ETV Bharat / international

ਕੈਨੇਡਾ ਵਿੱਚ 16 ਸਾਲਾ ਜਪਗੋਬਿੰਦ ਸਿੰਘ ਬਣਿਆ ਸੋਲੋ ਪਾਇਲਟ

author img

By

Published : Aug 25, 2022, 7:02 AM IST

ਪੰਜਾਬ ਦੇ ਜਗਗੋਬਿੰਦ ਸਿੰਘ ਨੇ ਆਪਣੇ ਦੇਸ਼, ਪਰਿਵਾਰ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਦੇ ਹੋਏ ਸਿਰਫ 16 ਸਾਲ ਦੀ ਉਮਰ ਵਿੱਚ ਵਿਦੇਸ਼ ਦੀ ਧਰਤੀ ਕੈਨੇਡਾ ਵਿੱਚ ਸੋਲੋ ਪਾਇਲਟ ਦਾ ਲਾਇਸੈਂਸ ਪ੍ਰਾਪਤ ਕੀਤਾ (Japagobind Singh became a solo pilot in Canada) ਹੈ।

ਜਪਗੋਬਿੰਦ ਸਿੰਘ ਬਣਿਆ ਸੋਲੋ ਪਾਇਲਟ
ਜਪਗੋਬਿੰਦ ਸਿੰਘ ਬਣਿਆ ਸੋਲੋ ਪਾਇਲਟ

ਚੰਡੀਗੜ੍ਹ: ਪੰਜਾਬੀ ਲਗਾਤਾਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀਆਂ ਮੱਲ੍ਹਾ ਮਾਰ ਇਤਿਹਾਸ ਰਚ ਰਹੇ ਹਨ। ਅਜਿਹਾ ਹੀ ਇਤਿਹਾਸ ਹੁਣ ਜਲੰਧਰ ਦੇ ਜਗਗੋਬਿੰਦ ਸਿੰਘ ਨੇ ਕੈਨੇਡਾ ਦੀ ਧਰਤੀ ਉੱਤੇ ਰਚ ਦਿੱਤਾ ਹੈ। ਜਲੰਧਰ ਦੇ ਜਗਗੋਬਿੰਦ ਸਿੰਘ ਨੇ ਕੈਨੇਡਾ ਵਿੱਚ ਪ੍ਰਸ਼ੰਸਾ ਪ੍ਰਾਪਤ ਕਰਦੇ ਹੋਏ ਸਿਰਫ 16 ਸਾਲ ਦੀ ਉਮਰ ਵਿੱਚ ਸੋਲੋ ਪਾਇਲਟ ਦਾ ਲਾਇਸੈਂਸ ਪ੍ਰਾਪਤ (Japagobind Singh became a solo pilot in Canada) ਕੀਤਾ ਹੈ।

ਇਹ ਵੀ ਪੜੋ: Twitter Deal Case ਮਸਕ ਨੇ ਦੋਸਤ ਜੈਕ ਡੋਰਸੀ ਤੋਂ ਮੰਗੀ ਮਦਦ, ਟਵਿੱਟਰ ਸੌਦੇ ਦੀ ਉਲੰਘਣਾ ਵਿੱਚ ਗਵਾਹੀ ਦੇਣ ਲਈ ਸੰਮਨ

ਦੱਸ ਦਈਏ ਕਿ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦਾ ਰਹਿਣ ਵਾਲਾ ਹੈ, ਜਿਸਨੇ ਕੈਨੇਡਾ ਵਿੱਚ ਇਤਿਹਾਸ ਸਿਰਜ ਦਿੱਤਾ ਹੈ। ਕੈਨੇਡਾ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਗਗੋਬਿੰਦ ਸਿੰਘ ਨੂੰ ਇਕੱਲੇ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕੀਤਾ ਹੈ। ਜਗਗੋਬਿੰਦ ਸਿੰਘ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਪਾਇਲਟ ਬਣਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਕੈਨੇਡਾ ਦੇ ਸਾਰੇ ਹਿੱਸਿਆਂ ਵਿੱਚ ਸਿਖਲਾਈ ਲਈ। ਕੈਨੇਡਾ ਦੇ ਸਾਰੇ ਹਿੱਸਿਆ ਵਿੱਚ ਸਿਖਲਾਈ ਲੈਣ ਤੋਂ ਬਾਅਦ ਲੈਣ ਤੋਂ ਬਾਅਦ ਜਗਗੋਬਿੰਦ ਸਿੰਘ ਦੀ ਕੈਨੇਡਾ ਦੇ ਕਿਊਬਿਕ ਵਿੱਚ ਆਖਰੀ ਸਿਖਲਾਈ ਸਮਾਪਤ ਹੋਈ ਜਿਸ ਮਗਰੋਂ ਉਸਨੂੰ ਲਾਇਸੈਂਸ ਜਾਰੀ (Japagobind Singh became a solo pilot) ਕੀਤਾ ਗਿਆ।

ਜਗਗੋਬਿੰਦ ਸਿੰਘ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਮਾਤਾ ਪਿਤਾ ਸਦਕਾ ਪੰਜਾਬੀ ਸੱਭਿਆਚਾਰ ਅਤੇ ਸਿੱਖ ਪਰੰਪਰਾਵਾਂ ਨਾਲ ਵੀ ਜੁੜੇ ਹੋਏ ਹਨ। ਜਗਗੋਬਿੰਦ ਸਿੰਘ ਗਤਕਾ, ਕੀਰਤਨ ਅਤੇ ਤਬਲਾ ਵੀ ਜਾਣਦੇ ਹਨ। ਇਸ ਦੇ ਨਾਲ ਹੀ ਉਹ ਸਕੂਲ ਵਿੱਚ ਫੁਟਬਾਲ ਵੀ ਖੇਡ ਚੁੱਕਾ ਹੈ। ਕੈਨੇਡਾ ਦੀਆਂ ਯੂਨੀਵਰਸਿਟੀਆਂ ਵੱਲੋਂ ਜਗਗੋਬਿੰਦ ਸਿੰਘ ਨੂੰ ਸਪੇਸ ਇੰਜਨੀਅਰਿੰਗ ਲਈ ਵਜ਼ੀਫ਼ਾ ਵੀ ਦਿੱਤਾ ਗਿਆ ਹੈ।

ਇਹ ਵੀ ਪੜੋ: UK India relationship ਚੀਨ ਉੱਤੇ ਭੜਕੇ ਰਿਸ਼ੀ ਸੁਨਕ, ਭਾਰਤ ਨਾਲ ਸਬੰਧਾਂ ਨੂੰ ਲੈ ਕੇ ਕਹੀ ਅਹਿਮ ਗੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.