ETV Bharat / international

Trump Fraud Case: ਆਪਣੇ ਰੀਅਲ ਅਸਟੇਟ ਕਾਰੋਬਾਰ ਦੇ ਮੁਲਾਂਕਨ ਵਿੱਚ ਧੋਖਾਧੜੀ ਲਈ ਟਰੰਪ ਦੋਸ਼ੀ ਕਰਾਰ, ਜਾਣੋ ਇਸ ਫੈਸਲੇ ਦਾ ਕੀ ਹੋਵੇਗਾ ਅਸਰ

author img

By ETV Bharat Punjabi Team

Published : Sep 27, 2023, 11:02 AM IST

Trump Fraud Case, Donald Trump
Trump Fraud Case

ਨਿਊਯਾਰਕ ਦੇ ਇੱਕ ਜੱਜ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨੇ ਵਾਰ-ਵਾਰ ਆਪਣੀ ਜਾਇਦਾਦ ਦੇ ਮੁੱਲ ਨੂੰ ਵਧਾ ਕੇ ਧੋਖਾਧੜੀ ਕੀਤੀ। ਅਦਾਲਤ ਨੇ ਸਾਬਕਾ ਰਾਸ਼ਟਰਪਤੀ ਤੋਂ ਨਿਊਯਾਰਕ 'ਚ ਉਨ੍ਹਾਂ ਦੀਆਂ ਜਾਇਦਾਦਾਂ 'ਤੇ (Real Estate Empire) ਕੰਟਰੋਲ ਵਾਪਸ ਲੈ ਲਿਆ ਹੈ। (Trump Fraud Case)

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਜੱਜ ਆਰਥਰ ਐਂਗੋਰੋਨ ਨੇ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਦੁਆਰਾ ਦਾਇਰ ਮੁਕੱਦਮੇ ਵਿੱਚ ਮੰਗਲਵਾਰ ਨੂੰ ਇਹ ਫੈਸਲਾ ਜਾਰੀ ਕੀਤਾ। ਐਂਗੋਰੋਨ ਨੇ ਆਪਣੇ ਫੈਸਲੇ 'ਚ ਕਿਹਾ ਕਿ ਸਬੂਤ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਡੋਨਾਲਡ ਟਰੰਪ ਨੇ ਰੀਅਲ ਅਸਟੇਟ ਸਾਮਰਾਜ ਦਾ ਨਿਰਮਾਣ ਕਰਦੇ ਹੋਏ ਸਾਲਾਂ ਦੀ ਧੋਖਾਧੜੀ ਕੀਤੀ। ਇਸ ਧੋਖਾਧੜੀ ਕਾਰਨ ਉਸ ਨੇ ਝੂਠੀ ਪ੍ਰਸਿੱਧੀ ਹਾਸਲ ਕੀਤੀ ਅਤੇ ਅਮਰੀਕਾ ਦਾ ਰਾਸ਼ਟਰਪਤੀ ਬਣ ਗਏ।

ਟਰੰਪ ਦੇ ਕੁਝ ਕਾਰੋਬਾਰੀ ਲਾਇਸੈਂਸ ਰੱਦ ਕੀਤੇ ਜਾਣਗੇ: ਜੱਜ ਨੇ ਕਿਹਾ ਕਿ ਸੁਣਵਾਈ ਦੌਰਾਨ ਉਨ੍ਹਾਂ ਨੇ ਪਾਇਆ ਕਿ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਕੰਪਨੀ ਨੇ ਬੈਂਕਾਂ, ਬੀਮਾਕਰਤਾਵਾਂ ਅਤੇ ਹੋਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀਆਂ ਜਾਇਦਾਦਾਂ ਦਾ ਮੁੱਲ ਬਹੁਤ ਜ਼ਿਆਦਾ ਹੈ। ਉਸ ਨੇ ਆਪਣੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਬੈਂਕਾਂ ਤੋਂ ਕਰਜ਼ਾ ਵਸੂਲਿਆ। ਐਂਗੋਰੋਨ ਨੇ ਹੁਕਮ ਦਿੱਤਾ ਕਿ ਟਰੰਪ ਦੇ ਕੁਝ ਕਾਰੋਬਾਰੀ ਲਾਇਸੈਂਸ (Donald Trump Defrauded) ਸਜ਼ਾ ਵਜੋਂ ਰੱਦ ਕੀਤੇ ਜਾਣ।

  • If my father tried claiming the property was worth $18 million, he would probably then get charged with trying to underpay his real estate taxes!

