ETV Bharat / entertainment

ਫਿਲਮ 'ਪ੍ਰਾਹੁਣਾ 2' ਦਾ ਨਵਾਂ ਪੋਸਟਰ ਆਇਆ ਸਾਹਮਣੇ, ਫਿਲਮ ਇਸ ਦਿਨ ਹੋਵੇਗੀ ਰਿਲੀਜ਼

author img

By ETV Bharat Entertainment Team

Published : Jan 17, 2024, 3:36 PM IST

Movie Parahuna 2: ਹਾਲ ਹੀ ਵਿੱਚ ਨਿਰਮਾਤਾਵਾਂ ਨੇ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਸਟਾਰਰ ਪੰਜਾਬੀ ਫਿਲਮ ਪ੍ਰਾਹੁਣਾ 2 ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ, ਇਹ ਫਿਲਮ ਮਾਰਚ ਵਿੱਚ ਰਿਲੀਜ਼ ਹੋਵੇਗੀ।

movie Parahuna 2
movie Parahuna 2

ਚੰਡੀਗੜ੍ਹ: ਇਸ ਸਮੇਂ ਪ੍ਰਸ਼ੰਸਕ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਸਟਾਰਰ ਪੰਜਾਬੀ ਫਿਲਮ 'ਪ੍ਰਾਹੁਣਾ 2' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ ਅਤੇ ਪੋਸਟਰ ਸਾਂਝਾ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਆਉਣ ਵਾਲੀ ਪੰਜਾਬੀ ਫਿਲਮ 'ਪ੍ਰਾਹੁਣਾ 2' ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਘੋਸ਼ਣਾ ਕੀਤੀ ਹੈ ਅਤੇ ਦੱਸਿਆ ਹੈ ਕਿ ਇਹ ਫਿਲਮ 29 ਮਾਰਚ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਜਾਵੇਗੀ।

ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਫਿਲਮ ਦੇ ਮੁੱਖ ਕਿਰਦਾਰ ਰਣਜੀਤ ਬਾਵਾ ਨੇ ਇੰਸਟਾਗ੍ਰਾਮ ਦਾ ਸਹਾਰਾ ਲਿਆ ਹੈ, ਇਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਨੇ ਲਿਖਿਆ ਹੈ,'ਅਸੀਂ ਤੁਹਾਡੇ ਤਣਾਅ ਨੂੰ ਦੂਰ ਕਰਨ ਲਈ ਆਪਣੀ ਆਉਣ ਵਾਲੀ ਫਿਲਮ 'ਪ੍ਰਾਹੁਣਾ 2' ਦੇ ਨਾਲ ਵਾਪਸ ਆ ਰਹੇ ਹਾਂ। ਮੈਂ ਵਿਆਉਣ ਗਿਆ ਸੀ ਕੁੜੀ ਨੂੰ, ਗਲ ਬੇਬੇ ਪੈ ਗਈ, ਕੁੜੀ ਪੱਲਾ ਫੜਾ ਕੇ ਬੇਬੇ ਦਾ, ਮੈਨੂੰ ਬਾਪੂ ਕਹਿ ਗਈ।' ਇਸ ਦੇ ਨਾਲ ਹੀ ਪੋਸਟਰ ਵਿੱਚ ਰਣਜੀਤ ਬਾਵਾ ਦੋ ਔਰਤਾਂ ਦੇ ਵਿਚਕਾਰ ਘਿਰਿਆ ਨਜ਼ਰ ਆ ਰਿਹਾ ਹੈ, ਜਿਹਨਾਂ ਵਿੱਚੋਂ ਇੱਕ ਕਾਫੀ ਉਮਰ ਦੀ ਬੁੱਢੀ ਔਰਤ ਦਿਖਾਈ ਦੇ ਰਹੀ ਹੈ।

ਉਲੇਖਯੋਗ ਹੈ ਕਿ ਇਸ ਫਿਲਮ ਵਿੱਚ ਰਣਜੀਤ ਬਾਵਾ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ 'ਦਾਰਾ ਫ਼ਿਲਮਜ਼ ਐਂਟਰਟੇਨਮੈਂਟ' ਅਤੇ 'ਬਨਵੈਤ ਫ਼ਿਲਮਜ਼' ਅਤੇ 'ਹੰਬਲ ਮੋਸ਼ਨ ਪਿਕਚਰਜ਼' ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤੀ ਗਈ ਹੈ। ਰਣਜੀਤ ਬਾਵਾ ਦੇ ਨਾਲ ਫਿਲਮ ਵਿੱਚ ਅਦਿਤੀ ਸ਼ਰਮਾ, ਗੁਰਪ੍ਰੀਤ ਘੁੱਗੀ, ਅਜੇ ਹੁੱਡਾ, ਬਦਰ ਖਾਨ, ਓਸ਼ੀਨ ਬਰਾੜ ਵਰਗੇ ਹੋਰ ਵੀ ਕਾਫੀ ਸਾਰੇ ਸ਼ਾਨਦਾਰ ਕਲਾਕਾਰ ਹਨ।

ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਇਹ ਫਿਲਮ ਕੁਲਵਿੰਦਰ ਬਿੱਲਾ ਸਟਾਰਰ 2018 ਪੰਜਾਬੀ ਕਾਮੇਡੀ ਫਿਲਮ ਪ੍ਰਾਹੁਣਾ ਦਾ ਸੀਕਵਲ ਹੈ। ਇਹ ਫਿਲਮ ਬਹੁਤ ਸਫਲ ਰਹੀ ਅਤੇ ਦਰਸ਼ਕ ਫਿਲਮ ਤੋਂ ਕਾਫੀ ਪ੍ਰਭਾਵਿਤ ਹੋਏ ਸਨ। ਇਸ ਤੋਂ ਬਾਅਦ ਟੀਮ ਨੇ ਫਿਲਮ ਦਾ ਸੀਕਵਲ ਬਣਾਉਣ ਦਾ ਫੈਸਲਾ ਕੀਤਾ। ਹਾਲਾਂਕਿ ਸੀਕਵਲ ਦੀ ਘੋਸ਼ਣਾ ਬਹੁਤ ਪਹਿਲਾਂ ਕੀਤੀ ਗਈ ਸੀ ਪਰ ਆਖਿਰਕਾਰ ਇਸ ਨੂੰ ਰਿਲੀਜ਼ ਕਰਨ ਦੀ ਤਾਰੀਖ ਦੇ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.