ETV Bharat / entertainment

Guru Randhawa Birthday: ਕਈ ਫਲਾਪ ਗੀਤਾਂ ਤੋਂ ਬਾਅਦ ਇਸ ਗੀਤ ਨੇ ਬਣਾਇਆ ਸੀ ਗੁਰੂ ਰੰਧਾਵਾ ਨੂੰ ਰਾਤੋ-ਰਾਤ ਸਟਾਰ

author img

By ETV Bharat Punjabi Team

Published : Aug 30, 2023, 1:58 PM IST

Updated : Aug 30, 2023, 2:21 PM IST

Guru Randhawa: ਗੁਰੂ ਰੰਧਾਵਾ ਪੰਜਾਬੀ ਸੰਗੀਤ ਉਦਯੋਗ ਦਾ ਉਹ ਸਿਤਾਰਾ ਹੈ, ਜਿਸ ਨੇ ਪੰਜਾਬੀ ਗੀਤਾਂ ਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਕਰਨ ਵਿੱਚ ਯੋਗਦਾਨ ਪਾਇਆ ਹੈ। ਪੰਜਾਬੀ ਦਾ ਇਹ ਗਾਇਕ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਿਹਾ ਹੈ, ਆਓ ਇਥੇ ਗਾਇਕ ਦੇ ਕਰੀਅਰ ਬਾਰੇ ਸਰਸਰੀ ਨਜ਼ਰ ਮਾਰੀਏ।

Guru Randhawa Birthday
Guru Randhawa Birthday

ਚੰਡੀਗੜ੍ਹ: 30 ਅਗਸਤ ਨੂੰ ਪੰਜਾਬੀ ਗਾਇਕ ਗੁਰੂ ਰੰਧਾਵਾ ਪੂਰੇ 32 ਸਾਲ ਦੇ ਹੋ ਗਏ ਹਨ ਭਾਵ ਕਿ ਗਾਇਕ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। ਗਾਇਕ ਨੇ ਕੁੱਝ ਹੀ ਸਾਲਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਅਲੱਗ ਪਹਿਚਾਣ ਬਣਾ ਲਈ ਹੈ। ਗੁਰੂ ਰੰਧਾਵਾ ਪੰਜਾਬੀ ਅਤੇ ਹਿੰਦੀ ਮੰਨੋਰੰਜਨ ਜਗਤ ਵਿੱਚ 'ਲਾਹੌਰ', 'ਹਾਈ ਰੇਟਡ ਗੱਬਰੂ', 'ਸੂਟ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ।

ਗੁਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ-ਛੋਟੇ ਪ੍ਰੋਗਰਾਮਾਂ ਵਿੱਚ ਗਾ ਕੇ ਕੀਤੀ ਹੈ, ਰੈਪਰ ਬੋਹੇਮੀਆ ਨੇ ਗਾਇਕ ਨੂੰ ਗੁਰੂ ਨਾਮ ਦਿੱਤਾ। ਗਾਇਕ ਨੇ 2012 ਵਿੱਚ ਮੰਨੋਰੰਜਨ ਜਗਤ ਵਿੱਚ ਪੈਰ ਰੱਖਿਆ ਸੀ, ਉਹਨਾਂ ਦਾ ਪਹਿਲਾਂ ਗੀਤ 'ਸੇਮ ਗਰਲ' ਸੀ, ਇਹ ਗੀਤ ਜਿਆਦਾ ਹਿੱਟ ਨਾ ਹੋ ਸਕਿਆ। ਪਰ, ਗਾਇਕ ਨੇ ਹਾਰ ਨਾ ਮੰਨੀ। ਇਸ ਤੋਂ ਬਾਅਦ ਉਹਨਾਂ ਨੇ ਆਪਣਾ ਦੂਜੇ ਗੀਤ 'ਚੜ ਗਈ' ਰਿਲੀਜ਼ ਕੀਤਾ। ਪਰ ਇਸ ਤੋਂ ਵੀ ਕੁੱਝ ਖਾਸ ਸਫ਼ਲਤਾ ਨਾ ਮਿਲੀ। ਫਿਰ ਉਹਨਾਂ ਦੇ ਪੂਰੇ ਦੋ ਸਾਲ ਸੰਘਰਸ਼ ਕੀਤਾ।


ਇਸ ਗੀਤ ਨਾਲ ਮਿਲੀ ਪ੍ਰਸਿੱਧੀ: ਦੋ ਸਾਲ ਦੀ ਮਿਹਨਤ ਤੋਂ ਬਾਅਦ ਗਾਇਕ ਨੇ ਬੋਹੇਮੀਆ ਨਾਲ ਮਿਲ ਕੇ ਗੀਤ 'ਪਟੋਲਾ' ਗਾਇਆ। ਇਸ ਗੀਤ ਨੇ ਗਾਇਕ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਗਾਇਕ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਬੈਸਟ ਗਾਣੇ ਦਾ ਅਵਾਰਡ ਵੀ ਮਿਲਿਆ ਹੈ। 2015 ਵਿੱਚ ਆਇਆ ਇਹ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਉਤੇ ਹੈ।

ਗੁਰੂ ਰੰਧਾਵਾ ਦੇ ਇੰਸਟਾਗ੍ਰਾਮ ਉਤੇ ਫਾਲੋਅਰਜ਼: ਗੁਰੂ ਰੰਧਾਵਾ ਪੰਜਾਬੀ ਦੇ ਅਜਿਹੇ ਸਿਤਾਰੇ ਹਨ, ਜਿਹਨਾਂ ਨੇ ਪੰਜਾਬੀ ਸੰਗੀਤ ਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਕੀਤਾ ਹੈ, ਗਾਇਕ ਨੂੰ ਇੰਸਟਾਗ੍ਰਾਮ ਉਤੇ 34.1 ਮਿਲੀਅਨ ਲੋਕ ਪਸੰਦ ਕਰਦੇ ਹਨ। ਗੁਰੂ ਪੰਜਾਬੀ ਦੇ ਅਜਿਹੇ ਸਿਤਾਰੇ ਹਨ, ਜਿਸ ਦੇ ਇੰਸਟਾਗ੍ਰਾਮ ਉਤੇ ਸਭ ਤੋਂ ਜਿਆਦਾ ਫਾਲੋਅਰਜ਼ ਹਨ।

Last Updated :Aug 30, 2023, 2:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.