ਖੇਡ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ਉੱਤੇ ਚੱਲੀਆਂ ਗੋਲੀਆਂ, ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ

author img

By

Published : Sep 7, 2022, 7:25 AM IST

Shots fired at the disputed site of the sports stadium at Goindwal Sahib

ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਖੇਡ ਸਟੇਡੀਅਮ (sports stadium at Goindwal Sahib) ਵਿੱਚ ਅਚਾਨਕ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਉਥੇ ਮੌਜੂਦ ਨੌਜਵਾਨਾਂ ਨੇ ਭੱਜ ਨੇ ਜਾਨ ਬਚਾਈ। ਜਾਣੋ ਪੂਰਾ ਮਾਮਲਾ

ਤਰਨ ਤਾਰਨ: ਕਸਬਾ ਗੋਇੰਦਵਾਲ ਸਾਹਿਬ ਵਿਖੇ ਖੇਡ ਸਟੇਡੀਅਮ (sports stadium at Goindwal Sahib) ਵਾਲੀ ਵਿਵਾਦਿਤ ਜਗ੍ਹਾ ਨੂੰ ਠੇਕੇ ਤੇ ਦੇਣ ਦੇ ਮਾਮਲੇ ਵਿੱਚ ਦੇਰ ਸ਼ਾਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਵੱਲੋਂ ਖੇਡ ਸਟੇਡੀਅਮ ਵਾਲੀ ਜਮੀਨ ਉਪਰ ਖੜ੍ਹੇ ਵਾਹਨਾਂ ਉੱਤੇ ਅੱਧਾ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਹਨ।

ਇਹ ਵੀ ਪੜੋ: Daily Love Rashifal ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁੱਸ਼, ਪੜ੍ਹੋ ਅੱਜ ਦਾ ਲਵ ਰਾਸ਼ੀਫਲ

ਜਾਣਾਕਰੀ ਦਿੰਦੇ ਹੋਏ ਠੇਕੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਟਰੈਕਟਰ ਟਰਾਲੀ ਅਤੇ ਵਰਕਰ ਸ਼ਾਮ ਮੌਕੇ ਆਰਾਮ ਕਰ ਰਹੇ ਸਨ, ਇਸ ਦੌਰਾਨ ਅਚਾਨਕ ਕੁੱਝ ਵਿਅਕਤੀਆਂ ਵੱਲੋਂ ਉਹਨਾਂ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ (Shots fired at the disputed site) ਗਈ। ਜਿਸ ਦੌਰਾਨ ਉਕਤ ਵਿਅਕਤੀ ਵੱਲੋਂ ਅੱਧਾ ਦਰਜਨ ਤੋਂ ਵੱਧ ਫਾਇਰ ਕੀਤੇ ਗਏ, ਜੋ ਉਹਨਾਂ ਦੇ ਟਰੈਕਟਰ ਟਰਾਲੀ ਅਤੇ ਇੱਕ ਟਰੱਕ ਦੇ ਟਾਇਰ ਵਿੱਚ ਲੱਗੇ ਹਨ।

ਖੇਡ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ਉੱਤੇ ਚੱਲੀਆਂ ਗੋਲੀਆਂ

ਮਨਦੀਪ ਸਿੰਘ ਨੇ ਖਦਸਾ ਪ੍ਰਗਟ ਕਰਦੇ ਕਿਹਾ ਕਿ ਉਕਤ ਫਾਇਰਿੰਗ ਜੀਕੋ ਦੇ ਅਧਿਕਾਰੀਆ ਵੱਲੋਂ ਕੀਤੀ ਗਈ ਹੈ। ਉਥੇ ਹੀ ਜੇਈ ਗਗਨਦੀਪ ਸਿੰਘ ਨੇ ਦੱਸਿਆ ਕੀ ਜੀਕੋ ਦੇ ਅਧਿਕਾਰੀ ਸਾਈਟ ਦਾ ਮੁਇਆਨਾ ਕਰਨ ਲਈ ਮੌਕੇ ਉੱਤੇ ਪੁੱਜੇ ਸਨ, ਜਿਸ ਦੌਰਾਨ ਕਿਸੇ ਵਿਅਕਤੀ ਵੱਲੋਂ ਫਾਇਰਿੰਗ ਸ਼ੁਰੂ (Shots fired at the disputed site) ਕਰ ਦਿੱਤੀ ਗਈ। ਜਿਸ ਕਾਰਨ ਉਹ ਮੌਕੇ ਤੋਂ ਜਾਨ ਬਚਾ ਕੇ ਭੱਜਣ ਲਈ ਮਜਬੂਰ ਹੋ ਗਏ। ਮੌਕੇ ਦੀਆਂ ਤਸਵੀਰਾਂ ਵਿੱਚ ਜੀਕੋ ਦੇ ਅਧਿਕਾਰੀਆ ਮੌਕੇ ਉੱਤੇ ਨਜ਼ਰ ਆ ਰਹੇ ਸਨ। ਮੌਕੇ ਉੱਤੇ ਪੁੱਜੇ ਗੋਇੰਦਵਾਲ ਸਾਹਿਬ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ: Weather Report ਸੂਬੇ ਭਰ ਵਿੱਚ ਗਰਮੀ ਦਾ ਕਹਿਰ ਜਾਰੀ, ਜਾਣੋ ਕਦੋਂ ਪਵੇਗਾ ਮੀਂਹ

ETV Bharat Logo

Copyright © 2024 Ushodaya Enterprises Pvt. Ltd., All Rights Reserved.