Munda Rockstar: ਪੰਜਾਬੀ ਸਿਨੇਮਾਂ ਅਤੇ ਸੰਗੀਤਕ ਖ਼ੇਤਰ 'ਚ ਪਹਿਚਾਣ ਬਣਾ ਚੁੱਕੇ ਯੁਵਰਾਜ ਹੰਸ ਫ਼ਿਲਮ ‘ਮੁੰਡਾ ਰੌਕਸਟਾਰ’ ਨਾਲ ਦਰਸ਼ਕਾਂ ਸਨਮੁੱਖ ਹੋਣਗੇ

author img

By

Published : Aug 1, 2023, 4:57 PM IST

Munda Rockstar

ਅਦਾਕਾਰ ਯੁਵਰਾਜ਼ ਹੰਸ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਸੰਗੀਤਕ ਖੇਤਰ ਵਿਚ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ। ਹੁਣ ਯੁਵਰਾਜ਼ ਹੰਸ ਫ਼ਿਲਮ ‘ਮੁੰਡਾ ਰੌਕਸਟਾਰ’ ਨਾਲ ਦਰਸ਼ਕਾਂ ਸਨਮੁੱਖ ਹੋਣਗੇ।

ਫਰੀਦਕੋਟ: ਹੋਣਹਾਰ ਨੌਜਵਾਨ ਅਦਾਕਾਰ ਯੁਵਰਾਜ਼ ਹੰਸ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਸੰਗੀਤਕ ਖੇਤਰ ਵਿਚ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ। ਪਾਲੀਵੁੱਡ ਦੇ ਬਾਕਮਾਲ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਪਹਿਲੀ ਪੰਜਾਬੀ ਫ਼ਿਲਮ ‘ਯਾਰ ਅਣਮੁਲੇ’ ਦੁਆਰਾ ਯੁਵਰਾਜ਼ ਨੇ ਇਹ ਸਾਬਿਤ ਕਰ ਦਿਖਾਇਆ ਸੀ ਕਿ ਉਹ ਵੀ ਆਪਣੇ ਪਿਤਾ ਵਾਂਗ ਹੀ ਮਿਹਨਤ ਨਾਲ ਕੰਮ ਕਰਨ ਵਾਲੇ ਹਨ।

ਅਦਾਕਾਰ ਯੁਵਰਾਜ਼ ਹੰਸ ਨੂੰ ਸੰਗੀਤ ਦਾ ਸ਼ੌਕ ਬਚਪਣ ਤੋਂ ਸੀ: ਪੰਜਾਬੀ ਸਿਨੇਮਾਂ ਲਈ ਬਣੀਆਂ ਕਈ ਚਰਚਿਤ ਫ਼ਿਲਮਾਂ ਵਿੱਚ ਅਭਿਨੈ ਕਰ ਚੁੱਕੇ ਯੁਵਰਾਜ ਦੱਸਦੇ ਹਨ, "ਸੰਗੀਤ ਦਾ ਸ਼ੌਕ ਮੈਨੂੰ ਬਚਪਣ ਤੋਂ ਹੀ ਰਿਹਾ ਹੈ। ਅਦਾਕਾਰ-ਗਾਇਕ ਯੁਵਰਾਜ਼ ਅਨੁਸਾਰ ਸੰਗੀਤ ਪ੍ਰਤੀ ਬਣੀ ਉਨ੍ਹਾਂ ਦੀ ਇਸ ਸਾਂਝ ਦਾ ਕਾਰਨ ਪਿਤਾ ਜੀ ਦਾ ਸੰਗੀਤਕ ਖੇਤਰ ਨਾਲ ਜੁੜੇ ਹੋਣਾ ਵੀ ਰਿਹਾ ਹੈ। ਵਿਰਾਸਤ ਵਿਚ ਮਿਲੇ ਸੰਗੀਤ ਨੂੰ ਉਨ੍ਹਾਂ ਨੇ ਆਪਣੀ ਜਿੰਦਗੀ ਦਾ ਅਹਿਮ ਮਕਸਦ ਬਣਾਉਦੇ ਹੋਏ ਸੰਗੀਤ ਖੇਤਰ ਵਿਚ ਆਪਣੀ ਪਹਿਚਾਣ ਬਣਾਈ। ਪਰ ਸਿਆਣੇ ਆਖਦੇ ਹਨ ਕਿ ਜਿੰਦਗੀ ਵਿਚ ਉਹ ਜਰੂਰ ਮਿਲਦਾ ਜੋ ਹੱਥਾਂ ਦੀਆਂ ਲਕੀਰਾਂ ਵਿਚ ਲਿਖਿਆ ਹੁੰਦਾ ਹੈ। ਇਸ ਲਈ ਅਚਾਨਕ ਮੇਰੀ ਪਹਿਲੀ ਪਸੰਦ ਸੰਗੀਤ ਨਹੀ ਸਗੋ ਪੰਜਾਬੀ ਸਿਨੇਮਾਂ ਖੇਤਰ ਬਣ ਗਿਆ।"

