ETV Bharat / international

IS ਨੇ ਅਫਗਾਨਿਸਤਾਨ ਵਿੱਚ 2 ਜਾਨਲੇਵਾ ਹਮਲੇ ਕੀਤੇ: ਖਲੀਲਜ਼ਾਦ

author img

By

Published : May 15, 2020, 11:19 PM IST

ਫ਼ੋਟੋ।
ਫ਼ੋਟੋ।

ਅਫਗਾਨਿਸਤਾਨ ਸੁਲਾਹ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਲਮੈ ਖਲੀਲਜ਼ਾਦ ਨੇ ਕਿਹਾ ਕਿ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈਐਸ) ਨੇ ਇਸ ਹਫਤੇ ਦੇ ਸ਼ੁਰੂ ਵਿੱਚ ਅਫਗਾਨਿਸਤਾਨ ਵਿੱਚ ਦੋ ਜਾਨਲੇਵਾ ਹਮਲੇ ਕੀਤੇ, ਜਿਸ ਵਿੱਚ 50 ਤੋਂ ਵੱਧ ਲੋਕ ਮਾਰੇ ਗਏ।

ਵਾਸ਼ਿੰਗਟਨ: ਅਫਗਾਨਿਸਤਾਨ ਸੁਲਾਹ ਦੇ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਲਮੈ ਖਲੀਲਜ਼ਾਦ ਨੇ ਇਸਲਾਮਿਕ ਸਟੇਟ ਦੇ ਅੱਤਵਾਦੀ ਕਾਰਨਾਮਿਆਂ 'ਤੇ ਟਿੱਪਣੀ ਕੀਤੀ ਹੈ। ਇਕ ਸਮਾਚਾਰ ਏਜੰਸੀ ਅਨੁਸਾਰ, ਖਲੀਲਜਾਦ ਨੇ ਵੀਰਵਾਰ ਨੂੰ ਟਵੀਟ ਕੀਤਾ।

ਖਲੀਲਜ਼ਾਦ ਨੇ ਆਪਣੇ ਟਵੀਟ ਵਿੱਚ ਲਿਖਿਆ, "ਯੂਐਸਜੀ ਦਾ ਮੰਨਣਾ ਹੈ ਕਿ ਆਈਐਸਆਈਐਸ-ਕੇ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਅਫਗਾਨਿਸਤਾਨ ਵਿੱਚ ਜਣੇਪਾ ਵਾਰਡ ਅਤੇ ਇੱਕ ਅੰਤਮ ਸੰਸਕਾਰ ਪ੍ਰੋਗਰਾਮ ਵਿੱਚ ਭਿਆਨਕ ਹਮਲੇ ਕੀਤੇ।"

ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦੀ ਸੰਗਠਨ ਅਫਗਾਨਿਸਤਾਨ ਸਰਕਾਰ ਅਤੇ ਤਾਲੀਬਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਵਿਰੋਧ ਕਰਦਾ ਹੈ।

ਜ਼ਿਕਰਯੋਗ ਹੈ ਕਿ ਰਾਜਧਾਨੀ ਕਾਬੁਲ 'ਚ ਮੰਗਲਵਾਰ ਨੂੰ ਇਕ ਜਣੇਪਾ ਹਸਪਤਾਲ 'ਤੇ ਹੋਏ ਹਮਲੇ 'ਚ 24 ਲੋਕ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋ ਗਏ, ਜਦ ਕਿ ਪੂਰਬੀ ਨਾਂਗਰਹਾਰ ਸੂਬੇ 'ਚ ਇਕ ਅੰਤਮ ਸੰਸਕਾਰ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਆਤਮਘਾਤੀ ਬੰਬ ਧਮਾਕੇ 'ਚ 32 ਲੋਕ ਮਾਰੇ ਗਏ ਅਤੇ 103 ਹੋਰ ਜ਼ਖਮੀ ਹੋਏ ਸਨ। ਤਾਲੀਬਾਨ ਨੇ ਇਨ੍ਹਾਂ ਦੋਹਾਂ ਹਮਲਿਆਂ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.