ਇਸ ਫਿਲਮ ਨਾਲ ਨਵੀਆਂ ਪੈੜਾਂ ਪਾਉਣਗੇ ਅਦਾਕਾਰ ਜੋਬਨਪ੍ਰੀਤ ਸਿੰਘ, ਪਹਿਲਾਂ ਲੁੱਕ ਹੋਇਆ ਰਿਲੀਜ਼

author img

By ETV Bharat Entertainment Desk

Published : Jan 16, 2024, 11:16 AM IST

Actor Jobanpreet Singh

Jobanpreet Singh Upcoming Film: ਹਾਲ ਹੀ ਵਿੱਚ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਸਿਰਲੇਖ ਹੈ 'ਜਹਾਨਕਿਲਾ'। ਜਿਸ ਦਾ ਪਹਿਲਾਂ ਲੁੱਕ ਰਿਲੀਜ਼ ਹੋ ਗਿਆ ਹੈ।

ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਦਾਇਰਾ ਹੋਰ ਵਿਸ਼ਾਲ ਕਰਨ ਅਤੇ ਇਸ ਦੇ ਵਜੂਦ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਇੰਨੀਂ ਦਿਨੀਂ ਕਈ ਨਵ ਪ੍ਰਤਿਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨਾਂ ਵਿੱਚੋਂ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਦਾਕਾਰ ਜੋਬਨਪ੍ਰੀਤ ਸਿੰਘ, ਜੋ ਰਿਲੀਜ਼ ਹੋਣ ਜਾ ਰਹੀ ਅਪਣੀ ਨਵੀਂ ਪੰਜਾਬੀ ਫਿਲਮ 'ਜਹਾਨਕਿਲਾ' ਨਾਲ ਹੋਰ ਨਵੇਂ ਅਯਾਮ ਸਿਰਜਣ ਜਾ ਰਹੇ ਹਨ, ਜਿੰਨਾਂ ਵੱਲੋਂ ਆਪਣੀ ਇਸ ਇੱਕ ਹੋਰ ਅਹਿਮ ਅਤੇ ਆਉਣ ਵਾਲੀ ਫਿਲਮ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।

'ਐਸਵੀਪੀ ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਵਿੱਕੀ ਕਦਮ ਦੁਆਰਾ ਕੀਤਾ ਗਿਆ, ਜਦਕਿ ਇਸ ਦਾ ਨਿਰਮਾਣ ਸਤਿੰਦਰ ਕੌਰ ਨੇ ਕੀਤਾ ਹੈ।

ਪੰਜਾਬ ਪੁਲਿਸ ਵਿੱਚ ਕਰਤੱਵਨਿਸ਼ਠਾ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਡੈਡੀਕੇਟਡ ਕੀਤੀ ਜਾ ਰਹੀ ਇਸ ਫਿਲਮ ਦੇ ਕੈਮਰਾਮੈਨ ਅੰਸ਼ੁਲ ਚੋਬੇ, ਮਿਊਜ਼ਿਕ ਡਾਇਰੈਕਟਰ ਦੇਵ-ਸ਼ੈਲੀ, ਬੈਕਗਰਾਊਂਡ ਸਕੋਰਰ ਰੋਹਿਤ ਕੁਲਕਰਨੀ, ਕਾਸਟਿਊਮ ਡਿਜ਼ਾਇਨਰ ਸ਼ਰੂਤੀ ਜਮਾਲ, ਸੰਪਾਦਕ ਸੰਤੋਸ਼ ਦੂਬੇ, ਡਾਂਸ ਕੋਰੀਓਗਰਾਫਰ, ਸਮਾਧਨ ਸਰਗਰ, ਲੇਖਕ ਜੋਬਨਪ੍ਰੀਤ ਸਿੰਘ, ਲਾਈਨ ਨਿਰਮਾਤਾ ਕਾਬਲ ਸਿੰਘ ਹਨ।

ਪੰਜਾਬੀ ਦੇ ਨਾਲ ਹਿੰਦੀ ਅਤੇ ਇੰਗਲਿਸ਼ ਤਿੰਨਾਂ ਭਾਸ਼ਾਵਾਂ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਅਤੇ ਮੋਹਾਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਪੂਰਨ ਕੀਤੀ ਗਈ ਹੈ, ਜਿਸ ਉਪਰੰਤ ਬਹੁਤ ਹੀ ਪ੍ਰਭਾਵੀ ਮੁਹਾਂਦਰੇ ਵਿੱਚ ਢਾਲੀ ਗਈ ਇਸ ਫਿਲਮ ਨੂੰ ਆਉਣ ਵਾਲੀ 22 ਮਾਰਚ ਨੂੰ ਦੁਨੀਆਂ ਭਰ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੰਨੇ ਪ੍ਰਮੰਨੇ ਐਕਟਰਜ਼ ਦੇ ਨਾਲ-ਨਾਲ ਕਈ ਨਵੇਂ ਚਿਹਰੇ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।

ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਜੋਬਨਪ੍ਰੀਤ ਸਿੰਘ, ਜੋ ਹੁਣ ਆਪਣੀ ਇਸ ਨਵੀਂ ਫਿਲਮ ਨੂੰ ਬਤੌਰ ਲੇਖਕ ਵੀ ਆਪਣੀ ਧਾਂਕ ਕਾਇਮ ਕਰਨ ਜਾ ਰਹੇ ਹਨ।

ਪਾਲੀਵੁੱਡ ਵਿਚ ਪੜ੍ਹਾਅ ਦਰ ਪੜ੍ਹਾਅ ਹੋਰ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਇਸ ਹੋਣਹਾਰ ਅਦਾਕਾਰ ਵੱਲੋਂ ਹੁਣ ਤੱਕ ਦੇ ਆਪਣੇ ਕਰੀਅਰ ਦੌਰਾਨ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਕਿੱਕਲੀ', 'ਸ਼ੋਭਾ ਸਿੰਘ', 'ਮਾਸੂਮ', 'ਸਾਕ', 'ਰੁਪਿੰਦਰ ਗਾਂਧੀ 2', 'ਦਿ ਬਲੈਕ ਪ੍ਰਿੰਸ' ਆਦਿ ਸ਼ੁਮਾਰ ਰਹੀਆਂ ਹਨ, ਜਿੰਨਾਂ ਵਿਚ ਉਸ ਵੱਲੋਂ ਨਿਭਾਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.