ETV Bharat / entertainment

First Day Shoot of Shahkot: ਗਾਇਕ ਗੁਰੂ ਰੰਧਾਵਾ ਨੇ ਫਿਲਮ 'ਸ਼ਾਹਕੋਟ' ਦੇ ਸੈੱਟ ਤੋਂ ਸਾਂਝੀ ਕੀਤੀ ਪੁਰਾਣੀ ਫੋਟੋ, ਬੋਲੇ-ਇਹ ਸਾਡਾ ਪਹਿਲਾਂ ਦਿਨ ਸੀ

author img

By ETV Bharat Punjabi Team

Published : Oct 25, 2023, 11:15 AM IST

Guru Randhawa: ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੀ ਫਿਲਮ ਸ਼ਾਹਕੋਟ ਦਾ ਪਹਿਲਾਂ ਪੋਸਟਰ ਸਾਂਝਾ ਕੀਤਾ ਸੀ ਅਤੇ ਹੁਣ ਗਾਇਕ-ਅਦਾਕਾਰ ਨੇ ਇਸ ਫਿਲਮ ਦੇ ਪਹਿਲੇ ਦਿਨ ਦੇ ਸ਼ੂਟ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।

First Day Shoot of Shahkot
First Day Shoot of Shahkot

ਚੰਡੀਗੜ੍ਹ: ਗਾਇਕ ਗੁਰੂ ਰੰਧਾਵਾ ਨੇ ਆਪਣੀ ਗਾਇਕੀ ਅਤੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਹੋਇਆ ਹੈ। ਹੁਣ ਉਹ ਜਲਦ ਹੀ ਪ੍ਰਸ਼ੰਸਕਾਂ ਨੂੰ ਆਪਣੀ ਅਦਾਕਾਰੀ ਦਾ ਦੀਵਾਨਾ ਬਣਾਉਣ ਜਾ ਰਿਹਾ ਹੈ। ਉਹ ਜਲਦ ਹੀ ਪੈਨ ਇੰਡੀਆ ਫਿਲਮ 'ਸ਼ਾਹਕੋਟ' 'ਚ ਨਜ਼ਰ ਆਉਣਗੇ। ਫਿਲਮ 'ਚ ਗੁਰੂ ਇਕਬਾਲ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ ਇੱਕ ਜੋਸ਼ੀਲਾ ਪੰਜਾਬੀ ਨੌਜਵਾਨ ਹੈ, ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਣ ਦਾ ਸੰਕਲਪ ਲੈਂਦਾ ਹੈ।

ਇਸੇ ਤਰ੍ਹਾਂ ਗੁਰੂ ਰੰਧਾਵਾ ਨੇ ਬੀਤੇ ਦਿਨੀਂ ਆਪਣੀ ਆਉਣ ਵਾਲੀ ਇਸ ਫਿਲਮ ਦੇ ਪਹਿਲੇ ਦਿਨ ਦੇ ਸ਼ੂਟ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇੰਸਟਾਗ੍ਰਾਮ 'ਤੇ ਜਾ ਕੇ ਗਾਇਕ-ਅਦਾਕਾਰ ਨੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਕੈਪਸ਼ਨ ਦਿੱਤਾ "ਸ਼ਾਹਕੋਟ ਦੇ ਸੈੱਟ 'ਤੇ ਇਹ ਸਾਡਾ ਪਹਿਲਾਂ ਦਿਨ ਸੀ। ਈਸ਼ਾ ਤਲਵਾਰ ਤੁਸੀਂ ਸ਼ਾਨਦਾਰ ਸੀ। ਤੁਹਾਡੇ ਨਾਲ ਪ੍ਰਦਰਸ਼ਨ ਕਰਦੇ ਹੋਏ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ। ਸਿਨੇਮਾਘਰਾਂ ਵਿੱਚ 9 ਫਰਵਰੀ 2024 ਨੂੰ।"

