਆ ਵਿਚ ਅੱਤਵਾਦ ਵਿਰੁੱਧ ਲੜਨ ਲਈ ਅਮਰੀਕਾ ਨੇ ਹਵਾਈ ਹਮਲੇ ਕੀਤੇ। ਇਸ ਹਮਲੇ ਵਿਚ ਅਲ ਸ਼ਬਾਬ ਦੇ 30 ਲੜਾਕੇ ਮਾਰੇ ਗਏ। ਬੀਤੇ ਕੁਝ ਮਹਿਨਿਆਂ ਵਿਚ ਅਮਰੀਕਾ ਨੇ ਕਈ ਵਾਰ ਅੱਤਵਾਦੀ ਟਿਕਾਣਿਆਂ ਉਤੇ ਵੀ ਹਮਲੇ ਕੀਤੇ ਹਨ।
ਮੋਗਾਦਿਸ਼ੂ : ਅਮਰੀਕੀ ਫੌਜ ਨੇ ਮੋਮਾਲੀ ਸ਼ਹਿਰ ਦੇ ਗਲਕਾਡ ਵਿਚ ਹਵਾਈ ਹਮਲੇ ਕੀਤੇ। ਇਸ ਹਮਲੇ ਵਿਚ ਅਲ ਸ਼ਬਾਬ ਦੇ 30 ਲੜਾਕੇ ਮਾਰੇ ਗਏ। ਦੱਸ ਦਈਏ ਕਿ ਇਹ ਸੋਮਾਲੀਆ ਦੀ ਫੌਜ ਤੇ ਅਲ ਸ਼ਬਾਬ ਦੇ ਲੜਾਕਿਆਂ ਵਿਚਕਾਰ ਲੜਾਈ ਚੱਲ ਰਹੀ ਹੈ। ਯੂਐੱਸ ਅਫਰੀਕਾ ਕਮਾਂਡ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਕਿਹਾ ਗਿਆ ਹੈ ਕਿ ਇਸ ਹਮਲੇ ਵਿਚ ਕੋਈ ਵੀ ਨਾਗਰਿਕ ਪ੍ਰਭਾਵਿਤ ਨਹੀਂ ਹੋਇਆ ਹੈ। ਇਕ ਰੱਖਿਆ ਅਧਿਕਾਰੀ ਅਨੁਸਾਰ, ਹਵਾਈ ਹਮਲੇ ਸਮੇਂ ਜ਼ਮੀਨ ਉਤੇ ਅਮਰੀਕੀ ਫੌਜ ਮੌਜੂਦ ਨਹੀਂ ਸੀ।
ਇਹ ਹਮਲਾ ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ 260 ਕਿਲੋਮੀਟਰ ਉਤਰ-ਪੂਰਵ ਗਲਕਾਡ ਨਜ਼ਦੀਕ ਹੋਇਆ। ਯੂਐੱਸ ਅਫਰੀਕਾ ਕਮਾਂਡ ਨੇ ਦੱਸਿਆ ਕਿ ਦੂਰੋਂ ਹਮਲਾ ਕਰਨ ਕਰਕੇ ਕਿਸੇ ਵੀ ਨਾਗਰਿਕ ਦਾ ਨੁਕਸਾਨ ਨਹੀਂ ਹੋਇਆ। ਇਕ ਬਿਆਨ ਵਿਚ ਕਿਹਾ ਗਿਆ ਕਿ ਅਮਰੀਕੀ ਬਲਾਂ ਨੇ ਸੋਮਾਲਿਆ ਦੀ ਰਾਸ਼ਟਰੀ ਫੌਜ ਦੇ ਸਮਰਥ ਵਿਚ ਸਮੂਹਿਕ ਆਤਮ ਰੱਖਿਆ ਹਮਲਾ ਕੀਤਾ, ਜੋ 100 ਤੋਂ ਜ਼ਿਆਦਾ ਅਲ ਸ਼ਬਾਬ ਲੜਾਕਿਆਂ ਉਤੇ ਵੀ ਭਾਰਾ ਪਿਆ ਸੀ।
ਇਹ ਵੀ ਪੜ੍ਹੋ : NIA ਕੋਲ ਅਲੀਸ਼ਾਹ ਦਾ ਵੱਡਾ ਖੁਲਾਸਾ : ਦਾਊਦ ਇਬਰਾਹਿਮ ਨੇ ਕਰਵਾਇਆ ਦੂਜਾ ਵਿਆਹ !
