ETV Bharat / entertainment

Sanjay Dutt ਦੀ ਹੋਵੇਗੀ ਹੁਣ ਪਾਲੀਵੁੱਡ 'ਚ ਐਂਟਰੀ, ਆਪਣੀ ਪਹਿਲੀ ਪੰਜਾਬੀ ਫਿਲਮ ਦਾ ਕੀਤਾ ਐਲਾਨ

author img

By

Published : Aug 1, 2023, 11:56 AM IST

ਸੰਜੇ ਦੱਤ ਨੇ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਪਿਛਲੇ ਸਾਲ ਉਨ੍ਹਾਂ ਨੇ KGF Chapter 2 ਰਾਹੀ ਕੰਨੜ ਸਿਨੇਮਾ 'ਚ ਕਦਮ ਰੱਖਿਆ ਸੀ। ਹੁਣ ਸੰਜੇ ਦੱਤ ਪੰਜਾਬੀ ਇੰਡਸਟਰੀ 'ਚ ਵੀ ਕਦਮ ਰੱਖਣ ਜਾ ਰਹੇ ਹਨ।

Sanjay Dutt
Sanjay Dutt

ਹੈਦਰਾਬਾਦ: ਸੰਜੇ ਦੱਤ ਨੇ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਪਿਛਲੇ ਸਾਲ ਉਨ੍ਹਾਂ ਨੇ KGF Chapter 2 ਰਾਹੀ ਕੰਨੜ ਸਿਨੇਮਾ 'ਚ ਕਦਮ ਰੱਖਿਆ ਸੀ। ਇਸਦੇ ਨਾਲ ਹੀ ਸੰਜੇ ਦੱਤ ਜਲਦ ਹੀ ਤਾਮਿਲ ਅਤੇ ਤੇਲਗੂ ਫਿਲਮਾਂ ਵਿੱਚ ਵੀ ਡੈਬਿਊ ਕਰਨਗੇ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਪੰਜਾਬੀ ਇੰਡਸਟਰੀ ਨਾਲ ਵੀ ਜੁੜ ਗਏ ਹਨ ਅਤੇ ਉਨ੍ਹਾਂ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ ਅਦਾਕਾਰ ਗਿੱਪੀ ਗਰੇਵਾਲ ਨਾਲ ਕੀਤਾ ਹੈ।

ਸੰਜੇ ਦੱਤ ਨੇ ਕੀਤਾ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ: ਸੰਜੇ ਦੱਤ ਨੇ ਸੋਸ਼ਲ ਮੀਡੀਆ 'ਤੇ ਪੰਜਾਬੀ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ ਅਤੇ ਗਿੱਪੀ ਗਰੇਵਾਲ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ," ਮੈਨੂੰ ਗਿੱਪੀ ਗਰੇਵਾਲ ਦੇ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ 'ਸ਼ੇਰਾ ਦੀ ਕੌਮ ਪੰਜਾਬੀ' ਦਾ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ।"

ਇਸ ਦਿਨ ਰਿਲੀਜ਼ ਹੋਵੇਗੀ ਫਿਲਮ 'ਸ਼ੇਰਾ ਦੀ ਕੌਮ ਪੰਜਾਬੀ': ਇਹ ਫਿਲਮ 12 ਅਪ੍ਰੈਲ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਹਨ। ਫਿਲਮ ਦੇ ਪ੍ਰੋਡਕਸ਼ਨ ਦਾ ਕੰਮ ਅਮਰਦੀਪ ਕਰ ਹਰੇ ਹਨ।

ਸੰਜੇ ਦੱਤ ਤੇਲਗੂ ਅਤੇ ਤਾਮਿਲ ਸਿਨੇਮਾ 'ਚ ਵੀ ਰੱਖ ਰਹੇ ਕਦਮ: ਥਲਪਥੀ ਵਿਜੇ ਦੀ ਫਿਲਮ 'ਲਿਓ' 'ਚ ਵੀ ਸੰਜੇ ਦੀ ਖਾਸ ਭੂਮਿਕਾ ਹੈ। ਪਹਿਲਾਂ ਚਰਚਾ ਸੀ ਕਿ ਉਹ ਇਸ ਫਿਲਮ 'ਚ ਖਲਨਾਇਕ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਹ ਵਿਜੇ ਨਾਲ ਲੜਦੇ ਨਜ਼ਰ ਆਉਣਗੇ। ਫਿਰ ਖਬਰ ਆਈ ਕਿ ਉਹ ਇਸ ਫਿਲਮ 'ਚ ਵਿਜੇ ਦੇ ਪਿਤਾ ਦਾ ਕਿਰਦਾਰ ਨਿਭਾਉਣਗੇ। ਫਿਲਹਾਲ ਉਹ ਇਸ ਫਿਲਮ 'ਚ ਕਿਸ ਕਿਰਦਾਰ 'ਚ ਨਜ਼ਰ ਆਉਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਇਹ ਸੰਜੇ ਦੱਤ ਦੀ ਪਹਿਲੀ ਤਾਮਿਲ ਫਿਲਮ ਹੈ। ਦੂਜੇ ਪਾਸੇ ਉਹ ਫਿਲਮ 'ਡਬਲ ਆਈਸਮਾਰਟ' ਨਾਲ ਤੇਲਗੂ ਸਿਨੇਮਾ 'ਚ ਵੀ ਆਪਣਾ ਡੈਬਿਊ ਕਰ ਰਹੇ ਹਨ।

ਸੰਜੇ ਦੱਤ ਦਾ ਵਰਕ ਫਰੰਟ: ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ, ਤਾਂ ਉਹ ਫਿਲਮ ਜਵਾਨ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਸੰਜੇ ਮਹਿਮਾਨ ਦੀ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਸੰਜੇ ਫਿਲਮ 'ਦ ਗੁੱਡ ਮਹਾਰਾਜਾ' ਚ ਵੀ ਨਜ਼ਰ ਆਉਣ ਵਾਲੇ ਹਨ ਅਤੇ ਇੱਕ ਫਿਲਮ 'ਚ ਉਹ ਰਵੀਨਾ ਟੰਡਨ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵੀ ਨਜ਼ਰ ਆਉਣਗੇ। ਇਸਦੇ ਨਾਲ ਹੀ ਫਿਲਮ 'ਬਾਪ' ਵਿੱਚ ਸੰਜੇ ਨੂੰ ਸੰਨੀ ਦਿਓਲ, ਜੈਕੀ ਸ਼ਰਾਫ ਅਤੇ ਮਿਥੁਨ ਚੱਕਰਵਰਤੀ ਨਾਲ ਦੇਖਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.