ETV Bharat / international

Stormy Daniels To Pay Trump: ਅਦਾਲਤ ਦਾ ਆਦੇਸ਼ - ਮਾਣਹਾਨੀ ਕੇਸ ਦੀ ਫੀਸ ਦੇ ਲਈ ਸਟੌਰਮੀ ਡੈਨੀਅਲਜ਼ ਟਰੰਪ ਨੂੰ ਦੇਵੇਗੀ 1.21 ਲੱਖ ਡਾਲਰ ਦਾ ਜ਼ੁਰਮਾਨਾ

author img

By

Published : Apr 5, 2023, 11:07 AM IST

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਟੋਰਮੀ ਡੇਨੀਅਲਸ ਦੇ ਖਿਲਾਫ ਇੱਕ ਹੋਰ ਅਦਾਲਤ ਵਿੱਚ ਕਾਨੂੰਨੀ ਜਿੱਤ ਮਿਲੀ ਹੈ। ਅਪੀਲ ਦੀ ਨੌਵੀਂ ਸਰਕਟ ਕੋਰਟ ਨੇ ਮੰਗਲਵਾਰ ਨੂੰ ਡੈਨੀਅਲਜ਼ ਨੂੰ 2018 ਦੇ ਮਾਣਹਾਨੀ ਦੇ ਮੁਕੱਦਮੇ ਜਿਸਨੂੰ ਬਾਅਦ ਵਿੱਚ ਖਾਰਜ ਕਰ ਦਿੱਤਾ ਗਿਆ ਸੀ ਦੀ ਕਾਨੂੰਨੀ ਫੀਸ ਵਜੋਂ 121,972 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਹ ਕੇਸ ਸਟੌਰਮੀ ਡੇਨੀਅਲਸ ਨੇ ਟਰੰਪ ਖਿਲਾਫ ਦਾਇਰ ਕੀਤਾ ਸੀ।

Stormy Daniels To Pay Trump
Stormy Daniels To Pay Trump

ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਟੋਰਮੀ ਡੇਨੀਅਲਸ ਦੇ ਖਿਲਾਫ ਇੱਕ ਹੋਰ ਅਦਾਲਤ ਵਿੱਚ ਕਾਨੂੰਨੀ ਜਿੱਤ ਮਿਲੀ ਹੈ। ਅਪੀਲ ਦੀ ਨੌਵੀਂ ਸਰਕਟ ਕੋਰਟ ਨੇ ਮੰਗਲਵਾਰ ਨੂੰ ਡੈਨੀਅਲਜ਼ ਨੂੰ 2018 ਦੇ ਮਾਣਹਾਨੀ ਦੇ ਮੁਕੱਦਮੇ ਜਿਸਨੂੰ ਬਾਅਦ ਵਿੱਚ ਖਾਰਜ ਕਰ ਦਿੱਤਾ ਗਿਆ ਸੀ ਦੀ ਕਾਨੂੰਨੀ ਫੀਸ ਵਜੋਂ 121,972 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਹ ਕੇਸ ਸਟੌਰਮੀ ਡੇਨੀਅਲਸ ਨੇ ਟਰੰਪ ਖਿਲਾਫ ਦਾਇਰ ਕੀਤਾ ਸੀ। ਜਿਸ ਦਿਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਟੋਰਮੀ ਡੇਨੀਅਲਸ ਨੂੰ ਕੀਤੇ ਗਏ ਭੁਗਤਾਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸੇ ਦਿਨ, ਬਾਲਗ ਫਿਲਮ ਸਟਾਰ ਨੂੰ 9ਵੀਂ ਸਰਕਟ ਕੋਰਟ ਆਫ ਅਪੀਲ ਦੁਆਰਾ ਇੱਕ ਹੋਰ ਕੇਸ ਵਿੱਚ ਕਾਨੂੰਨੀ ਫੀਸਾਂ ਲਈ ਟਰੰਪ ਨੂੰ 121,000 ਅਮਰੀਕੀ ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਇਲਜ਼ਾਮ ਅਨੁਸਾਰ ਦੋ ਲਾਅ ਫਰਮਾਂ ਹਾਰਡਰ ਐਲਐਲਪੀ ਅਤੇ ਢਿੱਲੋਂ ਲਾਅ ਗਰੁੱਪ ਦੇ ਕਈ ਵਕੀਲਾਂ ਦੀਆਂ ਫੀਸਾਂ ਬਕਾਇਆ ਹਨ। ਡੈਨੀਅਲਸ ਨੇ ਟਰੰਪ 'ਤੇ ਉਸ ਦੇ ਪੋਸਟ ਕੀਤੇ ਟਵੀਟ ਦੇ ਆਧਾਰ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ।