    They’ve set the game up so it’s always lose/lose in these blue states. If you don’t abide by their narrative they will target you. https://t.co/IZDefUGpHH

    — Donald Trump Jr. (@DonaldJTrumpJr) September 27, 2023 " class="align-text-top noRightClick twitterSection" data=" ">

ਟਰੰਪ ਲਈ ਨਿਊਯਾਰਕ ਵਿੱਚ ਕਾਰੋਬਾਰ ਕਰਨਾ ਔਖਾ ਜਾਂ ਅਸੰਭਵ ਹੋਵੇਗਾ: ਜੱਜ ਆਰਥਰ ਐਂਗੋਰੋਨ ਦੇ ਇਸ ਫੈਸਲੇ ਤੋਂ ਬਾਅਦ ਟਰੰਪ ਲਈ ਨਿਊਯਾਰਕ ਵਿੱਚ ਕਾਰੋਬਾਰ ਕਰਨਾ ਮੁਸ਼ਕਲ ਜਾਂ ਅਸੰਭਵ ਹੋ ਜਾਵੇਗਾ। ਜੱਜ ਨੇ ਕਿਹਾ ਕਿ ਉਹ ਟਰੰਪ ਆਰਗੇਨਾਈਜ਼ੇਸ਼ਨ ਦੇ ਕਾਰਜਾਂ ਦੀ ਨਿਗਰਾਨੀ ਕਰਨ ਲਈ ਇੱਕ ਸੁਤੰਤਰ ਮਾਨੀਟਰ ਨੂੰ ਨਿਯੁਕਤ ਕਰਨਾ ਜਾਰੀ ਰੱਖੇਗਾ। ਟਰੰਪ ਦੇ ਵਕੀਲ ਕ੍ਰਿਸਟੋਫਰ ਕੀਜ਼ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨਗੇ। ਉਨ੍ਹਾਂ ਇਸ ਫੈਸਲੇ ਨੂੰ ਨਿਆਂ ਦਾ ਘਾਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਤੱਥਾਂ ਅਤੇ ਗਵਰਨਿੰਗ ਕਾਨੂੰਨ ਤੋਂ ਬਿਲਕੁਲ ਵੱਖਰਾ ਹੈ।

  • JUST IN - A New York judge ruled that Trump inflated his property values, including Mar-a-Lago, which the judge determined was worth $18-$27 million from 2011 to 2021.

    To put this into perspective, neighboring homes on 0.28-0.89 acres are listed for $18-40 million.

    Mar-a-Lago,… pic.twitter.com/cpqICdAynf

    — KanekoaTheGreat (@KanekoaTheGreat) September 27, 2023 " class="align-text-top noRightClick twitterSection" data=" ">

