ETV Bharat / international

ਫਾਈਜ਼ਰ ਨੇ ਅਮਰੀਕਾ ਵਿੱਚ ਕੋਵਿਡ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮੰਗੀ ਮਨਜ਼ੂਰੀ

author img

By

Published : Nov 20, 2020, 10:12 PM IST

pfizer-seeks-permission-for-emergency-use-of-covid-19-vaccine-in-us
ਫਾਈਜ਼ਰ ਨੇ ਅਮਰੀਕਾ ਵਿੱਚ ਕੋਵਿਡ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮੰਗੀ ਮਨਜ਼ੂਰੀ

ਫਾਈਜ਼ਰ ਨੇ ਅਮਰੀਕਾ ਵਿੱਚ ਆਪਣੇ ਕੋਵਿਡ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੀ ਮੰਗ ਕੀਤੀ ਹੈ। ਇੱਕ ਅਧਿਐਨ ਨੇ ਦਿਖਾਇਆ ਹੈ ਕਿ ਉਸਦਾ ਟੀਕਾ ਕੋਵਿਡ -19 ਦੇ ਹਲਕੇ ਅਤੇ ਗੰਭੀਰ ਇਨਫੈਕਸ਼ਨ ਤੋਂ ਬਚਾਅ ਵਿੱਚ 95 ਫ਼ੀਸਦੀ ਤੱਕ ਪ੍ਰਭਾਵਸ਼ਾਲੀ ਨਜ਼ਰ ਆ ਰਿਹਾ ਹੈ।

ਨਿਊਯਾਰਕ: ਯੂਐਸ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਆਪਣੇ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਲਈ ਯੂਐਸ ਰੈਗੂਲੇਟਰਾਂ ਤੋਂ ਮਨਜ਼ੂਰੀ ਮੰਗੀ ਹੈ।

ਇਸ ਤੋਂ ਪਹਿਲਾਂ, ਫਾਈਜ਼ਰ ਇੰਕ ਅਤੇ ਇਸ ਦੇ ਭਾਈਵਾਲ ਬਾਇਓਨਟੈਕ ਨੇ ਜਰਮਨੀ ਵਿੱਚ ਘੋਸ਼ਣਾ ਕੀਤੀ ਸੀ ਕਿ ਇੱਕ ਵੱਡੇ ਅਧਿਐਨ ਨੇ ਦਿਖਾਇਆ ਹੈ ਕਿ ਉਨ੍ਹਾਂ ਦੀ ਟੀਕਾ ਕੋਵਿਡ -19 ਦੇ ਹਲਕੇ ਅਤੇ ਗੰਭੀਰ ਇਨਫੈਕਸ਼ਨ ਤੋਂ ਬਚਾਅ ਵਿੱਚ 95 ਫ਼ੀਸਦੀ ਤੱਕ ਪ੍ਰਭਾਵਸ਼ਾਲੀ ਨਜ਼ਰ ਆ ਰਿਹਾ ਹੈ।

ਕੰਪਨੀਆਂ ਨੇ ਕਿਹਾ ਕਿ ਸੁਰੱਖਿਆ ਦਾ ਇੱਕ ਚੰਗਾ ਰਿਕਾਰਡ ਮਤਲਬ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ, ਜੋ ਆਖਰੀ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਦੇ ਸਕਦੀ ਹੈ।

ਫਾਈਜ਼ਰ ਦੀ ਘੋਸ਼ਣਾ ਤੋਂ ਇੱਕ ਦਿਨ ਪਹਿਲਾਂ ਦੇਸ਼ ਵਿੱਚ ਬੀਮਾਰੀਆਂ ਦੇ ਮਾਹਰ ਡਾ. ਐਂਥਨੀ ਫਾਉਸੀ ਨੇ ਕਿਹਾ ਕਿ ਮਦਦ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜੇ ਤੱਕ ਮਾਸਕ ਪਹਿਨਣ ਅਤੇ ਹੋਰ ਸੁਰੱਖਿਆ ਉਪਾਵਾਂ ਨੂੰ ਛੱਡਣ ਦਾ ਸਮਾਂ ਨਹੀਂ ਆਇਆ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਦੀ ਸਿਹਤ ਲਈ ਸਚਮੁੱਚ ਦੋਹਰਾ ਕੰਮ ਕਰਨ ਦੀ ਲੋੜ ਹੈ ਅਤੇ ਅਸੀਂ ਉਸ ਮਦਦ ਦੀ ਉਡੀਕ ਕਰ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.