ETV Bharat / entertainment

Jawan Creates History: ਰਾਸ਼ਟਰੀ ਸਿਨੇਮਾ ਦਿਵਸ ਉਤੇ 'ਜਵਾਨ' ਨੇ ਰਚਿਆ ਇਤਿਹਾਸ, ਸ਼ਾਹਰੁਖ ਖਾਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ

author img

By ETV Bharat Punjabi Team

Published : Oct 14, 2023, 12:48 PM IST

Jawan Creates History
Jawan Creates History

National Cinema Day: ਰਾਸ਼ਟਰੀ ਸਿਨੇਮਾ ਦਿਵਸ ਦੇ ਮੌਕੇ ਉਤੇ ਸ਼ਾਹਰੁਖ ਖਾਨ ਨੇ ਆਪਣੀ ਮੇਗਾ ਬਲਾਕਬਸਟਰ ਫਿਲਮ 'ਜਵਾਨ' ਨੂੰ 99 ਰੁਪਏ ਵਿੱਚ ਥੀਏਟਰ ਵਿੱਚ ਦਿਖਾਇਆ, ਇਸ ਕਾਰਨ ਫਿਲਮ ਨੇ ਭਾਰਤੀ ਫਿਲਮ ਇੰਡਸਟਰੀ ਵਿੱਚ ਅਜਿਹਾ ਇਤਿਹਾਸ ਰਚਿਆ ਹੈ, ਜੋ ਪਹਿਲਾਂ ਕਦੇ ਵੀ ਰਚਿਆ ਨਹੀਂ ਗਿਆ ਸੀ।

ਹੈਦਰਾਬਾਦ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਸਿਤਾਰਾ ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਵਾਰ ਫਿਰ ਬੁਲੰਦ ਹੋ ਗਿਆ ਹੈ। ਬੀਤੇ ਚਾਰ ਸਾਲ ਵਿੱਚ ਫਲਾਪ ਚੱਲ ਰਹੇ ਸ਼ਾਹਰੁਖ ਖਾਨ ਨੇ ਮੌਜੂਦਾ ਸਾਲ ਵਿੱਚ ਫਿਲਮ 'ਪਠਾਨ' ਅਤੇ 'ਜਵਾਨ' ਨਾਲ ਬਾਲੀਵੁੱਡ ਵਿੱਚ ਕਮਬੈਕ ਕੀਤਾ ਹੈ। ਪਠਾਨ ਅਤੇ ਜਵਾਨ ਨੇ ਬਾਕਸ ਆਫਿਸ ਉਤੇ 1000-1000 ਕਰੋੜ ਰੁਪਏ ਤੋਂ ਜਿਆਦਾ ਕਮਾਈ ਕੀਤੀ ਹੈ।

ਬੀਤੇ ਮਹੀਨੇ ਯਾਨੀ ਕਿ 7 ਸਤੰਬਰ ਨੂੰ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਦੂਸਰੀ ਐਕਸ਼ਨ-ਥ੍ਰਿਲਰ ਫਿਲਮ 'ਜਵਾਨ' ਆਪਣੇ 37ਵੇਂ ਦਿਨ ਵਿੱਚ ਵੀ ਧਮਾਕਾ ਕਰ ਰਹੀ ਹੈ। ਬੀਤੇ ਦਿਨ 13 ਅਕਤੂਬਰ ਨੂੰ ਨੈਸ਼ਨਲ ਸਿਨੇਮਾ ਡੇਅ 2023 ਉਤੇ ਫਿਲਮ ਨੂੰ 99 ਰੁਪਏ ਵਿੱਚ ਥੀਏਟਰ ਵਿੱਚ ਦਿਖਾਇਆ ਗਿਆ। ਇਸ ਦੇ ਨਾਲ ਹੀ ਜਵਾਨ ਨੇ ਆਪਣੇ ਨਾਂ ਇੱਕ ਹੋਰ ਰਿਕਾਰਡ ਕਾਇਮ ਕਰ ਲਿਆ ਹੈ।

  • Highest Grossing Hindi Film In The History Of Indian Cinema 🔥

    World Wide Gross: 1125.20 Cr
    Hindi Nett: 569.50 Cr
    India Nett: 629.63 Cr
    All Languages: 60.13 Cr
    India Gross: 744.85 Cr
    Overseas Gross: 380.34 Cr ($45.88M)
    All Time Mega Blockbuster JAWAN #SRK𓃵#JawanCreatesHistory pic.twitter.com/kxSWOYTZMx

    — Levhino 😈😎 (@SandipGK5140) October 13, 2023 " class="align-text-top noRightClick twitterSection" data=" ">

ਦੱਸ ਦਈਏ ਕਿ ਜਵਾਨ ਨੇ ਰਾਸ਼ਟਰੀ ਸਿਨੇਮਾ ਦਿਵਸ ਉਤੇ ਤਿੰਨ ਲੱਖ ਤੋਂ ਜਿਆਦਾ ਐਡਵਾਂਸ ਬੁਕਿੰਗ ਕੀਤੀ ਸੀ, ਜਿਸ ਵਿੱਚ 2 ਤੋਂ 3 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਹੁਣ ਜਵਾਨ ਨੇ ਆਪਣੇ ਨਾਂ ਨਵਾਂ ਰਿਕਾਰਡ ਕੀਤਾ ਹੈ, ਇਹ ਰਿਕਾਰਡ ਇਹ ਹੈ ਕਿ ਰਾਸ਼ਟਰੀ ਸਿਨੇਮਾ ਦਿਵਸ ਉਤੇ ਫਿਲਮ ਨੇ 4 ਤੋਂ 5 ਕਰੋੜ ਲੋਕਾਂ ਦੀ ਸੰਖਿਆ ਦਰਜ ਕੀਤੀ ਹੈ। ਇਹ ਸੰਖਿਆ ਹਿੰਦੀ, ਤਾਮਿਲ ਅਤੇ ਤੇਲਗੂ ਤਿੰਨਾਂ ਭਾਸ਼ਾ ਵਿੱਚ ਹੈ। ਇਸ ਤੋਂ ਪਹਿਲਾਂ ਫਿਲਮ ਨੇ 2 ਰਿਕਾਰਡ ਆਪਣੇ ਨਾਂ ਕਰ ਲਏ ਹਨ।

ਜਵਾਨ ਦਾ ਸਾਰਾ ਕਲੈਕਸ਼ਨ: ਜਵਾਨ ਨੇ ਵਰਲਡ ਵਾਈਡ 1125.20 ਕਰੋੜ ਦੀ ਕਮਾਈ ਕੀਤੀ ਹੈ, ਜਿਸ ਵਿੱਚੋਂ 569.50 ਕਰੋੜ ਹਿੰਦੀ ਭਾਸ਼ਾ ਵਿੱਚ ਹਨ, ਪੂਰੇ ਭਾਰਤ ਵਿੱਚੋਂ ਫਿਲਮ ਨੇ 629.36 ਕਰੋੜ ਦੀ ਕਮਾਈ ਕੀਤੀ ਹੈ, ਜਿਸ ਨਾਲ ਜਵਾਨ ਨੇ ਆਲ ਟਾਈਮ ਮੇਗਾ ਬਲਾਕਬਸਟਰ ਦਾ ਟੈਗ ਆਪਣੇ ਨਾਂ ਪਿੱਛੇ ਲਗਵਾ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.