ETV Bharat / state

Mobile Recovered in Jail: ਮੁੜ ਸੁਰਖੀਆਂ 'ਚ ਕਪੂਰਥਲਾ ਦੀ ਮਡਰਨ ਜੇਲ੍ਹ, ਕੈਦੀਆਂ ਅਤੇ ਨਜ਼ਰਬੰਦਾਂ ਕੋਲੋਂ ਮਿਲੇ 7 ਮੋਬਾਈਲ ਤੇ 6 ਸਿਮ ਕਾਰਡ

author img

By ETV Bharat Punjabi Team

Published : Oct 4, 2023, 7:58 AM IST

Updated : Oct 4, 2023, 8:13 AM IST

ਪੰਜਾਬ ਦੇ ਕਪੂ੍ਰਥਲਾ ਦੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਜਿਥੇ ਤਲਾਸ਼ੀ ਮੁਹਿੰਮ ਤਹਿਤ ਜੇਲ੍ਹ 'ਚ ਬੰਦ ਨਜ਼ਰਬੰਦ ਅਤੇ ਕੈਦੀਆਂ ਤੋਂ ਸੱਤ ਮੋਬਾਈਲ ਫੋਨ ਅਤੇ 6 ਸਿਮ ਕਾਰਡ ਬਰਾਮਦ ਹੋਏ ਹਨ। (Mobile Recovered in Jail)

Mobile Recovered in Jail
Mobile Recovered in Jail

ਮੁੜ ਸੁਰਖੀਆਂ 'ਚ ਕਪੂਰਥਲਾ ਦੀ ਮਡਰਨ ਜੇਲ੍ਹ

ਕਪੂਰਥਲਾ: ਮਾਡਰਨ ਜੇਲ੍ਹ ਕਪੂਰਥਲਾ ਵਿੱਚ ਕੈਦੀਆਂ ਅਤੇ ਨਜ਼ਰਬੰਦਾਂ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿਚ ਵੱਖ-ਵੱਖ ਬੈਰਕਾਂ ਵਿਚ ਬੰਦ ਨਜ਼ਰਬੰਦੀ ਅਤੇ ਕੈਦੀਆਂ ਕੋਲੋਂ 7 ਮੋਬਾਈਲ ਫ਼ੋਨ, 6 ਸਿਮ ਕਾਰਡ ਅਤੇ 7 ਮੋਬਾਈਲ ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਇਸ ਕਾਰਵਾਈ ਤੋਂ ਬਾਅਦ ਜੇਲ੍ਹ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣੇ 'ਚ 3 ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 6 ਕੈਦੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। (Mobile Recovered in Jail)

ਫਗਵਾੜਾ ਦੇ ਕੈਦੀ ਤੋਂ ਇੱਕ ਮੋਬਾਈਲ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕੋਤਵਾਲੀ ਪੁਲਿਸ ਨੇ ਐਫਆਈਆਰ ਨੰਬਰ 241 ਵਿੱਚ ਸ਼ਿਕਾਇਤਕਰਤਾ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੌਰਵਦੀਪ ਨੇ ਦੱਸਿਆ ਕਿ ਜੇਲ੍ਹ ਸੁਰੱਖਿਆ ਟੀਮ ਅਤੇ ਸੀਆਰਪੀ ਜਵਾਨਾਂ ਦੇ ਨਾਲ ਬੇਰਕ ਵਿੱਚ ਚਲਾਏ ਗਏ ਤਲਾਸ਼ੀ ਅਭਿਆਨ ਵਿੱਚ ਗ੍ਰਿਫ਼ਤਾਰ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਮੰਗਾ ਰਾਮ ਵਾਸੀ ਫਗਵਾੜਾ ਦੇ ਪਾਸੋਂ ਇੱਕ ਮੋਬਾਈਲ ਬਿਨਾਂ ਟੱਚ, ਬੈਟਰੀ ਅਤੇ ਸਿਮ ਕਾਰਡ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਤਿੰਨ ਮੋਬਾਈਲ ਅਤੇ ਸਿਮਾਂ ਬਰਾਮਦ: ਇਸੇ ਤਰ੍ਹਾਂ ਥਾਣਾ ਕੋਤਵਾਲੀ ਵਿੱਚ ਦਰਜ ਐਫ.ਆਈ.ਆਰ. 242 ਵਿੱਚ ਸਹਾਇਕ ਸੁਪਰਡੈਂਟ ਕਮਲਜੀਤ ਦੀ ਸ਼ਿਕਾਇਤ ’ਤੇ ਜੇਲ੍ਹ ਸੁਰੱਖਿਆ ਟੀਮ ਅਤੇ ਸੀਆਰਪੀ ਜਵਾਨਾਂ ਵੱਲੋਂ ਕੀਤੀ ਤਲਾਸ਼ੀ ਮੁਹਿੰਮ ਵਿੱਚ 3 ਸੈਮਸੰਗ ਮੋਬਾਈਲ, 2 ਸਿਮ ਅਤੇ 3 ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਦੇ ਆਧਾਰ ’ਤੇ ਮੁਲਜ਼ਮ ਗੌਰਵ ਕੁਮਾਰ ਵਾਸੀ ਪ੍ਰੀਤ ਨਗਰ ਜਲੰਧਰ, ਤਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਜਲੰਧਰ ਅਤੇ ਜੋਗਾ ਸਿੰਘ ਪੁੱਤਰ ਰਾਕੇਸ਼ ਸਿੰਘ ਵਾਸੀ ਕੋਟ ਈਸੇ ਖਾਂ ਮੋਗਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਵਲੋਂ ਕੈਦੀਆਂ ਖਿਲਾਫ਼ ਮਾਮਲਾ ਦਰਜ: ਥਾਣਾ ਕੋਤਵਾਲੀ 'ਚ ਦਰਜ FIR ਨੰ. 243 ਦੇ ਸਹਾਇਕ ਸੁਪਰਡੈਂਟ ਕਮਲਜੀਤ ਨੇ ਦੱਸਿਆ ਕਿ ਜੇਲ੍ਹ ਦੀ ਕੋਠੀ ਵਿੱਚੋਂ 3 ਸੈਮਸੰਗ, 3 ਸਿਮ ਅਤੇ 3 ਬੈਟਰੀਆਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਲਾਕ-ਅੱਪ ਹਰਜਿੰਦਰ ਸਿੰਘ ਵਾਸੀ ਸੁਲਤਾਨਪੁਰ ਲੋਧੀ ਅਤੇ ਸਾਗਰ ਵਾਸੀ ਕਪੂਰਥਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕਪੂਰਥਲਾ ਮਾਡਰਨ ਜੇਲ੍ਹ ਵਿੱਚ ਕੈਦੀਆਂ ਅਤੇ ਨਜ਼ਰਬੰਦਾਂ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿਚ ਵੱਖ-ਵੱਖ ਬੈਰਕਾਂ ਵਿਚ ਬੰਦ ਕੈਦੀਆਂ ਅਤੇ ਕੈਦੀਆਂ ਕੋਲੋਂ 7 ਮੋਬਾਈਲ ਫ਼ੋਨ, 6 ਸਿਮ ਕਾਰਡ ਅਤੇ 7 ਮੋਬਾਈਲ ਬੈਟਰੀਆਂ ਬਰਾਮਦ ਕੀਤੀਆਂ ਗਈਆਂ।

Last Updated :Oct 4, 2023, 8:13 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.