ETV Bharat / entertainment

'ਕੈਰੀ ਆਨ ਜੱਟਾ 3’ ਦੀ ਸਫ਼ਲਤਾ ਨੇ ਪੰਜਾਬੀ ਸਿਨੇਮਾਂ ’ਚ ਵਧਾਈ ਰੌਣਕ, ਨਵੀਆਂ ਫ਼ਿਲਮਾਂ ਰਿਲੀਜ਼ ਹੋਣ ਅਤੇ ਸ਼ੂਟਿੰਗਾਂ ਸ਼ੁਰੂ ਹੋਣ ਦਾ ਵਧਿਆ ਸਿਲਸਿਲਾ

author img

By

Published : Aug 2, 2023, 3:19 PM IST

ਦੁਨੀਆਂ ਭਰ ਵਿਚ ਸਫ਼ਲਤਾ ਹਾਸਲ ਕਰ ਰਹੀ ਗਿੱਪੀ ਗਰੇਵਾਲ ਸਟਾਰਰ ਫਿਲਮ ‘ਕੈਰੀ ਆਨ ਜੱਟਾਂ 3’ ਨੇ ਬੀਤੇ ਦਿਨ੍ਹੀ ਪੰਜਾਬੀ ਸਿਨੇਮਾਂ ਦੀ ਰੌਣਕ ’ਚ ਭਾਰੀ ਵਾਧਾ ਕਰ ਦਿੱਤਾ ਹੈ।

success of 'Carry on Jatta 3'
success of 'Carry on Jatta 3'

ਫਰੀਦਕੋਟ: ਬੀਤੇ ਦਿਨ ਰਿਲੀਜ਼ ਹੋਈ ਅਤੇ ਦੁਨੀਆ-ਭਰ ਵਿਚ ਸਫ਼ਲਤਾ ਹਾਸਲ ਕਰ ਰਹੀ ਗਿੱਪੀ ਗਰੇਵਾਲ ਸਟਾਰਰ ਫਿਲਮ ‘ਕੈਰੀ ਆਨ ਜੱਟਾਂ 3’ ਦੀ ਸਫ਼ਲਤਾ ਨੇ ਬੀਤੇ ਦਿਨ੍ਹੀ ਪੰਜਾਬੀ ਸਿਨੇਮਾਂ ਦੀ ਰੌਣਕ ’ਚ ਭਾਰੀ ਵਾਧਾ ਕਰ ਦਿੱਤਾ ਹੈ। ਇਸਦੇ ਮੱਦੇਨਜ਼ਰ ਨਵੀਆਂ ਫ਼ਿਲਮਾਂ ਦੀ ਰਿਲੀਜਿੰਗ ਅਨਾਊਸਮੈਂਟ ਅਤੇ ਸ਼ੂਟਿੰਗਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ।

