ETV Bharat / entertainment

'ਰੱਬ ਦਾ ਰੇਡੀਓ' ਤੋਂ ਬਾਅਦ ਹੁਣ ਫਿਲਮ 'ਮਸਤਾਨੇ' ਵਿੱਚ ਇੱਕਠੇ ਨਜ਼ਰ ਆਉਣਗੇ ਤਰਸੇਮ ਜੱਸੜ-ਸਿੰਮੀ ਚਾਹਲ

author img

By

Published : Jan 5, 2023, 11:03 AM IST

ਸੁਪਰਹਿੱਟ ਬਲਾਕਬਸਟਰ ਫਿਲਮ 'ਰੱਬ ਦਾ ਰੇਡੀਓ' ਦੇਣ ਤੋਂ ਬਾਅਦ ਹੁਣ ਸਿੰਮੀ ਚਾਹਲ-ਤਰਸੇਮ ਜੱਸੜ ਫਿਲਮ (simi chahal And tarsem jassar upcoming film) 'ਮਸਤਾਨੇ' ਲੈ ਕੇ ਆ ਰਹੇ ਹਨ, ਸਿਤਾਰਿਆਂ ਨੇ ਫਿਲਮ ਦਾ ਪਹਿਲਾਂ ਸ਼ੈਡਿਊਲ ਪੂਰਾ ਕਰ ਲਿਆ ਹੈ।

simi chahal And tarsem jassar
simi chahal And tarsem jassar

ਚੰਡੀਗੜ੍ਹ: ਫਿਲਮ 'ਰੱਬ ਦਾ ਰੇਡੀਓ' ਲਈ ਮਸ਼ਹੂਰ ਪਰਦੇ ਦੀ ਖੂਬਸੂਰਤ ਪੰਜਾਬੀ ਜੋੜੀ ਇੱਕ ਨਵੀਂ ਫਿਲਮ ਲਈ ਮੁੜ ਇਕੱਠੀ ਹੋ ਰਹੀ ਹੈ। ਜੀ ਹਾਂ... ਇਹ ਕੋਈ ਹੋਰ ਨਹੀਂ ਬਲਕਿ ਤਰਸੇਮ ਜੱਸੜ ਅਤੇ ਸਿੰਮੀ ਚਾਹਲ (simi chahal And tarsem jassar) ਹਨ। ਸੁਪਰਹਿੱਟ ਬਲਾਕਬਸਟਰ 'ਰੱਬ ਦਾ ਰੇਡੀਓ' ਦੇਣ ਤੋਂ ਬਾਅਦ ਹੁਣ ਇਹ ਸਿਤਾਰੇ ਫਿਲਮ 'ਮਸਤਾਨੇ' ਲਈ ਇਕੱਠੇ ਆ ਰਹੇ ਹਨ।



2023 ਕਈ ਫਿਲਮਾਂ ਨਾਲ ਭਰਿਆ ਜਾਪਦਾ ਹੈ। ਜਿਵੇਂ ਕਿ ਸਾਲ ਦੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਐਲਾਨ ਕੀਤਾ ਗਿਆ ਅਤੇ 'ਮਸਤਾਨੇ' ਨੇ ਉਸੇ ਲਿਸਟ ਵਿੱਚ ਆਪਣਾ ਨਾਮ ਜੋੜਿਆ ਹੈ। ਫਿਲਮ ਦੇ ਐਲਾਨ ਦੇ ਨਾਲ ਹੀ ਮਸਤਾਨੇ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਹ ਫਿਲਮ 9 ਜੂਨ, 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।








ਤਰਸੇਮ ਜੱਸੜ ਅਤੇ ਸਿੰਮੀ ਚਾਹਲ (simi chahal And tarsem jassar film mastaney) ਦੇ ਨਾਲ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ ਅਤੇ ਕਈ ਹੋਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। 'ਮਸਤਾਨੇ' ਦਾ ਨਿਰਮਾਣ ਵੇਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਕੀਤਾ ਗਿਆ ਹੈ। ਇਸ ਦਾ ਨਿਰਦੇਸ਼ਨ ਪ੍ਰਸਿੱਧ ਪੰਜਾਬੀ ਨਿਰਦੇਸ਼ਕ ਸ਼ਰਨ ਆਰਟ ਨੇ ਕੀਤਾ ਹੈ।



ਸਿੰਮੀ ਚਾਹਲ ਦੀ ਇੰਸਟਾਗ੍ਰਾਮ ਪੋਸਟ ਮੁਤਾਬਕ ਫਿਲਮ ਦਾ ਪਹਿਲਾ ਸ਼ੈਡਿਊਲ (film mastaney completed the first schedule) ਪੂਰਾ ਹੋ ਚੁੱਕਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਪੋਸਟ ਸਾਂਝੀ ਕਰਦੇ ਹੋਏ ਇੱਕ ਨੋਟ ਲਿਖਿਆ 'ਤੁਧ ਬਾਝ ਸਮਰੱਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ, ਸ਼ੁਕਰ ਸ਼ੁਕਰ ਸ਼ੁਕਰ, "ਮਸਤਾਨੇ ", ਇੱਕ ਸੁਪਨਾ ਜਿਸ ਲਈ ਚਾਰ ਸਾਲ ਤੋਂ ਲੱਗੇ ਰਹੇ, ਆਖਿਰ ਉਹਦਾ ਪਹਿਲਾ ਸ਼ੈਡਿਊਲ ਸ਼ੂਟ ਕਰ ਲਿਆ...ਮਾਲਕ ਮੇਹਰ ਰੱਖੇ, ਤੁਹਾਡੇ ਸਭ ਦਾ ਤਹਿ ਦਿਲੋ ਧੰਨਵਾਦ ਅਤੇ ਬਹੁਤ ਪਿਆਰ...9 ਜੂਨ 2023 ਨੂੰ ਰਿਲੀਜ਼ ਹੋ ਰਹੀ ਹੈ...ਇਤਿਹਾਸ ਬਣਾਉਣ ਵਿੱਚ'





ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਇਸ ਸਾਲ 'ਰੱਬ ਦਾ ਰੇਡੀਓ 3' ਵੀ ਰਿਲੀਜ਼ ਹੋਣ ਲਈ ਤਿਆਰ ਹੈ। 'ਰੱਬ ਦਾ ਰੇਡੀਓ 3' 30 ਮਾਰਚ 2023 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਇਲਾਵਾ ਸਿੰਮੀ ਦੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ-2' 10 ਫਰਵਰੀ ਨੂੰ ਰਿਲੀਜ਼ ਹੋਵੇਗੀ, ਫਿਲਮ ਵਿੱਚ ਅਦਾਕਾਰਾ ਹਰੀਸ਼ ਵਰਮਾ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ:Nihaar Lain De Song Out: ਫਿਲਮ 'ਕਲੀ ਜੋਟਾ' ਦਾ ਪਹਿਲਾਂ ਗੀਤ 'ਨਿਹਾਰ ਲੈਣ ਦੇ' ਰਿਲੀਜ਼, ਦੇਖੋ ਸਰਤਾਜ-ਨੀਰੂ ਦੀ ਕੈਮਿਸਟਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.