ਅਦਾਕਾਰ ਯੁਵਰਾਜ਼ ਹੰਸ ਕਿਸ ਤਰ੍ਹਾਂ ਜੁੜ੍ਹੇ ਪੰਜਾਬੀ ਫਿਲਮ ਯਾਰ ਅਣਮੁਲੇ ਨਾਲ: ਪੰਜਾਬੀ ਸਿਨੇਮਾਂ ਖੇਤਰ ਨਾਲ ਜੁੜਨ ਸਬੰਧੀ ਯੁਵਰਾਜ ਦੱਸਦੇ ਹਨ ਕਿ ਇਕ ਦਿਨ ਅਚਾਨਕ ਅਨੁਰਾਗ ਜੀ ਨੇ ਮੇਰੇ ਪਿਤਾ ਜੀ ਅਤੇ ਮੈਨੂੰ ‘ਯਾਰ ਅਣਮੁੱਲੇ ਦਾ ਕਾਨਸੈਪਟ ਅਤੇ ਮੇਰੀ ਭੂਮਿਕਾ ਬਾਰੇ ਦੱਸਿਆ। ਇਸ ਨੂੰ ਸੁਣਦਿਆ ਹੀ ਮੈਂ ਇਸ ਫਿਲਮ ਨਾਲ ਜੁੜਨ ਦਾ ਫੈਸਲਾ ਕਰ ਲਿਆ। ਜਿਸ ਲਈ ਮੇਰੇ ਪਿਤਾ, ਮਾਤਾ ਅਤੇ ਵੱਡੇ ਭਰਾ ਨਵਰਾਜ਼ ਹੰਸ ਦਾ ਵੀ ਪੂਰਾ ਸਪੋਰਟ ਮਿਲਿਆ। ਇਸ ਕਰਕੇ ਹੀ ਅੱਜ ਲੋਕ ਮੈਨੂੰ ਜਾਣਦੇ ਹਨ।

