ਹੁਣ ਨਵੀਂ ਐਲਬਮ ਨਾਲ ਸਾਹਮਣੇ ਆਉਣਗੇ ਜੀ ਖਾਨ, 01 ਫਰਵਰੀ ਨੂੰ ਹੋਵੇਗੀ ਰਿਲੀਜ਼

author img

By ETV Bharat Entertainment Desk

Published : Jan 16, 2024, 5:11 PM IST

G Khan

G Khan Upcoming Album: ਹਾਲ ਹੀ ਵਿੱਚ ਗਾਇਕ ਜੀ ਖਾਨ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ, ਇਹ ਐਲਬਮ 1 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ।

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਧਰੂ ਤਾਰੇ ਵਾਂਗ ਆਪਣੀ ਨਾਯਾਬ ਗਾਇਕੀ ਕਲਾ ਦੀ ਅਲਹਦਾ ਚਮਕ ਬਿਖੇਰਨ ਵਿੱਚ ਸਫਲ ਰਿਹਾ ਹੈ ਨੌਜਵਾਨ ਗਾਇਕ ਜੀ ਖਾਨ, ਜੋ ਆਪਣੀ ਨਵੀਂ ਐਲਬਮ 'ਮੇਰਾ ਪੇਸ਼ਾ' ਲੈ ਗਏ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ, ਜਿਸ ਨੂੰ ਇੱਕ ਫਰਵਰੀ ਨੂੰ ਵੱਖੋ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

'ਫਰੈਸ਼ ਮੀਡੀਆ ਰਿਕਾਰਡਜ਼' ਦੇ ਸੰਗੀਤਕ ਲੇਬਲ ਅਧੀਨ ਰਿਲੀਜ਼ ਕੀਤੇ ਜਾ ਰਹੇ ਉਕਤ ਐਲਬਮ ਵਿੱਚ ਵੱਖੋ-ਵੱਖਰੇ ਸੰਗੀਤਕ ਰੰਗਾਂ ਵਿੱਚ ਸਜੇ ਕੁੱਲ 9 ਗਾਣੇ ਸ਼ਾਮਿਲ ਕੀਤੇ ਗਏ ਹਨ, ਜਿੰਨਾਂ ਦਾ ਸੰਗੀਤ ਡੈਡੀ ਬੀਟ, ਕਲੇਰ ਹਬੀਬ ਅਤੇ ਸ਼ਵਰਾਜ ਵੱਲੋਂ ਤਿਆਰ ਕੀਤਾ ਗਿਆ ਹੈ।

ਸੰਗੀਤ ਗਲਿਆਰਿਆਂ ਵਿੱਚ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣੀ ਉਕਤ ਐਲਬਮ ਵਿੱਚ ਸ਼ਾਮਿਲ ਕੀਤੇ ਗਏ ਗਾਣਿਆਂ ਵਿੱਚ 'ਲੱਖ ਲਾਹਨਤਾਂ', 'ਨੱਚੀ ਗਈ', 'ਯਾਰੀ', '2-4 ਪੈੱਗ', 'ਦਿਲ ਕਰਦਾ', 'ਫਰਕ', 'ਦਾਰੂ', 'ਪਤਲਾ ਲੱਕ', 'ਖੇਤ' ਸ਼ਾਮਿਲ ਹਨ, ਜਿੰਨਾਂ ਦੀ ਬੋਲ ਰਚਨਾ ਕ੍ਰਮਵਾਰ ਫਤਹਿ ਸ਼ੇਰਗਿੱਲ, ਰਿੱਕੀ ਖਾਨ ਅਤੇ ਸ਼ਾਹ ਅਲੀ ਦੁਆਰਾ ਕੀਤੀ ਗਈ ਹੈ।

