ETV Bharat / international

Indonesia launches High Speed Railway: ਇੰਡੋਨੇਸ਼ੀਆ ਨੇ ਚੀਨ ਦੀ ਮਦਦ ਨਾਲ ਦੱਖਣ-ਪੂਰਬੀ ਏਸ਼ੀਆ ਦੀ ਪਹਿਲੀ ਹਾਈ-ਸਪੀਡ ਰੇਲਵੇ ਕੀਤੀ ਲਾਂਚ

author img

By ETV Bharat Punjabi Team

Published : Oct 2, 2023, 1:52 PM IST

Indonesia launches Southeast Asia's first high-speed railway with help from China
ਇੰਡੋਨੇਸ਼ੀਆ ਨੇ ਚੀਨ ਦੀ ਮਦਦ ਨਾਲ ਦੱਖਣ-ਪੂਰਬੀ ਏਸ਼ੀਆ ਦੀ ਪਹਿਲੀ ਹਾਈ-ਸਪੀਡ ਰੇਲਵੇ ਕੀਤੀ ਲਾਂਚ

ਇੰਡੋਨੇਸ਼ੀਆ ਨੇ ਚੀਨ ਦੀ ਮਦਦ ਨਾਲ ਦੱਖਣ-ਪੂਰਬੀ ਏਸ਼ੀਆ ਦੀ ਪਹਿਲੀ ਹਾਈ-ਸਪੀਡ ਰੇਲਵੇ ਲਾਂਚ ਕੀਤੀ ਹੈ,ਇਸ ਮੌਕੇ ਰਾਂਸ਼ਟਰਪਤੀ ਵਿਡੋਡੋ ਨੇ ਕਿਹਾ ਕਿ ਹੁਣ ਤੱਕ ਦੀ ਸਭ ਤੋਂ ਤੇਜ਼ ਚੱਲਣ ਵਾਲੀ ਰੇਲ ਹੈ। (Indonesia launches Southeast Asia's first high speed railway)

ਜਕਾਰਤਾ: ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸੋਮਵਾਰ ਨੂੰ ਦੱਖਣ-ਪੂਰਬੀ ਏਸ਼ੀਆ ਦੇ ਪਹਿਲੇ ਹਾਈ-ਸਪੀਡ ਰੇਲਵੇ ਦਾ ਉਦਘਾਟਨ ਕੀਤਾ। ਇਹ ਚੀਨ ਦੀ ਬੈਲਟ ਐਂਡ ਰੋਡ ਇਨਫਰਾਸਟਰੱਕਚਰ ਇਨੀਸ਼ੀਏਟਿਵ ਦੇ ਤਹਿਤ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ। ਜਿਸ ਨਾਲ ਸ਼ਹਿਰ ਦੇ ਦੋ ਵੱਡੇ ਸਟੇਸ਼ਨਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ। ਦੱਸ ਦਈਏ ਕਿ ਚੀਨ ਸਮਰਥਿਤ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਲਟਕਿਆ ਹੋਇਆ ਸੀ। ਇਹ ਪ੍ਰੋਜੈਕਟ ਦੇਰੀ ਅਤੇ ਵਧਦੀ ਲਾਗਤ ਨਾਲ ਘਿਰਿਆ ਹੋਇਆ ਸੀ।

ਉਦਘਾਟਨ ਮੌਕੇ ਮੌਜੂਦ ਰਹੇ ਰੇਲ ਚਾਲਕ ਦਲ ਦੇ ਮੈਂਬਰ: ਐਸੋਸੀਏਟਿਡ ਪ੍ਰੈਸ (AP) ਦੀ ਰਿਪੋਰਟ ਦੇ ਅਨੁਸਾਰ, ਇਸ ਪ੍ਰੋਜੈਕਟ ਦੇ ਵਪਾਰਕ ਲਾਭਾਂ ਨੂੰ ਲੈ ਕੇ ਇੰਡੋਨੇਸ਼ੀਆ ਵਿੱਚ ਸਰਕਾਰ ਦੀ ਬਹੁਤ ਆਲੋਚਨਾ ਕੀਤੀ ਗਈ ਹੈ। ਇਸ ਸਭ ਦੇ ਬਾਵਜੂਦ,ਵਿਡੋਡੋ ਨੇ 142 ਕਿਲੋਮੀਟਰ (88 ਮੀਲ) ਰੇਲਵੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ। ਇਸ ਨੂੰ ਐਤਵਾਰ ਯਾਨੀ ਕੱਲ੍ਹ ਹੀ ਟਰਾਂਸਪੋਰਟ ਮੰਤਰਾਲੇ ਤੋਂ ਅਧਿਕਾਰਤ ਸੰਚਾਲਨ ਲਾਇਸੈਂਸ ਜਾਰੀ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੀ ਲਾਗਤ 7.3 ਬਿਲੀਅਨ ਅਮਰੀਕੀ ਡਾਲਰ ਦੱਸੀ ਜਾਂਦੀ ਹੈ। ਏਪੀ ਦੀ ਰਿਪੋਰਟ ਅਨੁਸਾਰ,ਇਸ ਨੂੰ ਮੁੱਖ ਤੌਰ 'ਤੇ ਚੀਨ ਦੁਆਰਾ ਫੰਡ ਦਿੱਤਾ ਜਾਂਦਾ ਹੈ। ਇਸ ਪ੍ਰੋਜੈਕਟ ਦਾ ਨਿਰਮਾਣ ਪੀਟੀ ਕੇਰੇਟਾ ਸੇਪਟ ਇੰਡੋਨੇਸ਼ੀਆ-ਚੀਨ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਹੈ। ਜਿਸ ਨੂੰ PT KCIC ਵੀ ਕਿਹਾ ਜਾਂਦਾ ਹੈ। ਜੋ ਕਿ ਚਾਰ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਅਤੇ ਚਾਈਨਾ ਰੇਲਵੇ ਇੰਟਰਨੈਸ਼ਨਲ ਕੰਪਨੀ ਲਿਮਟਿਡ ਦੇ ਇੱਕ ਇੰਡੋਨੇਸ਼ੀਆਈ ਕੰਸੋਰਟੀਅਮ ਦਾ ਸਾਂਝਾ ਉੱਦਮ ਹੈ। ਰੇਲ ਲਾਈਨ ਜਕਾਰਤਾ ਅਤੇ ਪੱਛਮੀ ਜਾਵਾ ਪ੍ਰਾਂਤ ਦੀ ਸੰਘਣੀ ਆਬਾਦੀ ਵਾਲੀ ਰਾਜਧਾਨੀ ਬੈਂਡੁੰਗ ਸਮੇਤ ਸ਼ਹਿਰਾਂ ਵਿਚਕਾਰ ਯਾਤਰਾ ਦਾ ਸਮਾਂ ਮੌਜੂਦਾ ਤਿੰਨ ਘੰਟਿਆਂ ਤੋਂ ਘਟਾ ਕੇ ਲਗਭਗ 40 ਮਿੰਟ ਕਰ ਦੇਵੇਗੀ।

