ETV Bharat / entertainment

Rashmika Mandanna Deepfake: ਰਸ਼ਮੀਕਾ ਮੰਡਾਨਾ ਦੇ ਡੀਪਫੇਕ ਵੀਡੀਓ 'ਤੇ ਸਰਕਾਰ ਸਖਤ, ਕਿਸੇ ਦਾ ਨਕਲੀ ਵੀਡੀਓ ਬਣਾਉਣ 'ਤੇ ਲੱਗੇਗਾ ਮੋਟਾ ਜ਼ੁਰਮਾਨਾ

author img

By ETV Bharat Entertainment Team

Published : Nov 7, 2023, 4:30 PM IST

ਰਸ਼ਮਿਕਾ ਮੰਡਾਨਾ ਦੇ ਡੀਪਫੇਕ ਵੀਡੀਓ 'ਤੇ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਆਈਟੀ ਮੰਤਰਾਲੇ ਨੇ ਸੋਸ਼ਲ ਮੀਡੀਆ ਲਈ ਨਵੇਂ ਨਿਯਮਾਂ ਦੇ ਨਾਲ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।

Rashmika Mandanna Deepfake
Rashmika Mandanna Deepfake

ਹੈਦਰਾਬਾਦ: ਸਾਊਥ ਸਿਨੇਮਾ ਦੀ ਸੁਪਰਹਿੱਟ ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਡੀਪਫੇਕ ਵਾਇਰਲ ਵੀਡੀਓ ਨੂੰ ਲੈ ਕੇ ਵਿਵਾਦ ਗਰਮਾ ਗਿਆ ਹੈ। ਇਸ ਸੰਬੰਧ ਵਿੱਚ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਨੇ ਅੱਜ ਮੰਗਲਵਾਰ 7 ਨਵੰਬਰ ਨੂੰ ਸਖ਼ਤ ਕਾਰਵਾਈ ਕੀਤੀ ਹੈ ਅਤੇ ਸੋਸ਼ਲ ਮੀਡੀਆ ਕੰਪਨੀਆਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।

ਸੂਤਰਾਂ ਮੁਤਾਬਕ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ 'ਚ ਇਲੈਕਟ੍ਰਾਨਿਕਸ ਅਤੇ ਆਈ.ਟੀ ਐਕਟ 2000 ਦੀ ਧਾਰਾ 66ਡੀ ਸਮੇਤ ਮੌਜੂਦਾ ਨਿਯਮਾਂ ਨੂੰ ਦੁਹਰਾਉਂਦੇ ਹੋਏ ਕਿਹਾ ਗਿਆ ਹੈ ਕਿ ਕੰਪਿਊਟਰ ਸਰੋਤਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਨੂੰ 3 ਸਾਲ ਤੱਕ ਦੀ ਸਜ਼ਾ ਹੋਵੇਗੀ ਅਤੇ 1 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਭਰਨਾ ਪਵੇਗਾ।

ਨਿਯਮਾਂ ਉਤੇ ਮਾਰੋ ਝਾਤ: 3 (1) (ਬੀ) (VII) ਦੇ ਤਹਿਤ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਯਮਾਂ ਅਤੇ ਨਿੱਜਤਾ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ ਅਤੇ ਨਾਲ ਹੀ ਡੀਪ ਫੇਕ ਵਰਗੇ ਸਮਾਜ ਵਿਰੋਧੀ ਵੀਡੀਓ ਪੋਸਟ ਕਰਨ 'ਤੇ ਵੀ ਰੋਕ ਲਗਾਉਣੀ ਪਵੇਗੀ। ਨਿਯਮ 3 (2) (ਬੀ) ਦੇ ਤਹਿਤ ਕਿਸੇ ਵੀ ਵਿਵਾਦਿਤ ਸਮੱਗਰੀ ਦੀ ਸ਼ਿਕਾਇਤ 'ਤੇ ਇਸਨੂੰ 24 ਘੰਟਿਆਂ ਦੇ ਅੰਦਰ ਸੋਸ਼ਲ ਮੀਡੀਆ ਤੋਂ ਹਟਾਉਣਾ ਹੋਵੇਗਾ।

  • Ministry of Electronics and IT has issued an advisory to social media companies and reiterated the existing advisory: Sources

    The advisory reiterated the existing rules including 66D of the Information Technology Act, 2000: Punishment for cheating by personation by using…

    — ANI (@ANI) November 7, 2023 " class="align-text-top noRightClick twitterSection" data=" ">

ਤੁਹਾਨੂੰ ਦੱਸ ਦੇਈਏ ਕਿ 6 ਨਵੰਬਰ ਨੂੰ ਡੀਪਫੇਕ ਦਾ ਮਾਮਲਾ ਉਦੋਂ ਸਾਹਮਣੇ ਆਇਆ ਸੀ, ਜਦੋਂ ਸਾਊਥ ਦੀ ਸੁਪਰਹਿੱਟ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਹ ਅਸਲੀ ਵੀਡੀਓ ਸੋਸ਼ਲ ਮੀਡੀਆ ਇੰਫਲੂਸਰ ਜ਼ਾਰਾ ਪਟੇਲ ਦਾ ਹੈ, ਜਿਸ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਚਿਹਰੇ ਨਾਲ ਵੀਡੀਓ ਪਾ ਕੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਰਸ਼ਮਿਕਾ ਨੂੰ ਕਾਫੀ ਦੁੱਖ ਹੋਇਆ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਅਮਿਤਾਭ ਬੱਚਨ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਅਦਾਕਾਰਾ ਦਾ ਸਮਰਥਨ ਕੀਤਾ।

  • I feel really hurt to share this and have to talk about the deepfake video of me being spread online.

    Something like this is honestly, extremely scary not only for me, but also for each one of us who today is vulnerable to so much harm because of how technology is being misused.…

    — Rashmika Mandanna (@iamRashmika) November 6, 2023 " class="align-text-top noRightClick twitterSection" data=" ">

ਅਮਿਤਾਭ ਦੇ ਨਾਲ-ਨਾਲ ਅਦਾਕਾਰਾ ਮ੍ਰਿਣਾਲ ਠਾਕੁਰ ਅਤੇ ਦੱਖਣ ਦੇ ਅਦਾਕਾਰ ਨਾਗਾ ਚੈਤੰਨਿਆ ਦੇ ਨਾਲ-ਨਾਲ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਵੀ ਉਸ ਨੂੰ ਕਾਫੀ ਸਮਰਥਨ ਦਿੱਤਾ, ਜੋ ਹੁਣ ਤੱਕ ਜਾਰੀ ਹੈ। ਹਰ ਪਾਸੇ ਤੋਂ ਸਮਰਥਨ ਮਿਲਣ ਤੋਂ ਬਾਅਦ ਰਸ਼ਮੀਕਾ ਸੁਰੱਖਿਅਤ ਅਤੇ ਸਹਿਜ ਮਹਿਸੂਸ ਕਰ ਰਹੀ ਹੈ। ਰਸ਼ਮੀਕਾ ਨੇ ਅਮਿਤਾਭ ਬੱਚਨ, ਮ੍ਰਿਣਾਲ ਠਾਕੁਰ, ਨਾਗਾ ਚੈਤੰਨਿਆ ਸਮੇਤ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਜੋ ਇਸ ਘੜੀ ਵਿੱਚ ਉਸਦੇ ਨਾਲ ਖੜੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.