ਪੰਜਾਬੀ ਮਿਊਜ਼ਿਕ ਦੇ ਖੇਤਰ ਵਿੱਚ ਪੜ੍ਹਾਅ ਦਰ ਪੜ੍ਹਾਅ ਹੋਰ ਉੱਚ ਬੁਲੰਦੀਆਂ ਛੂਹ ਲੈਣ ਵੱਲ ਵੱਧ ਰਿਹਾ ਹੈ ਇਹ ਹੋਣਹਾਰ ਗਾਇਕ, ਜੋ ਅਰਥ-ਭਰਪੂਰ ਅਤੇ ਮੋਹ ਭਰੇ ਪਰਿਵਾਰਿਕ ਰਿਸ਼ਤਿਆਂ ਦੇ ਨਾਲ ਪੰਜਾਬੀਅਤ ਵੰਨਗੀਆਂ ਨੂੰ ਉਭਾਰਨ ਅਤੇ ਦੇਸ਼ ਵਿਦੇਸ਼ ਵਿੱਚ ਉਨਾਂ ਦਾ ਪਸਾਰਾ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਦੇ ਗਾਏ ਹਰ ਗਾਣੇ ਨੂੰ ਭਰਪੂਰ ਸ਼ਲਾਘਾ ਅਤੇ ਮਕਬੂਲੀਅਤ ਨਾਲ ਨਿਵਾਜਿਆ ਗਿਆ ਹੈ, ਜਿਸ ਦਾ ਅਹਿਸਾਸ ਉਸ ਦੇ ਸਾਹਮਣੇ ਆਏ ਹਰ ਗੀਤ ਨੂੰ ਮਿਲੀ ਮਣਾਂਮੂਹੀ ਸਫਲਤਾ ਨੇ ਬਾਖੂਬੀ ਕਰਵਾਇਆ ਹੈ।

ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਕਈ ਗਾਣਿਆਂ ਨਾਲ ਸੰਗੀਤਕ ਖੇਤਰ ਵਿੱਚ ਆਪਣਾ ਕੱਦ ਹੋਰ ਉੱਚਾ ਅਤੇ ਰੁਤਬਾ ਹੋਰ ਬੁਲੰਦ ਕਰਨ ਵਿੱਚ ਸਫਲ ਰਿਹਾ ਹੈ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਅਪਣੀ ਝੋਲੀ ਪਾ ਰਿਹਾ ਇਹ ਸੁਰੀਲਾ ਅਤੇ ਉੱਚੀ ਹੇਕ ਰੱਖਦਾ ਗਾਇਕ, ਜਿਸ ਦੇ ਸੁਪਰ ਹਿੱਟ ਰਹੇ ਗਾਣਿਆਂ ਵਿੱਚ 'ਜੱਟ ਦੀ ਪਸੰਦ', 'ਟੈਲ ਮੀ', 'ਚੀਖ', 'ਫੱਕਰ', 'ਤੂੰ ਨਾ ਮਿਲਿਆ ਵੇ', 'ਹੁਲਾਰੇ', 'ਕੱਲ੍ਹ ਪਰਸੋ', '6 ਜੀ' ਆਦਿ ਸ਼ੁਮਾਰ ਰਹੇ ਹਨ। ਦੇਸ਼-ਵਿਦੇਸ਼ ਵਿੱਚ ਆਪਣੀ ਗਾਇਕੀ ਦੀਆਂ ਧੂੰਮਾਂ ਪਾ ਚੁੱਕਾ ਇਹ ਮਕਬੂਲ ਗਾਇਕ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਇੰਟਰਨੈਸ਼ਨਲ ਕੰਨਸਰਟ ਵੀ ਕਰਨ ਜਾ ਰਿਹਾ ਹੈ, ਜਿਸ ਸੰਬੰਧਤ ਤਿਆਰੀਆਂ ਨੂੰ ਵੀ ਉਸ ਦੀ ਟੀਮ ਵੱਲੋਂ ਇੰਨੀਂ ਦਿਨੀਂ ਅੰਜ਼ਾਮ ਦਿੱਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.