ETV Bharat / entertainment

Karmo Ka Fal: ਅਦਾਕਾਰਾ ਕਰਮ ਕੌਰ ਹਿੰਦੀ ਫ਼ਿਲਮ ‘ਕਰਮੋ ਕਾ ਫ਼ਲ’ 'ਚ ਇਨ੍ਹਾਂ ਸਿਤਾਰਿਆਂ ਨਾਲ ਸਕ੍ਰੀਨ ਸਾਂਝੀ ਕਰਦੀ ਆਵੇਗੀ ਨਜ਼ਰ

author img

By

Published : Aug 2, 2023, 1:03 PM IST

ਅਦਾਕਾਰਾ ਕਰਮ ਕੌਰ ਨੂੰ ਹਿੰਦੀ ਫ਼ਿਲਮ ‘ਕਰਮੋ ਕਾ ਫ਼ਲ’ 'ਚ ਲੀਡ ਭੂਮਿਕਾ ਲਈ ਚੁਣਿਆ ਗਿਆ ਹੈ। ਇਸ ਫਿਲਮ 'ਚ ਕਰਮ ਕੌਰ ਸ਼ਾਹਬਾਜ਼ ਖ਼ਾਨ ਅਤੇ ਰਜ਼ਾ ਮੁਰਾਦ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।

Karmo Ka Fal
Karmo Ka Fal

ਹੈਦਰਾਬਾਦ: ਪੰਜਾਬੀ ਸਿਨੇਮਾਂ 'ਚ ਆਪਣੀ ਪਹਿਚਾਣ ਸਥਾਪਿਤ ਕਰਦੀ ਜਾ ਰਹੀ ਅਦਾਕਾਰਾ ਕਰਮ ਕੌਰ ਨੂੰ ਹਿੰਦੀ ਫ਼ਿਲਮ ‘ਕਰਮੋ ਕਾ ਫ਼ਲ’ 'ਚ ਲੀਡ ਭੂਮਿਕਾ ਲਈ ਚੁਣਿਆ ਗਿਆ ਹੈ। ਇਸ ਫਿਲਮ ਵਿੱਚ ਕਈ ਮਸ਼ਹੂਰ ਬਾਲੀਵੁੱਡ ਸਿਤਾਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਚੰਡੀਗੜ੍ਹ ਵਿਖੇ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਦੇ ਲੇਖ਼ਕ ਅਤੇ ਨਿਰਦੇਸ਼ਕ ਅਸ਼ੂ ਵਰਮਾ ਅਤੇ ਸਿਨੇਮਾਟੋਗ੍ਰਾਫ਼ਰ ਰੋਬਿਨ ਕਾਲਰਾ ਹਨ।

ਇਨ੍ਹਾਂ ਸਿਤਾਰਿਆਂ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ ਅਦਾਕਾਰਾ ਕਰਮ ਕੌਰ: ਅਦਾਕਾਰਾ ਕਰਮ ਕੌਰ ਅਨੁਸਾਰ, ਇਸ ਫ਼ਿਲਮ ਵਿਚ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਕਾਫ਼ੀ ਚੈਲੇਜਿੰਗ ਹੈ। ਇਸ ਫਿਲਮ ਵਿਚ ਉਨ੍ਹਾਂ ਨੂੰ ਸ਼ਾਹਬਾਜ਼ ਖ਼ਾਨ ਅਤੇ ਰਜ਼ਾ ਮੁਰਾਦ ਵਰਗੇ ਮੰਝੇ ਹੋਏ ਬਾਲੀਵੁੱਡ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਅਵਸਰ ਮਿਲ ਰਿਹਾ ਹੈ।

ਅਦਾਕਾਰਾ ਕਰਮ ਕੌਰ ਦਾ ਫਿਲਮੀ ਕਰੀਅਰ: ਇਸ ਹੋਣਹਾਰ ਅਦਾਕਾਰਾ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਹਾਲ ਹੀ 'ਚ ਰਿਲੀਜ਼ ਹੋਇਆ ਫ਼ਿਲਮਾਂ 'ਚ ਬਾਪੂ ਚੜ੍ਹ ਗਿਆ ਘੋੜੀ, ਹੇਟਰਜ਼, ਤੇਰੀ ਮੇਰੀ ਜੋੜੀ, ਸੈਲਫ਼ੀ ਆਦਿ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਲਾਕਡਾਊਨ ਦੌਰਾਨ ਉਨ੍ਹਾਂ ਵੱਲੋਂ ਕੀਤੀ ਹਿੰਦੀ ਲਘੂ ਫ਼ਿਲਮ ‘ਦੁਵਿਧਾ’ ਵਿਚਲੀ ਭੂਮਿਕਾ ਨੂੰ ਵੀ ਦਰਸ਼ਕਾਂ ਵੱਲੋ ਪਸੰਦ ਕੀਤਾ ਗਿਆ ਹੈ। ਇਸਦੇ ਨਾਲ ਹੀ ਅਦਾਕਾਰਾ ਨੂੰ ਸ਼ਾਹਰੁਖ ਖਾਨ ਸਟਾਰਰ 'ਡੰਕੀ’ ਵਿਚ ਵੀ ਅਹਿਮ ਭੂਮਿਕਾ ਲਈ ਸਾਈਨ ਕੀਤਾ ਗਿਆ ਹੈ।