ਅਮਰੀਕਾ ਨੇ ਸੋਮਾਲਿਆ ਨੂੰ ਦਿੱਤਾ ਸਮਰਥਨ: ਦੱਸਦਈਏ ਕਿ ਜੋ ਬਾਈਡਨ ਨੇ ਅੱਤਵਾਦੀ ਸਮੂਹ ਦਾ ਮੁਕਾਬਲਾ ਕਰਨ ਦੇ ਯਤਨ ਵਿਚ ਅਮਰੀਕੀ ਫੌਜੀਆਂ ਨੂੰ ਮੁੜ ਤਾਇਨਾਤ ਕਰਨ ਦੇ ਅਪੀਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਮਰੀਕਾ ਨੇ ਸੋਮਾਲੀ ਸਰਕਾਰ ਦਾ ਨਿਰੰਤਰ ਸਮਰਥਨ ਦਿੱਤਾ ਹੈ। ਅਮਰੀਕੀ ਫੌਜ ਨੇ ਸ਼ਨਿਚਰਵਾਰ ਨੂੰ ਆਪਣੇ ਬਿਆਨ ਵਿਚ ਕਿਹਾ, ਸੋਮਾਲਿਆ ਪੂਰੇ ਪੂਰਵੀ ਅਫਰੀਕਾ ਵਿਚ ਸਥਿਰਤਾ ਤੇ ਸੁਰੱਖਿਆ ਲਈ ਕੇਂਦਰ ਬਣਿਆ ਹੋਇਆ ਹੈ। ਯੂਐਸ ਅਫਰੀਕਾ ਕਮਾਂਡ ਦੀਆਂ ਫੌਜਾਂ ਅਲ-ਸ਼ਬਾਬ, ਸਭ ਤੋਂ ਵੱਡੇ ਤੇ ਸਭ ਤੋਂ ਘਾਤਕ ਅਤ ਕਾਇਦਾ ਨੂੰ ਹਰਾਉਣ ਲਈ ਜ਼ਰੂਰੀ ਉਪਕਰਨ ਦੇਣ ਵਿਚ ਮਦਦ ਕਰਨ ਲਈ ਸਹਿਯੋਗੀ ਬਲਾਂ ਨੂੰ ਸਿੱਖਿਆ, ਸਲਾਹ ਤੇ ਲੈਸ ਕਰਨਾ ਜਾਰੀ ਰੱਖੇਣਗੀਆਂ।
- 18 ਘੰਟੇ ਬਾਅਦ ਸੋਮਾਲਿਆ ਦੇ ਹੋਟਰ ਵਜ਼ਦੀਕ ਦਾਖਲ ਹੋਈ ਫੌਜ, 60 ਲੋਕਾਂ ਨੂੰ ਆਜ਼ਾਦ ਕਰਵਾਇਆ, 5 ਅੱਤਵਾਦੀ ਢੇਰ
- ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ ਵਿਚ 2 ਕਾਰ ਬੰਬ ਵਿਸਫੋਟ, 100 ਲੋਕਾਂ ਦੀ ਮੌਤ, 300 ਤੋਂ ਜ਼ਿਆਦਾ ਜ਼ਖਮੀ
- ਸੋਮਾਲਿਆ ਵਿਚ ਅੱਤਵਾਦੀ ਹਮਲਾ, ਕਿਸਮਾਯੋ ਵਿਚ ਹੋਟਲ ਦੇ ਗੇਟ ਨੂੰ ਵਿਸਫੋਟ ਨਾਲ ਲੱਦੀ ਕਾਰ ਨਾਲ ਉਡਾਇਆ, ਅੰਦਰ ਵੜੇ ਆਤੰਕੀ
