ETV Bharat / entertainment

Nitin C Desai Passes Away: ਇਸ ਮਸ਼ਹੂਰ ਆਰਟ ਨਿਰਦੇਸ਼ਕ ਨੇ ਕੀਤੀ ਖੁਦਕੁਸ਼ੀ, ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨਾਲ ਕਰ ਚੁੱਕੇ ਸੀ ਕੰਮ

author img

By

Published : Aug 2, 2023, 11:53 AM IST

ਮਸ਼ਹੂਰ ਆਰਟ ਨਿਰਦੇਸ਼ਕ, ਪ੍ਰੋਡਕਸ਼ਨ ਡਿਜ਼ਾਈਨਰ, ਨਿਰਮਾਤਾ ਅਤੇ ਅਦਾਕਾਰ ਨਿਤਿਨ ਚੰਦਰਕਾਂਤ ਦੇਸਾਈ ਨੇ 58 ਸਾਲ ਦੀ ਉਮਰ 'ਚ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ।

Nitin C Desai Passes Away
Nitin C Desai Passes Away

ਮੁੰਬਈ: ਬਾਲੀਵੁੱਡ ਤੋਂ ਇੱਕ ਵਾਰ ਫਿਰ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਆਰਟ ਨਿਰਦੇਸ਼ਕ ਨਿਤਿਨ ਚੰਦਰਕਾਂਤ ਦੇਸਾਈ ਨੇ 58 ਸਾਲ ਦੀ ਉਮਰ 'ਚ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ। ਅਜੇ ਉਨ੍ਹਾਂ ਦੇ ਖੁਦਕੁਸ਼ੀ ਕਰਨ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚਕੇ ਨਿਤਿਨ ਦੇਸਾਈ ਦੇ ਫਿਲਮ ਸਟੂਡੀਓ ਐਨਡੀ ਸਟੂਡੀਓ ਕਰਜਤ ਤੋਂ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਹੈ। ਨਿਤਿਨ ਦੇਸਾਈ ਨੂੰ ਨਿਰਦੇਸ਼ਕ 'ਹੈਲੋ ਜੈ ਹਿੰਦ' ਅਤੇ 'ਅਜਿੰਥਾ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਬਤੌਰ ਨਿਰਮਾਤਾ ਦੇਸਾਈ ਨੇ 'ਰਾਜਾ ਸ਼ਿਵਛਤਰਪਤੀ' ਅਤੇ 'Truckbhar Swapna' ਤੋਂ ਆਪਣੀ ਪਹਿਚਾਣ ਬਣਾਈ ਸੀ। ਦੂਜੇ ਪਾਸੇ, ਉਹ ਬਾਲੀਵੁੱਡ 'ਚ ਆਰਟ ਨਿਰਦੇਸ਼ਕ ਲਈ ਵੀ ਮਸ਼ਹੂਰ ਸੀ।

ਨਿਤਿਨ ਚੰਦਰਕਾਂਤ ਦੇਸਾਈ ਇਨ੍ਹਾਂ ਫਿਲਮਾਂ 'ਚ ਕਰ ਚੁੱਕੇ ਬਤੌਰ ਆਰਟ ਨਿਰਦੇਸ਼ਕ ਕੰਮ: ਨਿਤਿਨ ਚੰਦਰਕਾਂਤ ਦੇਸਾਈ ਨੇ ਬਾਲੀਵੁੱਡ ਫਿਲਮ ਪਰਿੰਦਾ (1989), 1942 ਏ ਲਵ ਸਟੋਰੀ (1993), ਆ ਗਲੇ ਲੱਗ ਜਾ (1994), ਓ ਡਾਰਲਿੰਗ, ਜੇ ਹੈ ਇੰਡੀਆਂ (1995), ਇਕੱਲੇ ਹਮ ਇਕੱਲੇ ਤੁਮ (1995), ਦ ਡਾਨ (1995), ਖਾਮੋਸ਼ੀ-ਦ ਮਿਊਜੀਕਲ (1995) ਅਤੇ ਦਿਲਜਲੇ (1996) ਸਮੇਤ ਕਈ ਫਿਲਮਾਂ 'ਚ ਆਰਟ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ ਸੀ।

ਨਿਤਿਨ ਚੰਦਰਕਾਂਤ ਦੇਸਾਈ ਨੇ ਇਨ੍ਹਾਂ ਸਿਤਾਰਿਆਂ ਨਾਲ ਕੀਤਾ ਸੀ ਕੰਮ: ਨਿਤਿਨ ਚੰਦਰਕਾਂਤ ਦੇਸਾਈ ਸ਼ਾਹਰੁਖ ਖਾਨ ਦੀ ਬਾਦਸ਼ਾਹ (1999) ਅਤੇ ਦੇਵਦਾਸ (2002), ਆਮਿਰ ਖਾਨ ਦੀ ਇਕੱਲੇ ਹਮ ਇਕੱਲੇ ਤੁਮ (1995) ਅਤੇ ਮੇਲਾ (2000) ਅਤੇ ਸਲਮਾਨ ਖਾਨ ਦੀ ਫਿਲਮ ਖਾਮੋਸ਼ੀ ਮਿਊਜੀਕਲ (1995) ਅਤੇ ਹਮ ਦਿਲ ਦੇ ਚੁੱਕੇ ਸਨਮ (1999) ਵਿੱਚ ਬਤੌਰ ਆਰਟ ਨਿਰਦੇਸ਼ਕ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋਸਤਾਨਾ, ਗਾੱਡ ਤੁਸੀਂ ਗ੍ਰੇਟ ਹੋ, ਧਨ ਧਨਾ ਧਨ ਗੋਲ, ਗਾਂਧੀ ਮਾਈ ਫਾਦਰ, ਲਗੇ ਰਹੋ ਮੁਨਾਭਾਈ, ਮੁਨਾਭਾਈ ਐਮਬੀਬੀਐਸ ਅਤੇ ਦ ਲੀਜੈਂਡ ਆਫ਼ ਭਗਤ ਸਿੰਘ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਆਰਟ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ ਸੀ। ਦੱਸ ਦਈਏ ਕਿ ਫਿਲਮਾਂ ਦੇ ਸੈੱਟ ਨਿਤਿਨ ਚੰਦਰਕਾਂਤ ਦੇਸਾਈ ਨੇ ਆਪਣੇ ਐਨਡੀ ਸਟੂਡੀਓ 'ਚ ਸੈੱਟ ਕੀਤੇ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.