ETV Bharat / entertainment

Mohammad Nazim Film Munda Rockstar: ਪੰਜਾਬੀ ਸਿਨੇਮਾ 'ਚ ਨਵੀਂ ਪਾਰੀ ਵੱਲ ਵਧਿਆ ਇਹ ਚਰਚਿਤ ਚਿਹਰਾ, ਪ੍ਰਮੁੱਖ ਭੂਮਿਕਾ 'ਚ ਆਵੇਗਾ ਨਜ਼ਰ

author img

By ETV Bharat Entertainment Team

Published : Dec 18, 2023, 5:09 PM IST

Mohammad Nazim Khilji New Film: 'ਸਾਥ ਨਿਭਾਨਾ ਸਾਥੀਆ' ਸੀਰੀਅਲ ਨਾਲ ਮਸ਼ਹੂਰ ਹੋਏ ਅਦਾਕਾਰ ਮੁਹੰਮਦ ਨਾਜ਼ਿਮ ਖਿਲਜੀ ਇੰਨੀਂ ਦਿਨੀਂ ਆਪਣੀ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਚਰਚਾ ਵਿੱਚ ਹਨ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

mohammad nazim Film Munda Rockstar
mohammad nazim Film Munda Rockstar

ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਖਾਸੀ ਸ਼ੋਹਰਤ, ਕਾਮਯਾਬੀ ਅਤੇ ਚਰਚਾ ਬਟੋਰ ਚੁੱਕਾ ਹੈ ਅਦਾਕਾਰ ਮੁਹੰਮਦ ਨਾਜ਼ਿਮ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁੰਡਾ ਰੌਕਸਟਾਰ' ਦੁਆਰਾ ਇੱਕ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਵੱਲ ਵਧਣ ਜਾ ਰਿਹਾ ਹੈ, ਜਿਸ ਦੀ ਇਸ ਇੱਕ ਹੋਰ ਮਹੱਤਵਪੂਰਨ ਫਿਲਮ ਦਾ ਨਿਰਦੇਸ਼ਨ ਬਾਲੀਵੁੱਡ ਦੇ ਨਾਮਵਰ ਅਦਾਕਾਰ ਸਤਿਆਜੀਤ ਪੁਰੀ ਵੱਲੋਂ ਕੀਤਾ ਗਿਆ ਹੈ, ਜਿੰਨਾਂ ਦੀ ਬਤੌਰ ਫਿਲਮਕਾਰ ਇਹ ਪਹਿਲੀ ਫਿਲਮ ਹੈ।

ਨਿਰਮਾਤਾ ਸੰਜੇ ਜਲਾਨ ਅਤੇ ਅਭਿਸ਼ੇਕ ਜਲਾਨ ਵੱਲੋਂ ਇੰਡੀਆ ਗੋਲਡ ਫਿਲਮਜ਼ ਦੇ ਬੈਨਰ ਹੇਠ ਨਿਰਮਿਤ ਕੀਤੀ ਗਈ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਯੁਵਰਾਜ ਹੰਸ, ਅਦਿਤੀ ਆਰਿਆ ਵੀ ਸ਼ਾਮਿਲ ਹਨ, ਜਿੰਨਾਂ ਨਾਲ ਅਦਾਕਾਰ ਮੁਹੰਮਦ ਨਾਜ਼ਿਮ ਪ੍ਰਭਾਵੀ ਕਿਰਦਾਰ ਅਦਾ ਕਰਦਾ ਨਜ਼ਰ ਪਵੇਗਾ।

ਨਵੇਂ ਵਰ੍ਹੇ 2024 ਦੇ ਜਨਵਰੀ ਮਹੀਨੇ ਦੁਨੀਆ ਭਰ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਇੱਕ ਸੰਗੀਤਮਈ ਡਰਾਮਾ ਸਟੋਰੀ ਉਤੇ ਅਧਾਰਿਤ ਹੈ, ਜਿਸ ਦਾ ਮੋਲੋਡੀਅਸ ਰੰਗਾਂ ਵਿੱਚ ਰੰਗਿਆਂ ਸੰਗੀਤ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਗੀਤਾਂ ਦੀ ਰਚਨਾ ਨੌਜਵਾਨ ਗੀਤਕਾਰ ਗੋਪੀ ਸਿੱਧੂ ਨੇ ਕੀਤੀ ਹੈ, ਜੋ ਖੁਦ ਹਿੰਦੀ ਸਿਨੇਮਾ ਸੰਗੀਤ ਗਲਿਆਰਿਆਂ ਵਿੱਚ ਤੇਜ਼ੀ ਨਾਲ ਵਿਲੱਖਣ ਪਹਿਚਾਣ ਕਾਇਮ ਕਰਦਾ ਜਾ ਰਿਹਾ ਹੈ।

ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਬਠਿੰਡਾ ਅਤੇ ਫਰੀਦਕੋਟ ਇਲਾਕਿਆਂ ਵਿੱਚ ਸ਼ੂਟ ਕੀਤੀ ਗਈ ਆਪਣੀ ਉਕਤ ਫਿਲਮ ਅਤੇ ਇਸ ਵਿਚਲੇ ਕਿਰਦਾਰ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਿਹਾ ਹੈ ਇਹ ਡੈਸ਼ਿੰਗ ਅਤੇ ਬੇਹਤਰੀਨ ਅਦਾਕਾਰ, ਜਿਸ ਨੇ ਦੱਸਿਆ ਕਿ ਲੰਮੇ ਸਮੇਂ ਬਾਅਦ ਆਪਣੇ ਅਸਲ ਸਿਨੇਮਾ ਨਾਲ ਜੁੜਨਾ ਕਾਫੀ ਸੁਖਦ ਅਹਿਸਾਸ ਵਾਂਗ ਹੈ।

ਮੁਹੰਮਦ ਨਾਜ਼ਿਮ ਖਿਲਜੀ
ਮੁਹੰਮਦ ਨਾਜ਼ਿਮ ਖਿਲਜੀ

ਉਨਾਂ ਅੱਗੇ ਦੱਸਿਆ ਕਿ ਇਸ ਫਿਲਮ ਵਿੱਚ ਪਹਿਲੀ ਵਾਰ ਅਜਿਹੇ ਕਿਰਦਾਰ ਵਿੱਚ ਨਜ਼ਰ ਆਵਾਂਗਾ, ਜਿਸ ਤਰ੍ਹਾਂ ਦੀ ਭੂਮਿਕਾ ਪਹਿਲੋਂ ਮੈਂ ਆਪਣੀ ਕਦੇ ਕਿਸੇ ਸੀਰੀਅਲ ਜਾਂ ਫਿਲਮ ਵਿੱਚ ਅਦਾ ਨਹੀਂ ਕੀਤੀ।

ਮੂਲ ਰੂਪ ਵਿੱਚ ਮਲੇਰਕੋਟਲਾ ਨਾਲ ਸੰਬੰਧਿਤ ਇਸ ਹੋਣਹਾਰ ਐਕਟਰ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਟੈਲੀਵਿਜ਼ਨ ਦੇ ਬੇਸ਼ੁਮਾਰ ਵੱਡੇ ਸ਼ੋਅਜ 'ਚ ਉਸ ਵੱਲੋਂ ਲੀਡ ਰੋਲ ਅਦਾ ਕੀਤੇ ਜਾ ਚੁੱਕੇ ਹਨ, ਜਿਸ ਦੇ ਅਤਿ ਮਕਬੂਲ ਰਹੇ ਸੀਰੀਅਲਜ਼ ਵਿੱਚ 'ਸਾਥ ਨਿਭਾਨਾ ਸਾਥੀਆ', 'ਤੇਰਾ ਮੇਰਾ ਸਾਥ ਰਹੇ', 'ਸਾਥ ਨਿਭਾਨਾ ਸਾਥੀਆ 2' ਆਦਿ ਸ਼ੁਮਾਰ ਰਹੇ ਹਨ।

ਮੁਹੰਮਦ ਨਾਜ਼ਿਮ ਖਿਲਜੀ
ਮੁਹੰਮਦ ਨਾਜ਼ਿਮ ਖਿਲਜੀ

ਇਸ ਤੋਂ ਇਲਾਵਾ ਉਸ ਵੱਲੋਂ ਸਾਲ 2017 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬਿੱਗ ਡੈਡੀ' ਵਿੱਚ ਵੀ ਲੀਡਿੰਗ ਭੂਮਿਕਾ ਨਿਭਾਈ ਜਾ ਚੁੱਕੀ ਹੈ, ਜਿਸ ਦੇ ਕਰੀਬ ਸੱਤ ਸਾਲਾਂ ਬਾਅਦ ਇਹ ਉਮਦਾ ਅਦਾਕਾਰ ਇੱਕ ਵਾਰ ਫਿਰ ਪੰਜਾਬੀ ਸਿਨੇਮਾ ਸਕਰੀਨ ਉਪਰ ਆਪਣੀ ਅਦਾਕਾਰੀ ਦਾ ਸ਼ਾਨਦਾਰ ਮੁਜ਼ਾਹਰਾ ਕਰਦਾ ਵਿਖਾਈ ਦੇਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.