ਰਿਲੀਜ਼ ਹੋਣ ਵਾਲੀਆਂ ਅਤੇ ਰਿਲੀਜ਼ ਹੋ ਚੁੱਕੀਆਂ ਫਿਲਮਾਂ: ਜੇਕਰ ਪਿਛਲੇ ਕੁਝ ਹੀ ਦਿਨ੍ਹਾਂ ਵਿਚ ਅਨਾਊਸ ਹੋਈਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਫਿਲਮਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿੱਥੇ ਫ਼ਿਲਮਾਂ ਨੇ ਅਚਾਨਕ ਤੇਜ਼ੀ ਫ਼ੜ੍ਹ ਲਈ ਹੈ, ਉਥੇ ਪਿਛਲੇ ਲੰਬੇ ਸਮੇਂ ਤੋਂ ਰਿਲੀਜਿੰਗ ਦਾ ਰਾਹ ਤੱਕ ਰਹੀਆ ਫ਼ਿਲਮਾਂ ਦੇ ਫ਼ਸਟ ਲੁੱਕ ਜਾਰੀ ਕੀਤੇ ਜਾਣ ਲੱਗ ਪਏ ਹਨ। ਇੰਨ੍ਹੀ ਦਿਨੀ ਅਨਾਊਸ ਕੀਤੀਆਂ ਗਈਆਂ ਫ਼ਿਲਮਾਂ ਵੱਲ ਝਾਤ ਮਾਰੀ ਜਾਵੇ ਤਾਂ ਇੰਨ੍ਹਾਂ ਵਿਚ ਚੱਲ ਭੱਜ ਚੱਲੀਏ, ਜੀ ਵੇ ਸੋਹਣਿਆਂ ਜੀ, ਬੂਹੇ ਬਾਰੀਆਂ, ਸ਼ੇਰਾ ਦੀ ਕੌਮ ਪੰਜਾਬੀ, ਜਿਸਨੇ ਲਾਹੌਰ ਨਹੀਂ ਵੇਖਿਆ, ਸ਼ਿੰਦਾ ਸ਼ਿੰਦਾ ਨੋ ਪਾਪਾ ਆਦਿ ਤੋਂ ਇਲਾਵਾ ਰਿਲੀਜ਼ ਹੋਣ ਵਾਲੀਆਂ ਫਿਲਮਾਂ ਵਿਚ ਰੋਡੇ ਕਾਲਜ, ਪਿੰਡ ਅਮਰੀਕਾ, ਮੋਜ਼ਾ ਹੀ ਮੋਜ਼ਾ, ਬੱਲੇ ਓ ਚਲਾਕ ਸੱਜਣਾਂ, ਬਿਨ੍ਹਾਂ ਬੈਂਡ ਚੱਲ ਇੰਗਲੈਂਡ, ਜੱਟੀ 15 ਮੁਰੱਬਿਆਂ ਵਾਲੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਅਗਲੇ ਦਿਨ੍ਹਾਂ ਵਿੱਚ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੀ ਅਨਾਊਸਮੈਂਟ ਅਤੇ ਸ਼ੂਟਿੰਗਾਂ ਸ਼ੁਰੂ ਕੀਤੇ ਜਾਣ ਦਾ ਇਹ ਸਿਲਸਿਲਾ ਤੇਜ਼ੀ ਨਾਲ ਵਧਦੇ ਜਾਣ ਦੀ ਸੰਭਾਵਨਾਂ ਹੈ। ਜਿੰਨ੍ਹਾਂ ਦੇ ਪ੍ਰੀ ਪ੍ਰੋਡੋਕਸ਼ਨ ਦੇ ਕੰਮ ਪੂਰੇ ਕੀਤੇ ਜਾ ਰਹੇ ਹਨ।

ਕੈਰੀ ਆਨ ਜੱਟਾਂ 3 ਦੇ ਨਾਲ ਜੁੜੇ ਕੁਝ ਅਹਿਮ ਪਹਿਲੂ: ਇਸਦੇ ਨਾਲ ਹੀ ਲੰਡਨ ਵਿੱਚ ਵੀ ਫ਼ਿਲਮਾ ਫ਼ਿਲਮਾਉਣ ਦਾ ਰੁਝਾਨ ਹੋਰ ਵਧਣ ਦੀ ਉਮੀਦ ਹੈ। ਦੂਜੇ ਪਾਸੇ ਪੰਜਾਬੀ ਸਿਨੇਮਾਂ ਖੇਤਰ ਵਿਚ ਇਤਿਹਾਸ ਸਿਰਜ਼ ਚੁੱਕੀ ਕੈਰੀ ਆਨ ਜੱਟਾਂ 3 ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਾਮਯਾਬੀ ਨੇ ਗਿੱਪੀ ਗਰੇਵਾਲ ਨੂੰ ਪੰਜਾਬੀ ਸਿਨੇਮਾਂ ਦੇ ਸੁਪਰਸਟਾਰ ਵਜੋਂ ਮਾਣ ਹਾਸਲ ਕਰਨ 'ਚ ਅਹਿਮ ਯੋਗਦਾਨ ਦਿੱਤਾ ਹੈ। ਇਸ ਦਾ ਘਰੇਲੂ ਨਿਰਮਾਣ ਹਾਊਸ ‘ਹੰਬਲ ਮੋਸ਼ਨ ਪਿਕਚਰਜ਼’ ਵੀ ਹੁਣ ਸਭ ਤੋਂ ਵੱਡੇ ਨਿਰਮਾਣ ਹਾਊਸ ਵਜੋਂ ਸ਼ੁਮਾਰ ਕਰਵਾਉਂਦਿਆਂ ਬਾਲੀਵੁੱਡ ਲਈ ਆਕਰਸ਼ਨ ਦਾ ਕੇਂਦਰਬਿੰਦੂ ਬਣ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹੁਣ ਗਿੱਪੀ ਗਰੇਵਾਲ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਫਿਲਮ ਸ਼ੇਰਾ ਦੀ ਕੌਮ ਪੰਜਾਬੀ 'ਚ ਵੀ ਕੰਮ ਕਰਦੇ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.