ETV Bharat / entertainment

Zindagi Zindabaad Trailer Out: ਨਿੰਜਾ ਅਤੇ ਮੈਂਡੀ ਤੱਖਰ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਟ੍ਰੇਲਰ ਹੋਇਆ ਰਿਲੀਜ਼, ਫਿਲਮ ਇਸ ਦਿਨ ਸਿਨੇਮਾਘਰਾਂ ਵਿੱਚ ਦੇਵੇਗੀ ਦਸਤਕ

author img

By ETV Bharat Punjabi Team

Published : Oct 16, 2023, 12:37 PM IST

Updated : Oct 16, 2023, 1:22 PM IST

Zindagi Zindabaad Trailer Out: ਨਿੰਜਾ ਅਤੇ ਮੈਂਡੀ ਤੱਖਰ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਫਿਲਮ ਦੀਆਂ ਕਈ ਪਰਤਾਂ ਨੂੰ ਖੋਲ੍ਹਦਾ ਨਜ਼ਰ ਆਇਆ ਹੈ।

Zindagi Zindabaad Trailer Out
Zindagi Zindabaad Trailer Out

ਚੰਡੀਗੜ੍ਹ: ਨਿੰਜਾ ਅਤੇ ਮੈਂਡੀ ਤੱਖਰ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਅਜਿਹੀ ਹੀ ਇੱਕ ਪੰਜਾਬੀ ਫਿਲਮ ਹੈ, ਜੋ ਕਈ ਸਾਲਾਂ ਤੋਂ ਰਿਲੀਜ਼ ਹੋਣ ਦੀ ਤਾਰੀਕ ਲੱਭ ਰਹੀ ਹੈ ਅਤੇ ਹੁਣ ਇਹ ਇੰਤਜ਼ਾਰ ਖਤਮ ਹੁੰਦਾ ਪ੍ਰਤੀਤ ਹੋ ਰਿਹਾ ਹੈ, ਕਿਉਂਕਿ ਫਿਲਮ ਦੇ ਦਮਦਾਰ ਪੋਸਟਰਾਂ ਅਤੇ ਇੱਕ ਗੀਤ ਤੋਂ ਬਾਅਦ ਫਿਲਮ ਦਾ ਟ੍ਰੇਲਰ ਹੁਣ ਰਿਲੀਜ਼ (Zindagi Zindabaad Trailer release) ਹੋ ਗਿਆ ਹੈ ਅਤੇ ਫਿਲਮ ਇਸ ਅਕਤੂਬਰ ਦੇ ਅੰਤ ਤੱਕ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

ਮਿੰਟੂ ਗੁਰੂਸਰੀਆ ਦੁਆਰਾ ਉਨ੍ਹਾਂ ਦੇ ਜੀਵਨ 'ਤੇ ਲਿਖੀ ਗਈ ਇਹ ਫਿਲਮ ਜ਼ਿੰਦਗੀ ਦੀਆਂ ਕਈ ਸੱਚਾਈਆਂ ਉਤੇ ਚਾਨਣਾ ਪਾਉਂਦੀ ਨਜ਼ਰ ਆਵੇਗੀ। ਫਿਲਮ ਦਾ ਟ੍ਰੇਲਰ ਕਾਫੀ ਆਕਰਸ਼ਕ ਹੈ, ਜਿਸ ਵਿੱਚ ਐਕਸ਼ਨ, ਹਿੰਸਾ, ਡਰੱਗਜ਼, ਡਰਾਮਾ ਆਦਿ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਫਿਲਮ ਇੱਕ ਇਨਸਾਨ ਦੇ ਬਣਨ ਅਤੇ ਟੁੱਟਣ ਦੀ ਕਹਾਣੀ ਨੂੰ ਬਿਆਨ ਕਰੇਗੀ, ਜਿਸ ਨੂੰ ਬਾਖੂਬੀ ਨਾਲ ਗਾਇਕ-ਅਦਾਕਾਰ ਨਿੰਜਾ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ 'ਜ਼ਿੰਦਗੀ ਜ਼ਿੰਦਾਬਾਦ' ਪੰਜਾਬ ਵਿੱਚ ਨਸ਼ਿਆਂ ਦੇ ਸੱਭਿਆਚਾਰ 'ਤੇ ਟਿੱਪਣੀ ਦੇ ਨਾਲ-ਨਾਲ ਐਕਸ਼ਨ-ਕਾਮੇਡੀ-ਡਰਾਮਾ ਵੀ ਪੇਸ਼ ਕਰੇਗੀ।

  • " class="align-text-top noRightClick twitterSection" data="">

'ਜ਼ਿੰਦਗੀ ਜ਼ਿੰਦਾਬਾਦ' (Zindagi Zindabaad Trailer release) ਪ੍ਰੇਮ ਸਿੰਘ ਸਿੱਧੂ ਦੇ ਨਿਰਦੇਸ਼ਨ ਵਿੱਚ ਤਿਆਰ ਕੀਤੀ ਗਈ ਹੈ, ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਫਿਲਮ 'ਪਲੀਜ਼ ਕਿੱਲ ਮੀ' ਅਤੇ ਵੈੱਬ ਸੀਰੀਜ਼ 'ਸ਼ਾਹੀ ਮਾਜਰਾ' ਲਈ ਮਸ਼ਹੂਰ ਹਨ। ਪ੍ਰੇਮ ਸਿੰਘ ਸਿੱਧੂ ਦੀ ਇਹ ਫਿਲਮ 27 ਅਕਤੂਬਰ ਨੂੰ ਰਿਲੀਜ਼ ਹੋਵੇਗੀ।

'ਜ਼ਿੰਦਗੀ ਜ਼ਿੰਦਾਬਾਦ' ਦੀ ਸਟਾਰ ਕਾਸਟ ਦੀ ਗੱਲ ਕਰੀਏ ਫਿਲਮ ਮੈਂਡੀ ਤੱਖਰ ਅਤੇ ਨਿੰਜਾ ਤੋਂ ਇਲਾਵਾ ਸੁਖਦੀਪ ਸੁੱਖ, ਰਾਜੀਵ ਠਾਕੁਰ, ਸਰਦਾਰ ਸੋਹੀ, ਵਿਭਾ ਭਗਤ, ਯਾਦ ਗਰੇਵਾਲ, ਅ੍ਰੰਮਿਤ ਅੰਬੀ, ਵੱਡਾ ਗਰੇਵਾਲ, ਅਨੀਤਾ ਮੀਤ, ਸੈਮੂਅਲ ਜੌਹਨ, ਰੂਪ ਸੰਧੂ, ਜਗਦੀਪ ਰੰਧਾਵਾ ਵਰਗੇ ਕਈ ਮੰਝੇ ਹੋਏ ਕਲਾਕਾਰ ਨਜ਼ਰ ਆਉਣਗੇ।

Last Updated :Oct 16, 2023, 1:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.