ETV Bharat / international

Invitation To Biden : ਗਣਤੰਤਰ ਦਿਵਸ 2024 ਲਈ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਦਿੱਤਾ ਸੱਦਾ

author img

By ETV Bharat Punjabi Team

Published : Sep 21, 2023, 12:12 PM IST

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਜੀ-20 ਸੰਮੇਲਨ ਵਿੱਚ ਦੋਵਾਂ ਨੇਤਾਵਾਂ ਦਰਮਿਆਨ ਦੁਵੱਲੀ ਗੱਲਬਾਤ ਦੌਰਾਨ ਬਾਈਡਨ ਨੂੰ ਗਣਤੰਤਰ ਦਿਵਸ 2024 ਦੇ ਜਸ਼ਨਾਂ ਲਈ ਸੱਦਾ ਦਿੱਤਾ ਸੀ। ਭਾਰਤ 'ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ( US President invited for the Republic Day 2024 celebrations)

Prime Minister Modi invited The US President for the Republic Day 2024 celebrations
Invitation To Biden : ਗਣਤੰਤਰ ਦਿਵਸ 2024 ਲਈ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਦਿੱਤਾ ਸੱਦਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਮੌਕੇ ਮੁੁੱਖ ਮਹਿਮਾਨ ਵੱਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੈਟੀ ਨੇ ਅੱਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਮੌਕੇ ਵੱਖਰੇ ਤੌਰ ’ਤੇ 8 ਸਤੰਬਰ ਨੂੰ ਹੋਈ ਦੁਵੱਲੀ ਮੀਟਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਇਹ ਸੱਦਾ ਦਿੱਤਾ। ਕੀ ਗਣਤੰਤਰ ਦਿਵਸ ਸਮਾਰੋਹ ਦੇ ਨੇੜੇ-ਤੇੜੇ ਭਾਰਤ ਵਿੱਚ ਕੁਆਡ ਸੰਮੇਲਨ ਕਰਵਾਉਣ ਦੀ ਯੋਜਨਾ ਹੈ,ਹਾਲਾਂਕਿ ਬਾਰੇ ਪੁੱਛਣ ’ਤੇ ਗਾਰਸੈਟੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ 2018 ਵਿਚ ਭਾਰਤ ਨੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਜਿਸ ਨੂੰ ਘਰੇਲੂ ਵਚਨਬੱਧਤਾਵਾਂ ਕਾਰਨ ਠੁਕਰਾ ਦੇਣਾ ਪਿਆ ਸੀ। ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਸਨ।

ਓਬਾਮਾ ਸਨ ਪਹਿਲੇ ਅਮਰੀਕੀ ਮੱਖ ਮਹਿਮਾਨ: 2015 ਵਿੱਚ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣ ਵਾਲੇ ਪਹਿਲੇ ਅਮਰੀਕੀ ਰਾਜ ਦੇ ਮੁਖੀ ਬਣੇ। ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਭਾਰਤ ਵਿੱਚ ਅਮਰੀਕੀ ਰਾਜਦੂਤ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਕੂਟਨੀਤਕ ਤਣਾਅ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਸਬੰਧਾਂ ਨੂੰ ਸੁਲਝਾਉਣ ਲਈ ਦਖਲ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦੋ ਹੋਰ ਦੇਸ਼ਾਂ ਵਿਚਾਲੇ ਅਮਰੀਕਾ ਦੀ ਭੂਮਿਕਾ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ,ਪਰ ਯਕੀਨਨ ਕੈਨੇਡਾ ਅਤੇ ਅਮਰੀਕਾ ਇਕ ਦੂਜੇ ਲਈ ਗਹਿਰਾ ਸਤਿਕਾਰ ਰੱਖਦੇ ਹਨ ਅਤੇ ਵਿਆਪਕ ਸਬੰਧ ਸਾਂਝੇ ਕਰਦੇ ਹਨ। ਸਾਡੇ ਵਿਚਲਾ ਰਿਸ਼ਤਾ ਆਪਣੇ ਆਪ ਵਿਚ ਸਭ ਕੁਝ ਦੱਸਦਾ ਹੈ. ਅਸੀਂ ਆਪਣੀਆਂ ਸੀਮਾਵਾਂ ਸਾਂਝੀਆਂ ਕਰਦੇ ਹਾਂ। ਸਾਡਾ ਸਾਰਾ ਇਤਿਹਾਸ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਲਗਭਗ ਇੱਕੋ ਜਿਹੀਆਂ ਹਨ।

ਜ਼ਿੰਮੇਵਾਰੀਆਂ ਨਾਲ ਕੰਮ ਕਰਨ ਦੀ ਲੋੜ: ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਏਕਤਾ, ਪ੍ਰਭੂਸੱਤਾ ਅਤੇ ਗੈਰ-ਦਖਲਅੰਦਾਜ਼ੀ ਦੇ ਤਿੰਨ ਸਿਧਾਂਤਾਂ ਵੱਲ ਮੁੜਨਾ ਚਾਹੀਦਾ ਹੈ ਅਤੇ ਅਪਰਾਧਿਕ ਨਿਆਂ ਦੀ ਜਾਂਚ ਦੀ ਇਜਾਜ਼ਤ ਦੇਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੁਝ ਵੀ ਸਹੀ ਕਹਿਣਾ ਜਲਦਬਾਜ਼ੀ ਹੋਵੇਗੀ। ਆਓ ਦੇਖੀਏ ਕਿ ਮਾਮਲੇ ਅੱਗੇ ਕਿਵੇਂ ਵਧਦੇ ਹਨ। ਭਾਰਤ ਵਿੱਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਗਾਰਸੇਟੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਰਵਾਇਤੀ ਦੋਸਤ ਅਤੇ ਭਾਈਵਾਲ ਇਸ ਦੀ ਤਹਿ ਤੱਕ ਪਹੁੰਚਣ ਵਿੱਚ ਸਹਿਯੋਗ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.