ਸਟੋਰਮੀ ਡੇਨੀਅਲਜ਼ ਨੇ ਫੀਸ ਬਹੁਤ ਜ਼ਿਆਦਾ ਹੋਣ ਦੀ ਦਿੱਤੀ ਦਲੀਲ: ਜੱਜ ਨੇ ਉਸ ਦੇ ਕੇਸ ਨੂੰ ਖਾਰਜ ਕਰ ਦਿੱਤਾ ਅਤੇ ਉਸ ਨੂੰ 2018 ਵਿਚ ਟਰੰਪ ਦੀ ਕਾਨੂੰਨੀ ਫੀਸ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਸਟੋਰਮੀ ਡੇਨੀਅਲਜ਼ ਨੇ ਫੀਸ ਬਹੁਤ ਜ਼ਿਆਦਾ ਹੋਣ ਦੀ ਦਲੀਲ ਦਿੰਦੇ ਹੋਏ ਹੁਕਮਾਂ ਦੇ ਖਿਲਾਫ ਅਪੀਲ ਕੀਤੀ। ਅਦਾਲਤ ਨੇ ਪਾਇਆ ਕਿ ਸਟੋਰਮੀ ਡੇਨੀਅਲਜ਼ ਦੀ ਇਹ ਦਲੀਲ ਅਣਉਚਿਤ ਹੈ। ਹਾਲਾਂਕਿ ਅਦਾਲਤ ਨੇ ਫੀਸਾਂ ਦੀ ਰਕਮ ਵਿੱਚ ਥੋੜ੍ਹੀ ਜਿਹੀ ਕਟੌਤੀ ਕੀਤੀ ਹੈ। ਇਹ ਫੈਸਲਾ ਟਰੰਪ ਦੇ ਮੈਨਹਟਨ ਜ਼ਿਲ੍ਹਾ ਅਟਾਰਨੀ ਦਫਤਰ ਦੁਆਰਾ ਲਿਆਂਦੇ ਗਏ ਇੱਕ ਵੱਖਰੇ ਅਪਰਾਧਿਕ ਮਾਮਲੇ ਵਿੱਚ ਨਿਊਯਾਰਕ ਸਿਟੀ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣ ਤੋਂ ਘੰਟੇ ਬਾਅਦ ਆਇਆ ਹੈ।

ਟਰੰਪ 'ਤੇ ਇਲਜ਼ਾਮ: ਟਰੰਪ ਦੇ ਖਿਲਾਫ਼ ਕਾਰੋਬਾਰੀ ਰਿਕਾਰਡਾਂ ਨੂੰ ਗਲਤ ਢੰਗ ਨਾਲ ਦਿਖਾਉਣ ਦੇ 34 ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਨੇ ਸਾਰੇ ਦੋਸ਼ਾਂ ਵਿੱਚ ਦੋਸ਼ੀ ਨਾ ਹੋਣ ਦੀ ਮੰਗ ਕੀਤੀ। ਇਲਜ਼ਾਮ ਵਿੱਚ ਕਾਰੋਬਾਰੀ ਰਿਕਾਰਡਾਂ ਵਿੱਚ ਹੇਰਾ-ਫੇਰੀ ਕਰਨ ਦਾ ਆਰੋਪ ਲਗਾਇਆ ਗਿਆ ਹੈ। ਦੋਸ਼ਾਂ ਮੁਤਾਬਕ, ਟਰੰਪ ਨੇ 2016 ਦੀ ਮੁਹਿੰਮ ਦੌਰਾਨ ਡੇਨੀਅਲਜ਼ ਨੂੰ ਕੀਤੇ ਗਏ ਭੁਗਤਾਨ ਲਈ ਆਪਣੇ ਸਾਬਕਾ ਵਕੀਲ ਅਤੇ ਫਿਕਸਰ ਮਾਈਕਲ ਕੋਹੇਨ ਨੂੰ ਭੁਗਤਾਨ ਕੀਤਾ ਸੀ।

ਕੀ ਹੈ ਮਾਮਲਾ?: ਡੋਨਾਲਡ ਟਰੰਪ 'ਤੇ 2016 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਬਾਲਗ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦਾ ਦੋਸ਼ ਹੈ। ਮਾਈਕਲ ਕੋਹੇਨ, ਜੋ ਉਸ ਸਮੇਂ ਟਰੰਪ ਦੇ ਵਕੀਲ ਸਨ, ਨੇ ਸਟੋਰਮੀ ਡੇਨੀਅਲਸ ਨੂੰ 1.30 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ। ਇਹ ਪੈਸਾ ਸਟੋਰਮੀ ਡੇਨੀਅਲਸ ਨੂੰ ਟਰੰਪ ਨਾਲ ਆਪਣੇ ਕਥਿਤ ਸਬੰਧਾਂ 'ਤੇ ਮੂੰਹ ਬੰਦ ਰੱਖਣ ਲਈ ਦਿੱਤਾ ਗਿਆ ਸੀ। ਹਾਲਾਂਕਿ, ਅਮਰੀਕਾ ਵਿੱਚ ਇਹ ਕਾਨੂੰਨ ਦੇ ਤਹਿਤ ਅਪਰਾਧ ਨਹੀਂ ਹੈ। ਸਮੱਸਿਆ ਇਹ ਸੀ ਕਿ ਟਰੰਪ ਦੇ ਵਕੀਲ ਨੇ ਇਸ ਨੂੰ ਕਾਨੂੰਨੀ ਫੀਸ ਦਿਖਾਈ, ਜੋ ਕਿ ਨਿਊਯਾਰਕ ਵਿੱਚ ਅਪਰਾਧ ਹੈ।

ਇਹ ਵੀ ਪੜ੍ਹੋ:- Trump charged: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਪੇਸ਼ੀ ਦੌਰਾਨ ਆਪਣੇ ਆਪ ਨੂੰ ਦੱਸਿਆ ਬੇਕਸੂਰ

ETV Bharat Logo

Copyright © 2024 Ushodaya Enterprises Pvt. Ltd., All Rights Reserved.