ਅਦਾਕਾਰਾ ਕਰਮ ਕੌਰ ਇਨ੍ਹਾਂ ਫਿਲਮਾਂ ਨੂੰ ਦੇ ਰਹੀ ਤਰਜੀਹ: ਅਦਾਕਾਰਾ ਕਰਮ ਕੌਰ ਅਨੁਸਾਰ, ਉਹ ਹਮੇਸ਼ਾ ਅਜਿਹੀਆਂ ਫ਼ਿਲਮਾਂ ਅਤੇ ਕਿਰਦਾਰ ਨਿਭਾਉਣ ਨੂੰ ਤਰਜੀਹ ਦਿੰਦੀ ਹੈ, ਜਿਸ ਵਿਚ ਉਸ ਨੂੰ ਬਤੌਰ ਅਦਾਕਾਰਾ ਆਪਣੀ ਅਦਾਕਾਰੀ ਦੇ ਵੱਖ ਵੱਖ ਸ਼ੇਡਜ਼ ਦਿਖਾਉਣ ਦੇ ਮੌਕੇ ਮਿਲ ਸਕਣ। ਉਨ੍ਹਾਂ ਨੇ ਕਿਹਾ, "ਪ੍ਰਮਾਤਮਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਕਿਰਦਾਰ ਮੈਂ ਪਸੰਦ ਕਰਦੀ ਹਾਂ, ਉਸੇ ਤਰਾਂ ਦੇ ਕਰਨ ਨੂੰ ਲਗਾਤਾਰ ਮਿਲ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਹੁਣ ਉਨ੍ਹਾਂ ਵੱਲੋਂ ਨਿਭਾਈ ਹਰ ਭੂਮਿਕਾ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਅਤੇ ਸਨੇਹ ਮਿਲ ਰਿਹਾ ਹੈ।" ਅਦਾਕਾਰਾ ਹੇਮਾ ਮਾਲਿਨੀ, ਰੇਖ਼ਾ, ਸ਼ਬਾਨਾ ਆਜ਼ਮੀ ਵਾਂਗ ਕੰਮ ਕਰਨ ਦੀ ਤਾਂਘ ਰਖਦੀ ਅਦਾਕਾਰਾ ਕਰਮ ਕੌਰ ਨੇ ਦੱਸਿਆ ਕਿ ਫ਼ਿਲਮਾਂ ਨਾਲੋ ਉਹ ਬਾਇਓਪਿਕ ਅਤੇ ਰਿਅਲਸਿਟਕ ਵਾਲੀਆਂ ਫ਼ਿਲਮਾਂ ਨੂੰ ਕਰਨ ਵੱਲ ਜਿਆਦਾ ਤਵੱਜੋਂ ਦੇ ਰਹੀ ਹੈ ਤਾਂ ਕਿ ਅਦਾਕਾਰਾ ਦੇ ਤੌਰ ਤੇ ਉਸ ਨੂੰ ਆਪਣੀਆਂ ਸਮਰੱਥਾਵਾਂ ਨੂੰ ਨਿਖ਼ਾਰਨ 'ਚ ਮਦਦ ਮਿਲ ਸਕੇ। ਉਨਾਂ ਦੱਸਿਆ ਕਿ ਜਲਦ ਹੀ ਉਨਾਂ ਦੀਆਂ ਕੁਝ ਹੋਰ ਫ਼ਿਲਮਾਂ ਵੀ ਸ਼ੁਰੂ ਹੋਣਗੀਆਂ, ਜਿਸ ਵਿੱਚ ਪੰਜਾਬੀ ਫ਼ਿਲਮਾਂ, ਲਘੂ ਫ਼ਿਲਮਾਂ ਅਤੇ ਵੈਬਸੀਰੀਜ਼ ਆਦਿ ਸ਼ਾਮਿਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.