ETV Bharat / international

Entry ban of Sikh jury member in court: ਇੰਗਲੈਂਡ 'ਚ ਅੰਮ੍ਰਿਤਧਾਰੀ ਸਿੱਖ ਜਿਉਰੀ ਮੈਂਬਰ ਨਾਲ ਵਿਤਕਰਾ, ਕਿਰਪਾਨ ਧਾਰੀ ਹੋਣ ਕਾਰਣ ਅਦਾਲਤ 'ਚ ਨਹੀਂ ਦਿੱਤੀ ਐਂਟਰੀ

author img

By ETV Bharat Punjabi Team

Published : Oct 30, 2023, 7:28 PM IST

Entry ban of Sikh jury member in court
ਅਦਾਲਤ ਵਿੱਚ ਸਿੱਖ ਜਿਊਰੀ ਮੈਂਬਰ ਦੇ ਦਾਖ਼ਲੇ 'ਤੇ ਪਾਬੰਦੀ

ਬਰਤਾਨੀਆਂ ਵਿੱਚ ਸਿੱਖ ਜਿਊਰੀ ਮੈਂਬਰ ਨਾਲ ਵਿਤਕਰੇ (Discrimination against a Sikh jury member) ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸਿੱਖ ਜਿਊਰੀ ਮੈਂਬਰ ਨੂੰ ਕਿਰਪਾਨ ਪਹਿਨੇ ਹੋਣ ਕਾਰਣ ਅਦਾਲਤ ਵਿੱਚ ਐਂਟਰੀ ਨਹੀਂ ਦਿੱਤੀ ਗਈ।

ਚੰਡੀਗੜ੍ਹ: ਮੀਡੀਆ ਰਿਪਰੋਟਾਂ ਮੁਤਾਬਿਕ ਇਗਲੈਂਡ ਤੋਂ ਸਿੱਖ ਨੌਜਵਾਨ (Sikh youth from England) ਨਾਲ ਧਾਰਮਿਕ ਚਿਨ੍ਹਾਂ ਨੂੰ ਲੈਕੇ ਵਿਤਕਰੇ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਕਿ ਇੱਥੇ ਇੱਕ ਅੰਮ੍ਰਿਤਧਾਰੀ ਸਿੱਖ ਜਿਊਰੀ ਮੈਂਬਰ ਨੂੰ ਅਦਾਲਤ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਇਸ ਦਾ ਕਾਰਣ ਪੰਜ ਕਕਾਰਾਂ ਵਿੱਚ ਸ਼ਾਮਿਲ ਕਿਰਪਾਨ ਨੂੰ ਦੱਸਿਆ ਗਿਆ ਹੈ। ਜਿਊਰੀ ਮੈਂਬਰ ਜਤਿੰਦਰ ਸਿੰਘ ਨੂੰ ਕਿਰਪਾਨ ਧਾਰੀ ਹੋਣ ਕਾਰਣ ਅਦਾਲਤ ਵਿੱਚ ਐਂਟਰੀ ਨਹੀਂ ਦਿੱਤੀ ਗਈ।

ਸਿਕਿਓਰਿਟੀ ਗਾਰਡ ਨੇ ਰੋਕਿਆ: ਜਿਊਰੀ ਮੈਂਬਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਇਸ ਨਾਲ ਉਨ੍ਹਾਂ ਨੂੰ ਸ਼ਰਮਿੰਦਗੀ ਅਤੇ ਵਿਤਕਰੇ ਦਾ ਅਹਿਸਾਸ ਹੋਇਆ ਹੈ। ਬਰਤਾਨੀਆਂ ਦੇ ਸਮੈਥਵਿਕ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਸੋਮਵਾਰ ਨੂੰ ਬਰਮਿੰਘਮ ਕਰਾਊਨ ਕੋਰਟ (Birmingham Crown Court) ਵਿੱਚ ਜਿਊਰੀ ਵਜੋਂ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੂੰ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਦੀ ਕਿਰਪਾਨ ਕਾਰਨ ਅਦਾਲਤ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਨਿਆਂ ਮੰਤਰਾਲੇ ਨੇ ਕਿਹਾ ਕਿ ਜਤਿੰਦਰ ਸਿੰਘ ਨੂੰ ਉਸ ਦੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਕਿਉਂਕਿ ਅਦਾਲਤ ਵਿੱਚ ਲੋੜੀਂਦੇ ਜਿਊਰੀ ਮੈਂਬਰਾਂ ਦੀ ਗਿਣਤੀ ਪੂਰੀ ਹੋ ਚੁੱਕੀ ਸੀ।

ਕੋਰਟ ਵਿੱਚ ਸਹੀ ਵਰਤਾਅ ਨਹੀਂ ਹੋਇਆ: ਜਤਿੰਦਰ ਸਿੰਘ, ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਵਿੱਚ ਪ੍ਰਧਾਨ (President at Guru Nanak Gurdwara in Smethwick) ਅਤੇ ਸਿੱਖ ਕੌਂਸਲ ਯੂਕੇ ਦੇ ਸਕੱਤਰ ਜਨਰਲ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਤੋਂ ਕੋਰਟ ਵਿੱਚ ਸਵੇਰ ਦੇ ਸੈਸ਼ਨ ਅੰਦਰ ਸ਼ਾਮਲ ਹੋਣ ਪਹੁੰਚੇ ਸਨ ਪਰ ਜਦੋਂ ਦੁਪਹਿਰ ਦੇ ਖਾਣੇ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਇੱਕ ਪਾਸੇ ਖਿੱਚ ਲਿਆ ਅਤੇ ਕਿਹਾ ਕਿ ਉਹ ਅੰਦਰ ਨਹੀਂ ਜਾ ਸਕਦੇ ਅਤੇ ਇਸ ਤੋਂ ਬਾਅਦ ਅਧਿਕਾਰੀਆਂ ਨੇ ਵੀ ਗਿਣਤੀ ਪੂਰੀ ਹੋਣ ਦਾ ਅਜੀਬ ਤਰਕ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰ ਉਨ੍ਹਾਂ ਦੇ ਧਾਰਮਿਕ ਚਿਨ੍ਹ ਹੋਣ ਦੇ ਨਾਲ-ਨਾਲ ਸਰੀਰ ਦਾ ਵੀ ਇੱਕ ਅੰਗ ਹਨ ਅਤੇ ਉਨ੍ਹਾਂ ਨਾਲ ਕੋਰਟ ਵਿੱਚ ਜੋ ਵਰਤਾਅ ਹੋਇਆ ਉਹ ਬਰਦਾਸ਼ਤ ਕਰਨਯੋਗ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.