ਰਾਸ਼ਟਰਪਤੀ ਨੇ ਦੱਸਿਆ ਸਭ ਤੋਂ ਤੇਜ਼ : ਇਹ ਟਰੇਨ ਬਿਜਲੀ 'ਤੇ ਚੱਲੇਗੀ,ਜਿਸ ਕਾਰਨ ਇਸ ਦੀ ਵਰਤੋਂ ਨਾਲ ਕਾਰਬਨ ਉਤਸਰਜਨ 'ਚ ਕਮੀ ਆਉਣ ਦੀ ਉਮੀਦ ਹੈ। ਆਪਣੀ ਸ਼ੁਰੂਆਤੀ ਟਿੱਪਣੀ ਵਿੱਚ, ਵਿਡੋਡੋ ਨੇ ਅਧਿਕਾਰਤ ਤੌਰ 'ਤੇ ਇੰਡੋਨੇਸ਼ੀਆ ਦੀ ਪਹਿਲੀ ਹਾਈ-ਸਪੀਡ ਰੇਲਵੇ ਨੂੰ ਦੱਖਣ-ਪੂਰਬੀ ਏਸ਼ੀਆ ਵਿੱਚ ਸਭ ਤੋਂ ਤੇਜ਼ ਦੱਸਿਆ। ਇਸ ਦੀ ਰਫ਼ਤਾਰ 350 ਕਿਲੋਮੀਟਰ ਪ੍ਰਤੀ ਘੰਟਾ (217 ਮੀਲ ਪ੍ਰਤੀ ਘੰਟਾ) ਤੱਕ ਹੈ। ਉਨ੍ਹਾਂ ਕਿਹਾ ਕਿ ਇਸ ਟਰੇਨ ਨੂੰ ਚਲਾਉਣ ਦਾ ਮਤਲਬ ਹੈ ਸਮੇਂ ਦੀ ਬਚਤ ਅਤੇ ਬਿਹਤਰ ਸੰਚਾਲਨ।

ਕੁਸ਼ਲ ਅਤੇ ਵਾਤਾਵਰਣ ਅਨੁਕੂਲ: ਵਿਡੋਡੋ ਨੇ ਕਿਹਾ,ਜਕਾਰਤਾ-ਬਾਂਡੁੰਗ ਹਾਈ-ਸਪੀਡ ਰੇਲਗੱਡੀ ਸਾਡੇ ਜਨਤਕ ਆਵਾਜਾਈ ਦੇ ਆਧੁਨਿਕੀਕਰਨ ਦਾ ਪ੍ਰਤੀਕ ਹੈ। ਇਹ ਕੁਸ਼ਲ ਅਤੇ ਵਾਤਾਵਰਣ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਨਵੀਆਂ ਚੀਜ਼ਾਂ ਨੂੰ ਅਜ਼ਮਾਉਣ ਦੀ ਸਾਡੀ ਹਿੰਮਤ ਸਾਨੂੰ ਆਤਮਵਿਸ਼ਵਾਸ ਅਤੇ ਸਿੱਖਣ ਦਾ ਮੌਕਾ ਦਿੰਦੀ ਹੈ। ਇਹ ਭਵਿੱਖ ਲਈ ਬਹੁਤ ਲਾਭਦਾਇਕ ਹੋਵੇਗਾ, ਜਿਸ ਨਾਲ ਸਾਡੇ ਮਨੁੱਖੀ ਵਸੀਲੇ ਹੋਰ ਉੱਨਤ ਹੋਣਗੇ ਅਤੇ ਸਾਡਾ ਦੇਸ਼ ਵਧੇਰੇ ਆਜ਼ਾਦ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.