ਅਦਾਕਾਰ ਯੁਵਰਾਜ ਹੰਸ ਸੰਗੀਤ ਨੂੰ ਦੇਣਗੇ ਤਰਜੀਹ: ਪੰਜਾਬੀ ਸਿਨੇਮਾਂ 'ਚ ਕਾਮਯਾਬੀ ਹਾਸਲ ਕਰ ਰਹੇ ਯੁਵਰਾਜ ਤੋਂ ਜਦੋ ਪੁੱਛਿਆਂ ਗਿਆ ਕੀ ਉਹ ਫਿਲਮ ਖੇਤਰ ਜਾਂ ਫਿਰ ਸੰਗੀਤ ਨੂੰ ਤਰਜੀਹ ਦੇਣਗੇ?, ਤਾਂ ਹੋਣਹਾਰ ਅਦਾਕਾਰ ਨੇ ਜਵਾਬ ਦਿੰਦੇ ਹੋਏ ਕਿਹਾ, "ਮੂਲ ਰੂਪ ਵਿਚ ਮੇਰਾ ਰੁਝਾਨ ਸੰਗੀਤ ਵਾਲੇ ਪਾਸੇ ਹੀ ਹੈ, ਜਿਸ ਲਈ ਬਤੌਰ ਗਾਇਕ ਜਲਦ ਹੀ ਆਪਣੇ ਕੁਝ ਹੋਰ ਨਵੇਂ ਸੰਗੀਤਕ ਟਰੈਕ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਕਰਾਗਾਂ। ਉਮੀਦ ਕਰਦਾ ਹਾਂ ਕਿ ਰਿਲੀਜ਼ ਹੋਣ ਵਾਲੇ ਸੰਗੀਤਕ ਟਰੈਕ ਨੂੰ ਚਾਹੁਣ ਵਾਲਿਆਂ ਦਾ ਭਰਪੂਰ ਹੁੰਗਾਰਾਂ ਮਿਲੇਗਾ।"

ਫ਼ਿਲਮ ‘ਮੁੰਡਾ ਰੌਕਸਟਾਰ’ 'ਚ ਨਜ਼ਰ ਆਉਣਗੇ ਯੁਵਰਾਜ ਹੰਸ: ਯੁਵਰਾਜ ਹੰਸ ਦੀ ਪੰਜਾਬੀ ਫ਼ਿਲਮ ‘ਮੁੰਡਾ ਰੌਕਸਟਾਰ’ ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਯੁਵਰਾਜ ਹੰਸ ਲੀਡ ਭੂਮਿਕਾ 'ਚ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਹਿੰਦੀ ਸਿਨੇਮਾਂ ਦੇ ਦਿਗਜ਼ ਅਦਾਕਾਰ ਸੱਤਿਆਜੀਤ ਪੁਰੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਸੰਗੀਤਕ ਥੀਮ ਦੁਆਲੇ ਹੀ ਕੇਂਦਰਿਤ ਕੀਤੀ ਗਈ ਹੈ। ਇਸ ਫਿਲਮ ਦੁਆਰਾ ਦਰਸ਼ਕਾਂ ਨੂੰ ਪ੍ਰੇਰਨਾ ਵੀ ਦਿੱਤੀ ਜਾਵੇਗੀ, ਜਿਸ ਦੀ ਆਸ ਉਹ ਪਿਛਲੇ ਕਾਫ਼ੀ ਸਮੇਂ ਤੋਂ ਕਰ ਰਹੇ ਸਨ।

ਅਦਾਕਾਰ ਯੁਵਰਾਜ ਹੰਸ ਦੇ ਪਸੰਦੀਦਾ ਸੰਗੀਤ: ਜਦੋਂ ਅਦਾਕਾਰ ਯੁਵਰਾਜ ਹੰਸ ਤੋਂ ਪੁੱਛਿਆ ਗਿਆ ਕੀ ਉਨ੍ਹਾਂ ਨੂੰ ਕਿਸ ਤਰਾਂ ਦਾ ਸੰਗੀਤ ਪਸੰਦ ਹੈ?, ਤਾਂ ਉਨ੍ਹਾਂ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਗੀਤ ਮੇਰੇ ਗਾਇਕੀ ਕਰੀਅਰ ਦਾ ਹਿੱਸਾ ਬਣੇ ਅਤੇ ਅੱਗੇ ਵੀ ਬਣਦੇ ਰਹਿਣਗੇ, ਕਿਉਂਕਿ ਜਿੱਥੇ ਮੇੈਂ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦਾ ਹਾਂ, ਉਥੇ ਹੀ ਆਧੁਨਿਕ ਸੰਗੀਤ ਵੀ ਮੈਨੂੰ ਚੰਗਾ ਲਗਦਾ। ਇਸਦੇ ਨਾਲ ਹੀ ਅਦਾਕਾਰ ਯੁਵਰਾਜ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.