ETV Bharat / international

Italy Bus Crash: ਰੋਮ ਦੇ ਵੇਨਿਸ 'ਚ ਵੱਡਾ ਬੱਸ ਹਾਦਸਾ, 21 ਲੋਕਾਂ ਦੀ ਹੋਈ ਮੌਤ

author img

By ETV Bharat Punjabi Team

Published : Oct 4, 2023, 8:30 AM IST

ਇਟਲੀ ਦੇ ਵੇਨਿਸ ਨੇੜੇ ਮੇਸਟਰੇ ਵਿੱਚ ਮੰਗਲਵਾਰ ਨੂੰ ਇੱਕ ਯਾਤਰੀ ਬੱਸ ਦੇ ਪੁਲ ਤੋਂ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਵੇਨਿਸ ਦੇ ਮੇਅਰ ਲੁਈਗੀ ਬਰੂਗਨਾਰੋ ਨੇ ਸਰਕਾਰੀ ਮੀਡੀਆ ਆਰਏਆਈ ਨੂੰ ਦੱਸਿਆ ਕਿ ਬੱਸ ਵੇਨਿਸ ਤੋਂ ਨੇੜੇ ਮਾਰਗੇਰਾ ਜਾ ਰਹੀ ਸੀ। (Italy Bus Crash)

ਹਾਦਸਾਗ੍ਰਸਤ ਬੱਸ Italy Bus Crash
ਹਾਦਸਾਗ੍ਰਸਤ ਬੱਸ Italy Bus Crash

ਰੋਮ: ਵੇਨਿਸ ਵਿੱਚ ਸੈਲਾਨੀਆਂ ਨਾਲ ਭਰੀ ਇੱਕ ਬੱਸ ਮੰਗਲਵਾਰ ਸ਼ਾਮ ਨੂੰ ਇੱਕ ਓਵਰਪਾਸ ਦੀ ਰੇਲਿੰਗ ਤੋਂ ਲੰਘਣ ਤੋਂ ਬਾਅਦ ਰੇਲ ਪਟੜੀਆਂ ਦੇ ਨੇੜੇ ਹਾਦਸਾਗ੍ਰਸਤ ਹੋ ਗਈ। ਉਸ 'ਚ ਧਮਾਕਾ ਹੋਇਆ, ਜਿਸ ਵਿਚ ਸਵਾਰ ਘੱਟੋ-ਘੱਟ 21 ਲੋਕ ਮਾਰੇ ਗਏ। ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। (Italy Bus Crash)

ਹਾਦਸਾਗ੍ਰਸਤ ਬੱਸ
ਹਾਦਸਾਗ੍ਰਸਤ ਬੱਸ

ਵੇਨਿਸ ਦੇ ਮੇਅਰ ਲੁਈਗੀ ਬਰੂਗਨਾਰੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇੱਕ ਰੂਹ ਕੰਬਾਊ ਦ੍ਰਿਸ਼ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਵੈਨਿਸ ਵਿੱਚ ਇੱਕ ਦਿਨ ਦੇ ਸੋਗ ਦਾ ਐਲਾਨ ਵੀ ਕੀਤਾ। ਇਹ ਹਾਦਸਾ ਵੇਨਿਸ ਦੀ ਮੁੱਖ ਭੂਮੀ 'ਤੇ ਮੇਸਟਰੇ 'ਚ ਹੋਇਆ ਹੈ ਅਤੇ ਬਚਾਅ ਕਰਮਚਾਰੀ ਮੰਗਲਵਾਰ ਦੇਰ ਰਾਤ ਮਲਬੇ 'ਚੋਂ ਬਚੇ ਲੋਕਾਂ ਅਤੇ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਅਰ ਦੇ ਦਫਤਰ ਮੁਤਾਬਕ ਘੱਟੋ-ਘੱਟ 12 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