ਤਸਵੀਰ ਵਿੱਚ ਗੁਰੂ ਅਤੇ ਉਸਦੀ ਸਹਿ-ਅਦਾਕਾਰਾ ਈਸ਼ਾ ਤਲਵਾਰ ਕੈਮਰੇ ਲਈ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਹਾਲ ਹੀ 'ਚ ਮੇਕਰਸ ਨੇ 'ਸ਼ਾਹਕੋਟ' ਦਾ ਫਰਸਟ ਲੁੱਕ ਪੋਸਟਰ ਵੀ ਰਿਲੀਜ਼ ਕੀਤਾ ਸੀ।

ਇੰਸਟਾਗ੍ਰਾਮ 'ਤੇ ਗੁਰੂ ਨੇ ਪੋਸਟਰ ਸਾਂਝਾ ਕੀਤਾ, ਜਿਸਦਾ ਉਸਨੇ ਕੈਪਸ਼ਨ ਦਿੱਤਾ, "'ਸ਼ਾਹਕੋਟ' ਫਿਲਮ ਦੀ ਮਨਮੋਹਕ ਯਾਤਰਾ ਵਿੱਚ ਸ਼ਾਮਲ ਹੋਵੋ, 'ਦਿ ਮੂਵੀ, ਇੱਕ ਸਿਨੇਮੈਟਿਕ ਓਡੀਸੀ ਜੋ ਪਿਆਰ ਅਤੇ ਫਰਜ਼ ਦੀ ਵਿਸ਼ਵਵਿਆਪੀ ਦੁਬਿਧਾ ਦੀ ਪੜਚੋਲ ਕਰਦੀ ਹੈ।"

ਉਲੇਖਯੋਗ ਹੈ ਕਿ 'ਲਵ ਪੰਜਾਬ' ਅਤੇ 'ਫਿਰੰਗੀ' ਵਰਗੇ ਆਪਣੇ ਪ੍ਰੋਜੈਕਟਾਂ ਲਈ ਮਸ਼ਹੂਰ ਰਾਜੀਵ ਢੀਂਗਰਾ ਇਸ ਫਿਲਮ ਨੂੰ ਨਿਰਦੇਸ਼ਤ ਕਰ ਰਹੇ ਹਨ। 'ਸ਼ਾਹਕੋਟ' ਨੂੰ ਲੈ ਕੇ ਉਤਸ਼ਾਹਿਤ ਰਾਜੀਵ ਢੀਂਗਰਾ ਨੇ ਕਿਹਾ, "ਅਸੀਂ ਇੱਕ ਅਜਿਹੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਨਾ ਸਿਰਫ਼ ਮੰਨੋਰੰਜਨ ਕਰੇ ਸਗੋਂ ਵਿਸ਼ਵ ਪੱਧਰ 'ਤੇ ਦਰਸ਼ਕਾਂ ਵਿੱਚ ਇੱਕ ਗੂੰਜ ਵੀ ਪੈਦਾ ਕਰੇ। ਇਹ ਇੱਕ ਅਜਿਹੀ ਕਹਾਣੀ ਹੈ ਜੋ ਦਿਲ ਦੀ ਗੱਲ ਕਰਦੀ ਹੈ, ਪਿਆਰ ਬਨਾਮ ਕਰਤੱਵ ਦੀ ਸਦੀਵੀ ਦੁਬਿਧਾ ਦੀ ਪੜਚੋਲ ਕਰਦੀ ਹੈ।" ਤੁਹਾਨੂੰ ਦੱਸ ਦਈਏ ਕਿ ਸ਼ਾਹਕੋਟ' 9 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਗੁਰੂ ਰੰਧਾਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਗੁਰੂ ਸਾਈ ਮਾਂਜਰੇਕਰ ਅਤੇ ਅਨੁਪਮ ਖੇਰ ਦੇ ਨਾਲ ਫਿਲਮ 'ਕੁਛ ਖੱਟਾ ਹੋ ਜਾਏ' ਵਿੱਚ ਵੀ ਸੁਰਖੀਆਂ ਵਿੱਚ ਨਜ਼ਰ ਆਉਣਗੇ। ਫਿਲਮ ਦੀ ਅਧਿਕਾਰਤ ਰਿਲੀਜ਼ ਡੇਟ ਦਾ ਅਜੇ ਇੰਤਜ਼ਾਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.