ਜੈਸ਼ੰਕਰ ਨੇ ਆਲਮੀ ਹਮਰੁਤਬਾ ਨਾਲ ਕੀਤੀਆਂ ਮੀਟਿੰਗਾਂ, ਅਫਗਾਨਿਸਤਾਨ, ਹਿੰਦ-ਪ੍ਰਸ਼ਾਂਤ ਬਾਰੇ ਹੋਈ ਚਰਚਾ

author img

By

Published : Sep 23, 2021, 7:26 AM IST

ਐਸ ਜੈਸ਼ੰਕਰ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਲਾਨਾ ਉੱਚ ਪੱਧਰੀ ਸੈਸ਼ਨ ਦੇ ਦੌਰਾਨ ਗਲੋਬਲ ਹਮਰੁਤਬਾ ਦੇ ਨਾਲ ਦੁਵੱਲੀ ਬੈਠਕਾਂ ਕੀਤੀਆਂ ਅਤੇ ਅਫਗਾਨਿਸਤਾਨ ਅਤੇ ਹਿੰਦ-ਪ੍ਰਸ਼ਾਂਤ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ।

ਅਮਰੀਕਾ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਉੱਚ-ਪੱਧਰੀ ਸੈਸ਼ਨ ਦੇ ਦੌਰਾਨ ਗਲੋਬਲ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ, ਜਿਸ ਦੌਰਾਨ ਅਫਗਾਨਿਸਤਾਨ ਅਤੇ ਹਿੰਦ-ਪ੍ਰਸ਼ਾਂਤ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਜੈਸ਼ੰਕਰ, ਸੰਯੁਕਤ ਰਾਸ਼ਟਰ ਮਹਾਸਭਾ ਦੇ 76 ਵੇਂ ਸੈਸ਼ਨ ਵਿੱਚ ਹਿੱਸਾ ਲੈਣ ਲਈ ਸੋਮਵਾਰ ਨੂੰ ਇੱਥੇ ਪਹੁੰਚੇ ਜੈਸ਼ੰਕਰ ਨੇ ਆਪਣੇ ਦਿਨ ਦੀ ਸ਼ੁਰੂਆਤ ਫਰਾਂਸ ਦੇ ਯੂਰਪ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ-ਯਵੇਸ ਲੇ ਡ੍ਰੀਅਨ ਨਾਲ ਮੁਲਾਕਾਤ ਨਾਲ ਕੀਤੀ।

ਉਨ੍ਹਾਂ ਨੇ ਮੰਗਲਵਾਰ ਨੂੰ ਟਵੀਟ ਕੀਤਾ, 'ਦਿਨ ਦੀ ਸ਼ੁਰੂਆਤ ਸਾਡੇ ਰਣਨੀਤਕ ਭਾਈਵਾਲ ਫਰਾਂਸ ਨਾਲ ਹੋਈ। ਵਿਦੇਸ਼ ਮੰਤਰੀ ਜੀਨ-ਯਵੇਸ ਡ੍ਰੀਅਨ ਦੇ ਨਾਲ ਅਫਗਾਨਿਸਤਾਨ, ਹਿੰਦ-ਪ੍ਰਸ਼ਾਤ ਅਤੇ ਸਮਕਾਲੀ ਮੁੱਦੇ 'ਤੇ ਵਿਆਪਕ ਚਰਚਾ ਕੀਤੀ। ਭਾਰਤ ਅਤੇ ਫਰਾਂਸ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਮਜ਼ਬੂਤ ​​ਭਾਈਵਾਲ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਐਚ ਅਮੀਰ ਅਬਦੁੱਲਾਹੀਆਨ ਨਾਲ ਦੁਵੱਲੀ ਮੀਟਿੰਗ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, 'ਈਰਾਨ ਦੇ ਵਿਦੇਸ਼ ਮੰਤਰੀ ਐਚ ਅਮੀਰ ਅਬਦੁੱਲਾਯਾਨ ਨੂੰ ਦੁਬਾਰਾ ਮਿਲ ਕੇ ਚੰਗਾ ਲੱਗਿਆ। ਦੁਵੱਲੇ ਸਹਿਯੋਗ ਨੂੰ ਮਜ਼ਬੂਤ ​​ਕਰਨ ਬਾਰੇ ਸਾਡੀ ਗੱਲਬਾਤ ਜਾਰੀ ਰਹੀ।

ਜੈਸ਼ੰਕਰ ਨੇ ਯੂਐਨਜੀਏ ਦੇ ਮੌਕੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਮਿਸਰ ਦੇ ਵਿਦੇਸ਼ ਮੰਤਰੀ ਸਮੇਹ ਸ਼ੌਕਰੀ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਮਿਸਰ ਦੇ ਵਿਦੇਸ਼ ਮੰਤਰੀ ਸਮੇਹ ਸ਼ੌਕਰੀ ਨਾਲ ਗੱਲਬਾਤ ਕਰਕੇ ਵੱਧੀਆ ਲੱਗਾ। ਸਾਡੇ ਦੁਵੱਲੇ ਸਹਿਯੋਗ ਨੂੰ ਅੱਗੇ ਲਿਜਾਣ ਲਈ ਸਹਿਮਤ ਹੋਏ। ਜੀਆਈਆਰਡੀ ਮੁੱਦੇ ਅਤੇ ਅਫਗਾਨਿਸਤਾਨ ਬਾਰੇ ਚਰਚਾ ਕੀਤੀ।

ਜੈਸ਼ੰਕਰ ਨੇ ਆਪਣੇ ਆਸਟ੍ਰੇਲੀਅਨ ਹਮਰੁਤਬਾ ਮੌਰਿਸ ਪੇਨੇ ਨਾਲ ਵੀ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਿਹਾ, 'ਸਾਡੇ ਕਵਾਡ ਪਾਰਟਨਰ ਨੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੈਰਿਸ ਪੇਨੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਸਾਡੀ ਆਖਰੀ ਮੁਲਾਕਾਤ ਦੇ ਰਣਨੀਤਕ ਸੰਵਾਦ ਨੂੰ ਅੱਗੇ ਵਧਾਈਆ। ਹਿੰਦ-ਪ੍ਰਸ਼ਾਤ ਵਿੱਚ ਹਾਲੀਆ ਘਟਨਕ੍ਰਮ ਬਾਰੇ ਚਰਚਾ ਹੋਈ।

ਇਹ ਵੀ ਪੜ੍ਹੋਂ : ਮੋਦੀ ਸਰਕਾਰ ਨੇ ਮੋਬਾਈਲ ਸਿਮ ਕਾਰਡ ਨਾਲ ਜੁੜੇ ਨਿਯਮਾਂ ਚ ਕੀਤੇ ਬਦਲਾਅ, ਘਰ ਬੈਠੇ ਮਿਲੇਗੀ ਸਿਮ

ETV Bharat Logo

Copyright © 2024 Ushodaya Enterprises Pvt. Ltd., All Rights Reserved.