ETV Bharat / entertainment

Punjabi Cinema Day: 29 ਮਾਰਚ ਨੂੰ ਪੰਜਾਬੀ ਸਿਨੇਮਾ ਦਿਵਸ ‘ਤੇ ਹੋਵੇਗਾ ਵਿਸ਼ੇਸ਼ ਸਮਾਰੋਹ, ਤਿਆਰੀਆਂ ਸ਼ੁਰੂ

author img

By

Published : Mar 24, 2023, 1:12 PM IST

Punjabi Cinema Day
Punjabi Cinema Day

Punjabi Cinema Day: ਕੌਮਾਂਤਰੀ ਪੰਜਾਬੀ ਸਿਨੇਮਾ ਦਿਵਸ ਹਰ ਸਾਲ 29 ਮਾਰਚ ਨੂੰ ਮਨਾਇਆ ਜਾਂਦਾ ਹੈ, ਇਸ ਵਾਰ ਇਸ ਨਾਲ ਸੰਬੰਧਿਤ ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਘੜ੍ਹੰਆਂ ਵਿਖੇ ਕੀਤਾ ਜਾ ਰਿਹਾ ਹੈ। ਆਓ ਇਸ ਬਾਰੇ ਜਾਣੀਏ।

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਇਸ ਨਾਲ ਜੁੜੇ ਕਲਾਕਾਰਾਂ ਆਧਾਰਿਤ ਪਫ਼ਟਾ ਵੱਲੋਂ ਕੌਮਾਂਤਰੀ ਪੰਜਾਬੀ ਸਿਨੇਮਾ ਦਿਵਸ ਦੇ ਅਵਸਰ 'ਤੇ 29 ਮਾਰਚ ਨੂੰ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਚੰਡੀਗੜ੍ਹ ਯੂਨੀਵਰਸਿਟੀ ਘੜ੍ਹੰਆਂ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਇਸ ਸਿਨੇਮਾ ਨਾਲ ਜੁੜੀਆਂ ਨਾਮਵਰ ਸ਼ਖ਼ਸ਼ੀਅਤਾਂ ਸ਼ਾਮਿਲ ਹੋਣਗੀਆਂ।

ਪੰਜਾਬੀ ਫ਼ਿਲਮ ਐਂਡ ਟੀ.ਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਪਹਿਲੀ ਵਾਰ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਇਸ ਸਮਾਰੋਹ ਦੀ ਪ੍ਰਧਾਨਗੀ ਸੰਸਥਾਂ ਪ੍ਰਮੁੱਖ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਗੁੱਗੂ ਗਿੱਲ, ਸ਼ਵਿੰਦਰ ਮਾਹਲ ਆਦਿ ਕਰਨਗੇ।



Punjabi Cinema Day
Punjabi Cinema Day

ਸਮਾਰੋਹ ਦੀ ਰੂਪਰੇਖ਼ਾ ਅਤੇ ਇਸ ਨਾਲ ਜੁੜੇ ਪਿਛੋਕੜ੍ਹ ਸੰਬੰਧੀ ਜਾਣਕਾਰੀ ਦਿੰਦਿਆ ਸੰਸਥਾ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦੀ ਪਹਿਲੀ ਫ਼ਿਲਮ ‘ਇਸ਼ਕ ਏ ਪੰਜਾਬ ਉਰਫ਼ ਮਿਰਜ਼ਾ ਸਾਹਿਬਾ’ ਨਿਰੰਜਨ ਟਾਕੀਜ਼ ਸ੍ਰੀ ਅੰਮ੍ਰਿਤਸਰ ਵਿਖੇ 29 ਮਾਰਚ 1935 ਨੂੰ ਰਿਲੀਜ਼ ਹੋਈ ਸੀ, ਜਿਸ ਨੇ ਇਸ ਸਿਨੇਮਾ ਦਾ ਮੁੱਢ ਹੀ ਨਹੀਂ ਬੰਨਿਆਂ ਸਗੋਂ ਇਸ ਪੜ੍ਹਾਅ ਨੇ ਹੀ ਪੰਜਾਬੀ ਸਿਨੇਮਾ ਨੂੰ ਸੁਨਿਹਰੇ ਦੌਰ ਜਿਹੀਆਂ ਕਈ ਮਾਣਮੱਤੀਆਂ ਪ੍ਰਾਪਤੀਆਂ ਦਾ ਵੀ ਹਾਣੀ ਬਣਾਇਆ।

ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਹੁਣ ਤੱਕ ਦੇ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਨ, ਬਾਨ, ਸ਼ਾਨ ਦਿਵਾਉਣ ਵਿਚ ‘ਚੌਧਰੀ ਕਰਨੈਲ ਸਿੰਘ’, ‘ਹੀਰ ਸਿਆਲ’, ‘ਗੁਲ ਮਕੋਲੀ’, ‘ਮਿਰਜ਼ਾ ਸਾਹਿਬਾ’ , ‘ਨਾਨਕ ਨਾਮ ਜ਼ਹਾਜ਼ ਹੈ’, ਚੰਨ ਪ੍ਰਦੇਸ਼ੀ, ਲੋਂਗ ਦਾ ਲਿਸ਼ਕਾਰਾ, ‘ਉੱਚਾ ਦਰ ਬਾਬੇ ਨਾਨਕ ਦਾ’, ਸ਼ਹੀਦ ਏ ਮੁਹੱਬਤ ਬੂਟਾ ਸਿੰਘ, ਵਾਰਿਸ਼ ਸ਼ਾਹ ਤੋਂ ਲੈ ਕੇ ‘ਜੀ ਆਇਆ ਨੂੰ’ , ‘ਨਸੀਬੋ’ , ‘ਅੰਗਰੇਜ਼’ , ‘ਪੰਜਾਬ 1984’ ਆਦਿ ਜਿਹੀਆਂ ਬੇਸ਼ੁਮਾਰ ਫ਼ਿਲਮਾਂ ਨੇ ਅਹਿਮ ਭੂਮਿਕਾ ਨਿਭਾਈ ਹੈ।



Punjabi Cinema Day
Punjabi Cinema Day

ਉਨ੍ਹਾਂ ਕਿਹਾ ਕਿ ਇਸੇ ਸ਼ਾਨਮੱਤੀ ਪੰਜਾਬੀ ਸਿਨੇਮਾ ਲੜ੍ਹੀ ਦੀ ਯਾਦ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਮਨ੍ਹਾਂ ਵਿਚ ਤਾਜ਼ਾ ਰੱਖਣ ਲਈ ‘ਪਫ਼ਟਾ’ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਉਕਤ ਸਮਾਰੋਹ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਪੰਜਾਬੀ ਸਿਨੇਮਾ ਦੀ ਤਰੱਕੀ ਅਤੇ ਇਸ ਨੂੰ ਉਭਾਰਨ ਵਿਚ ਯੋਗਦਾਨ ਦੇ ਰਹੀਆਂ ਸ਼ਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਮਿਆਰੀ ਪੰਜਾਬੀ ਫ਼ਿਲਮਾਂ ਦੀ ਪੇਸ਼ਕਾਰੀ ਅਤੇ ਇਸ ਸਿਨੇਮਾਂ ਖੇਤਰ ਵਿਚ ਆਉਂਦੇ ਦਿਨ੍ਹੀਂ ਕੀਤੇ ਜਾ ਸਕਦੇ ਹੋਰ ਪ੍ਰਭਾਵੀ ਉਪਰਾਲਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।

ਮਾਰਚ ਅੰਤ ਵਿਚ ਆਯੋਜਿਤ ਕਰਵਾਏ ਜਾ ਰਹੇ ਇਸ ਸਮਾਰੋਹ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਨੂੰ ਸਫ਼ਲਤਾਪੂਰਵਕ ਨੇਪਰ੍ਹੇ ਚਾੜ੍ਹਨ ਵਿਚ ਜੋ ਸਿਨੇਮਾ ਹਸਤੀਆਂ ਕਾਰਜਸ਼ੀਲ ਹਨ, ਉਨ੍ਹਾਂ ਵਿਚ ਭਾਰਤ ਭੂਸ਼ਨ ਵਰਮਾ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਰਾਜ ਧਾਲੀਵਾਲ, ਪਰਮਜੀਤ ਭੰਗੂ, ਦਰਸ਼ਨ ਔਲਖ, ਪਰਮਵੀਰ ਸਿੰਘ ਆਦਿ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ:Emraan Hashmi Birthday: 'ਤੂੰ ਹੀ ਮੇਰੀ ਸ਼ਬ ਹੈ' ਤੋਂ 'ਲੁਟ ਗਏ' ਤੱਕ, ਦੇਖੋ ਇਮਰਾਨ ਹਾਸ਼ਮੀ ਦੇ ਕੁੱਝ ਰੋਮਾਂਟਿਕ ਗੀਤ

ETV Bharat Logo

Copyright © 2024 Ushodaya Enterprises Pvt. Ltd., All Rights Reserved.