ਹਾਦਸਾਗ੍ਰਸਤ ਬੱਸ
ਹਾਦਸਾਗ੍ਰਸਤ ਬੱਸ

ਵੇਨਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸੈਲਾਨੀਆਂ ਨਾਲ ਭਰੀ ਹੋਈ ਸੀ ਅਤੇ ਮਰਨ ਵਾਲਿਆਂ ਵਿੱਚ ਦੋ ਨਾਬਾਲਗ ਵੀ ਸਨ। ਵੇਨਿਸ ਦੇ ਅਧਿਕਾਰੀਆਂ ਦੇ ਅਨੁਸਾਰ, ਪੀੜਤਾਂ ਵਿੱਚ ਕਈ ਯੂਕਰੇਨੀ ਅਤੇ ਹੋਰ ਵਿਦੇਸ਼ੀ ਸ਼ਾਮਲ ਸਨ ਜੋ ਇੱਕ ਸਥਾਨਕ ਕੈਂਪਿੰਗ ਪਿੰਡ ਵਿੱਚ ਰਹਿ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਬਰਾਮਦ ਕੀਤੇ ਪਾਸਪੋਰਟਾਂ ਦੇ ਆਧਾਰ 'ਤੇ, ਕੁਝ ਪੀੜਤ ਜਰਮਨ ਦੇ ਜਾਪਦੇ ਹਨ ਅਤੇ ਵੈਨਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਡਰਾਈਵਰ ਇਤਾਲਵੀ ਜਾਪਦਾ ਹੈ।

ਇਟਲੀ ਦੇ ਗ੍ਰਹਿ ਮੰਤਰੀ ਮਾਟੇਓ ਪਿਅੰਤੇਦੋਸੀ ਨੇ ਇਤਾਲਵੀ ਟੈਲੀਵਿਜ਼ਨ 'ਤੇ ਕਿਹਾ ਕਿ ਬੱਸ ਪਟੜੀ 'ਤੇ ਡਿੱਗਣ ਤੋਂ ਬਾਅਦ ਵਿਸਫੋਟ ਹੋ ਗਈ ਅਤੇ ਅੱਗ ਲੱਗ ਗਈ, ਜਿਸ ਨਾਲ ਹਾਦਸਾ ਹੋਰ ਵੀ ਭਿਆਨਕ ਹੋ ਗਿਆ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਅਜੇ ਹੋਰ ਲਾਸ਼ਾਂ ਬਰਾਮਦ ਹੋ ਸਕਦੀਆਂ ਹਨ।

ਹਾਦਸਾਗ੍ਰਸਤ ਬੱਸ
ਹਾਦਸਾਗ੍ਰਸਤ ਬੱਸ
ਹਾਦਸਾਗ੍ਰਸਤ ਬੱਸ Italy Bus Crash
ਹਾਦਸਾਗ੍ਰਸਤ ਬੱਸ Italy Bus Crash

ਇਸ ਮੌਕੇ 'ਤੇ ਮੌਜੂਦ ਵੇਨਿਸ ਪ੍ਰੀਫੈਕਟ ਮਿਸ਼ੇਲ ਡੀ ਬਾਰੀ ਨੇ ਦੱਸਿਆ ਕਿ ਬੱਸ ਹਵਾ 'ਚ ਦਰਜਨਾਂ ਮੀਟਰ ਹੇਠਾਂ ਡਿੱਗ ਗਈ ਅਤੇ ਪੂਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਉਥੇ ਕਈ ਲਾਸ਼ਾਂ ਪਈਆਂ ਹਨ। ਉਸਨੇ ਕਿਹਾ ਕਿ ਉਹਨਾਂ ਨੇ ਜੋ ਆਖਰੀ ਲਾਸ਼ ਕੱਢੀ ਸੀ ਉਹ ਡਰਾਈਵਰ ਦੀ ਸੀ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੀ 'ਡੂੰਘੀ ਸੰਵੇਦਨਾ' ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨੇ ਵੀ ਇਸ ਦੁਖਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.