ETV Bharat / international

ਚੀਨ ਨੇ ਇੱਕ ਵਾਰ ਫ਼ਿਰ ਅੱਤਵਾਦੀ ਮਸੂਦ ਅਜ਼ਹਰ ਨੂੰ ਬਚਾਇਆ

author img

By

Published : Mar 14, 2019, 10:54 AM IST

ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ਦੀ ਮੰਗ ਦੇ ਪ੍ਰਸਤਾਵ 'ਤੇ ਚੀਨ ਨੇ ਸਾਥ ਨਹੀਂ ਦਿੱਤਾ। ਚੀਨ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਤੇ ਇੱਕ ਵਾਰ ਫਿਰ ਮਸੂਦ ਨੂੰ ਬਚਾ ਲਿਆ।

Masood Azhar

ਨਵੀਂ ਦਿੱਲੀ : ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਅੱਤਵਾਦੀ ਮਸੂਦ ਅਜ਼ਹਰ ਦਾ ਪੱਖ ਲਿਆ ਹੈ। ਜਾਣਕਾਰੀ ਮੁਤਾਬਕ ਚੀਨ ਨੇ ਮਸੂਦ ਨੂੰ ਵਿਸ਼ਵ ਅੱਤਵਾਦੀ ਐਲਾਨਣ ਵਿਰੁੱਧ ਮਤਦਾਨ ਕੀਤਾ ਹੈ।

ਅਸਲ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ਦੀ ਮੰਗ ਦੇ ਪ੍ਰਸਤਾਵ 'ਤੇ ਚੀਨ ਨੇ ਸਾਥ ਨਹੀਂ ਦਿੱਤਾ। ਚੀਨ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਯੂਐਨ ਵਿੱਚ ਮਸੂਦ ਨੂੰ ਵਿਸ਼ਵ ਅੱਤਵਾਦੀ ਐਲਾਨ ਕੀਤੇ ਜਾਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ।
ਸੂਤਰਾਂ ਮੁਤਾਬਕ ਭਾਰਤ ਦਾ 10 ਦੇਸ਼ਾਂ ਨੇ ਸਮਰਥਨ ਕੀਤਾ।

ਦੱਸ ਦਈਏ ਕਿ 1999 ਵਿੱਚ ਕੰਧਾਰ ਜਹਾਜ਼ ਹਾਈਜੈੱਕ ਦੇ ਮਾਮਲੇ ਤੋਂ ਬਾਅਦ ਭਾਰਤ ਨੇ ਮਸੂਦ ਨੂੰ ਭਾਰੀ ਦਬਾਅ ਵਿੱਚ ਰਿਹਾਅ ਕਰਨ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਯੂਐਨ ਵਿੱਚ ਕਈ ਮੌਕਿਆਂ 'ਤੇ ਮਸੂਦ ਨੂੰ ਵਿਸ਼ਵ ਅੱਤਵਾਦੀ ਐਲਾਨ ਕੀਤੇ ਜਾਣ ਦੀ ਮੰਗ ਕੀਤੀ। ਮਸੂਦ ਦੀ ਰਿਹਾਈ ਦੇ ਲਗਭਗ 19 ਸਾਲ ਬਾਅਦ ਵੀ ਯੂਐਨ ਵਿੱਚ ਚੀਨ ਦੇ ਵੀਟੋ ਮਤਦਾਨ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।

14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਜਿਸ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋਏ ਸੀ। ਜਿਸ ਪਿੱਛੇ ਅੱਤਵਾਦੀ ਮਸੂਦ ਅਜ਼ਹਰ ਦੇ ਸੰਗਠਨ ਦਾ ਹੀ ਹੱਥ ਸੀ।

Intro:Body:

Gurpreet


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.