ਟਰੰਪ ਦੇ ਵਕੀਲ ਨੇ ਕੀ ਕਿਹਾ: ਟਰੰਪ ਦੇ ਵਕੀਲ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਸਫ਼ਲ ਕਾਰਪੋਰੇਟ ਸਾਮਰਾਜੀਆਂ ਚੋਂ ਇੱਕ ਦਾ ਰਾਸ਼ਟਰੀਕਰਨ ਕਰਨਾ ਅਤੇ ਨਿੱਜੀ ਜਾਇਦਾਦ ਉੱਤੇ ਕੰਟਰੋਲ ਹਾਸਿਲ ਕਰਨਾ ਹੈ। ਟਰੰਪ ਦੇ ਵਕੀਲ ਨੇ ਕਿਹਾ ਕਿ ਕਿਸੇ ਡਿਫਾਲਟ, ਨਿਯਮਾਂ ਦੀ ਉਲੰਘਣਾ, ਦੇਰੀ ਨਾਲ ਭੁਗਤਾਨ ਜਾਂ ਨੁਕਸਾਨ ਦੀ ਕੋਈ ਸ਼ਿਕਾਇਤ ਦਾ ਕੋਈ ਸਬੂਤ ਨਹੀਂ ਹੈ। ਟਰੰਪ ਲੰਮੇ ਸਮੇਂ ਤੋਂ ਕਾਰੋਬਾਰ ਵਿੱਚ ਹਨ ਅਤੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ। ਉਸ ਦੇ ਪੁੱਤਰ ਏਰਿਕ ਨੇ ਕਿਹਾ ਕਿ ਐਂਗੋਰੋਨ ਦਾ ਫੈਸਲਾ ਉਸ ਦੇ ਪਿਤਾ ਨੂੰ ਤਬਾਹ ਕਰਨ ਅਤੇ (Trump Fraud Case) ਉਸ ਨੂੰ ਨਿਊਯਾਰਕ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਤਹਿਤ ਲਿਆ ਹੈ।

  • Today, I lost all faith in the New York legal system. Never before have I seen such hatred toward one person by a judge - a coordinated effort with the Attorney General to destroy a man’s life, company and accomplishments. We have run an exceptional company - never missing a loan…

    — Eric Trump (@EricTrump) September 26, 2023 " class="align-text-top noRightClick twitterSection" data=" ">
  • In an attempt to destroy my father and kick him out of New York, a Judge just ruled that Mar-a-Lago, in Palm Beach Florida, is only worth approximate “$18 Million dollars”… Mar-a-Lago is speculated to be worth we’ll over a billion dollars making it arguably the most valuable… pic.twitter.com/b0U6J5ykWJ

    — Eric Trump (@EricTrump) September 26, 2023 " class="align-text-top noRightClick twitterSection" data=" ">

ਕਾਨੂੰਨ ਵਿਵਸਥਾ ਤੋਂ ਉੱਠਿਆ ਭਰੋਸਾ : ਟਰੰਪ ਆਰਗੇਨਾਈਜੇਸ਼ਨ ਦੇ ਕਾਰਜਕਾਰੀ ਅਤੇ ਮੁਕਦਮੇ ਦੇ ਪ੍ਰਤੀਵਾਦੀ ਏਰਿਕ ਟਰੰਪ ਨੇ ਐਕਸ ਉੱਤੇ ਲਿਖਿਆ ਕਿ, 'ਅੱਜ, ਮੈਂ ਨਿਊਯਾਰਕ ਦੀ ਕਾਨੂੰਨੀ ਪ੍ਰਣਾਲੀ ਵਿੱਚ ਪੂਰਾ ਵਿਸ਼ਵਾਸ਼ ਗੁਆ ਦਿੱਤਾ ਹੈ। ਮੈਂ ਪਹਿਲਾਂ ਕਦੇ ਕਿਸੇ ਜੱਜ ਦੇ ਮਨ ਵਿੱਚ ਕਿਸੇ ਵਿਅਕਤੀ ਪ੍ਰਤੀ ਅਜਿਹੀ ਨਫ਼ਰਤ ਨਹੀਂ ਦੇਖੀ। ਉਨ੍ਹਾਂ ਨੇ ਇਸ ਫੈਸਲੇ ਨੂੰ ਅਟਾਰਨੀ ਜਨਰਲ ਨਾਲ ਮਿਲ ਕੇ ਟਰੰਪ ਨੂੰ ਤਬਾਹ ਕਰਨ ਲਈ ਰਚੀ ਸਾਜ਼ਿਸ਼ ਕਰਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਕਿਸੇ ਵਿਅਕਤੀ ਦੇ ਜੀਵਨ, ਕੰਪਨੀ ਅਤੇ ਪ੍ਰਾਪਤੀਆਂ ਨੂੰ ਤਬਾਹ ਕਰਨ ਦਾ ਤਾਲਮੇਲ ਹੈ।'

ETV Bharat Logo

Copyright © 2024 Ushodaya Enterprises Pvt. Ltd., All Rights Reserved.