ETV Bharat / international

Pakistan News : ਜੇਲ੍ਹ 'ਚ ਬੰਦ ਇਮਰਾਨ ਖਾਨ ਸਿਰਫ ਕਰਨਾ ਚਾਹੁੰਦੇ ਨੇ ਚੋਣਾਂ 'ਤੇ ਚਰਚਾ, ਸਾਬਕਾ ਪੀਐੱਮ ਦੇ ਵਕੀਲਾਂ ਨੇ ਕੀਤਾ ਖੁਲਾਸਾ

author img

By ETV Bharat Punjabi Team

Published : Sep 4, 2023, 1:56 PM IST

The former Prime Minister of Pakistan has expressed his desire to discuss the elections only from jail
Pakistan News : ਜੇਲ੍ਹ 'ਚ ਬੰਦ ਇਮਰਾਨ ਖਾਨ ਸਿਰਫ ਕਰਨਾ ਚਾਹੁੰਦੇ ਨੇ ਚੋਣਾਂ 'ਤੇ ਚਰਚਾ, ਸਾਬਕਾ ਪੀਐੱਮ ਦੇ ਵਕੀਲਾਂ ਨੇ ਕੀਤਾ ਖੁਲਾਸਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਪੰਜਾਬ ਦੀ ਅਟਕ ਜੇਲ੍ਹ ਵਿੱਚ ਬੰਦ ਹਨ। ਇਮਰਾਨ ਖਾਨ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਿਰਫ ਚੋਣਾਂ ਕਰਵਾਉਣ ਦੇ ਮਾਮਲੇ 'ਤੇ ਚਰਚਾ ਕਰਨ ਦੇ ਇੱਛੁਕ ਹਨ। (Discussion on the issue of conducting elections)

ਇਸਲਾਮਾਬਾਦ,ਪਾਕਿਸਤਾਨ: ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੇ ਵਕੀਲਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇਸ਼ ਵਿੱਚ ਚੋਣਾਂ ਕਰਵਾਉਣ ਦੇ ਮਾਮਲੇ 'ਤੇ ਹੀ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਗਠਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਚੇਅਰਮੈਨ ਇਮਰਾਨ ਖਾਨ, ਸੱਤਾ ਗੁਆਉਣ ਦੇ ਬਾਅਦ ਤੋਂ ਹੀ ਜਲਦੀ ਚੋਣਾਂ ਦੀ ਮੰਗ ਕਰ ਰਹੇ ਹਨ। ਉਹ ਪਿਛਲੇ ਸਾਲ ਅਪ੍ਰੈਲ 'ਚ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤਾ ਹਾਰ ਗਏ ਸਨ।

ਚੋਣਾਂ ਬਾਰੇ ਚਰਚਾ: ਬਾਅਦ ਵਿੱਚ ਇਮਰਾਨ ਖਾਨ ਨੇ ਚੋਣਾਂ ਦੀ ਮੰਗ ਨੂੰ ਲੈ ਕੇ 'ਹਕੀਕੀ ਅਜ਼ਾਦੀ' ਦੇ ਨਾਅਰੇ ਹੇਠ ਇੱਕ ਤਿੱਖੀ ਮੁਹਿੰਮ ਚਲਾਈ ਅਤੇ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸ਼ਾਹਬਾਜ਼ ਸ਼ਰੀਫ ਦੀ ਤਤਕਾਲੀ ਸਰਕਾਰ ਅਤੇ ਫੌਜੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ। ਪੰਜਾਬ ਦੀ ਅਟਕ ਜੇਲ੍ਹ ਵਿੱਚ ਖਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ, ਉਨ੍ਹਾਂ ਦੇ ਵਕੀਲ ਗੌਹਰ ਖਾਨ ਸੋਸ਼ਲ ਮੀਡੀਆ ਪਲੇਟਫਾਰਮ x 'ਤੇ ਪੋਸਟ ਕੀਤਾ ਕਿ 'ਪੀਟੀਆਈ ਮੁਖੀ ਹਰ ਕਿਸੇ ਨਾਲ ਚੋਣਾਂ ਬਾਰੇ ਚਰਚਾ ਕਰਨ ਲਈ ਕਾਹਲੇ ਹਨ।'

ਸਿਆਸੀ ਸਥਿਰਤਾ ਦੀ ਲੋੜ: ਵਕੀਲ ਨੇ ਕਿਹਾ, 'ਆਖ਼ਰ ਨੂੰ ਅਟਕ ਜੇਲ੍ਹ ਵਿੱਚ ਹੋਰ ਸਾਥੀਆਂ ਦੇ ਨਾਲ ਖਾਨ ਸਾਬ੍ਹ ਨੂੰ ਮਿਲਿਆ। ਉਹ ਬਹੁਤ ਉਤਸ਼ਾਹ ਵਿੱਚ ਹਨ, ਪਰ ਉਹ ਚੱਲ ਰਹੀ ਅਨਿਸ਼ਚਿਤਤਾ, ਮਹਿੰਗਾਈ ਅਤੇ ਅੱਤਵਾਦ ਤੋਂ ਚਿੰਤਤ ਹੈ। ਖਾਨ ਦੇ ਦੂਜੇ ਵਕੀਲ ਨਦੀਮ ਹੈਦਰ ਪੰਜੂਥਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਸਪੱਸ਼ਟ ਸੰਦੇਸ਼ ਹੈ ਕਿ ਪਾਕਿਸਤਾਨ 'ਚ ਉਦੋਂ ਤੱਕ ਆਰਥਿਕ ਸਥਿਰਤਾ ਨਹੀਂ ਆਵੇਗੀ ਜਦੋਂ ਤੱਕ ਸਿਆਸੀ ਸਥਿਰਤਾ ਨਹੀਂ ਹੋਵੇਗੀ।

ਵਕੀਲ ਨੇ ਸੋਸ਼ਲ ਮੀਡੀਆ ਪਲੇਟਫਾਰਮ x 'ਤੇ ਪੋਸਟ ਕੀਤਾ ਕਿ ਪੀਟੀਆਈ ਮੁਖੀ ਨੇ ਕਿਹਾ, 'ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਿਰਫ਼ ਚੋਣਾਂ 'ਤੇ ਹੀ ਗੱਲ ਕਰਾਂਗੇ।' ਖਾਨ ਦੇ ਦੂਜੇ ਵਕੀਲ ਇੰਤਜ਼ਾਰ ਹੁਸੈਨ ਪੰਜੂਥਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਚੋਣਾਂ ਕਰਵਾਉਣ ਦੇ ਮੁੱਦੇ 'ਤੇ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਗਠਨ ਨਾਲ ਗੱਲਬਾਤ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.