ETV Bharat / city

ਜਾਅਲੀ ਕਰੰਸੀ ਛਾਪਣ ਦੇ ਮਾਮਲੇ 'ਚ 2 ਲੋਕ ਗ੍ਰਿਫ਼ਤਾਰ

author img

By

Published : Dec 27, 2019, 12:02 PM IST

ਪਟਿਆਲਾ ਵਿਖੇ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਦੇ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਅਲੀ ਕਰੰਸੀ ਛਾਪਣ ਦੇ ਮਾਮਲੇ 'ਚ ਨਾਮਜ਼ਦ ਤਿੰਨ ਮੁਲਜ਼ਮਾਂ ਤੋਂ 1 ਲੱਖ ਰੁਪਏ ਦੇ ਕਰੀਬ ਦੋ ਹਜ਼ਾਰ ਨਕਲੀ ਨੋਟ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਜਾਅਲੀ ਕਰੰਸੀ ਛਾਪਣ ਦਾ ਮਾਮਲਾ
ਜਾਅਲੀ ਕਰੰਸੀ ਛਾਪਣ ਦਾ ਮਾਮਲਾ

ਪਟਿਆਲਾ : ਪੁਲਿਸ ਨੇ ਜਾਅਲੀ ਕਰੰਸੀ ਛਾਪਣ ਦੇ ਮਾਮਲੇ 'ਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਚੋਂ ਇੱਕ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦ ਕਿ ਪੁਲਿਸ ਨੇ ਹੁਣ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

ਜਾਅਲੀ ਕਰੰਸੀ ਛਾਪਣ ਦਾ ਮਾਮਲਾ

ਨਾਭਾ ਦੇ ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀਤੀ ਰਾਤ ਨੇੜਲੇ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਕਾਊਂਟਰ ਇੰਟੈਲੀਜੈਂਸ ਪੁਲਿਸ ਕਪਤਾਨ ਪ੍ਰਿਤਪਾਲ ਸਿੰਘ ਦੇ ਅਗਵਾਈ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਜਾਅਲੀ ਕਰੰਸੀ ਛਾਪਣ ਵਾਲੇ ਹੋਰ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਗੋਗੀ ਸਿੰਘ (ਰੋਹਟੀ),ਸੱਤਪਾਲ (ਗੱਜਣਮਾਜਰਾ ਥਾਣਾ ਅਨਾਜ਼ ਮੰਡੀ ) ਪਟਿਆਲਾ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਦੇ ਮਾਮਲੇ 'ਚ ਬਸਤਾ ਸਿੰਘ ਨਾਮਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਮੁੱਢਲੀ ਜਾਂਚ ਦੇ ਦੌਰਾਨ ਇਸ ਕੰਮ 'ਚ ਦੋ ਹੋਰ ਲੋਕਾਂ ਦੀ ਸ਼ਮੂਲੀਅਤ ਦਾ ਖ਼ੁਲਾਸਾ ਹੋਇਆ।

ਹੋਰ ਪੜ੍ਹੋ :ਹੁਸ਼ਿਆਰਪੁਰ 'ਚ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ

ਪੁਲਿਸ ਨੇ ਤਿੰਨਾਂ ਮੁਲਜ਼ਮਾਂ ਕੋਲੋਂ ਛਾਪਾਮਾਰੀ ਦੌਰਾਨ 2000ਰੁਪਏ ਦੇ 49 ਜਾਅਲੀ ਨੋਟ (98000) ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਇੱਕ ਲੈਪਟਾਪ ,ਫੋਟੋਸਟੇਟ ਮਸ਼ੀਨ,ਸੀਪੀਯੂ,ਐੱਲਸੀਡੀ, ਯੂਪੀਐੱਸ ਬਰਾਮਦ ਹੋਏ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

Intro:ਜਾਅਲੀ ਕਰੰਸੀ ਛਾਪਣ ਦੇ ਮਾਮਲੇ ਵਿੱਚ 2ਹੋਰ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਨਾਮਜਦ,ਮਾਮਲੇ ਦੇ ਤਿੰਨ ਦੋਸ਼ੀਆਂ ਦੇ ਕਬਜੇ ਚੋ ਇੱਕ ਲੱਖ ਰੁਪਏ ਦੇ ਕਰੀਬ ਦੋ ਹਜਾਰ ਦੇ ਜਾਅਲੀ ਨੋਟ ਬਰਾਮਦBody:ਜਾਅਲੀ ਕਰੰਸੀ ਛਾਪਣ ਦੇ ਮਾਮਲੇ ਵਿੱਚ 2ਹੋਰ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਨਾਮਜਦ,ਮਾਮਲੇ ਦੇ ਤਿੰਨ ਦੋਸ਼ੀਆਂ ਦੇ ਕਬਜੇ ਚੋ ਇੱਕ ਲੱਖ ਰੁਪਏ ਦੇ ਕਰੀਬ ਦੋ ਹਜਾਰ ਦੇ ਜਾਅਲੀ ਨੋਟ ਬਰਾਮਦ ਹੋਏ ਤੇ ਅੱਗੇ ਪੰਜ ਸੋ ਤੇ ਦੋ ਸੋ ਦੇ ਜਾਅਲੀ ਨੋਟ ਤਿਆਰ ਕਰਨ ਦਾ ਸਮਾਨ ਰਾ ਮਟੀਰੀਅਲ ਵੀ ਬਰਾਮਦ ਹੋਇਆ ਹੈ। ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ         ਬੀਤੀ ਰਾਤ ਨੇੜਲੇ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਕਾਊਂਟਰ ਇੰਟੈਲੀਜੈਂਸ ਪੁਲਿਸ ਕਪਤਾਨ ਪਿ੍ਤਪਾਲ ਸਿੰਘ ਅਗਵਾਈ ਵਿੱਚ ਕੀਤੀ ਛਾਪਾਮਾਰੀ ਦੌਰਾਨ ਜੋ ਜਾਅਲੀ ਕਰੰਸੀ ਛਾਪਣ ਸਬੰਧੀ ਗੋਗੀ ਖਾਨ ਉਰਫ ਗੋਗੀ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਨੂੰ ਪੁਲਿਸ ਨੇ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਸੀ ਸਬੰਧੀ ਮਾਮਲਾ ਦਰਜ ਕਰਨ ਮੌਕੇ ਦੋ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਪਾਈ ਗਈ ਹੈ 1ਥਾਣਾ ਸਦਰ ਨਾਭਾ ਵਿੱਚ ਗੋਗੀ ਸਿੰਘ ਉਰਫ ਗੋਗੀ ਖਾਨ ਪੁੱਤਰ ਕਾਕਾ ਸਿੰਘ ਵਾਸੀ ਰੋਹਟੀ ਬਸਤਾ ਸਿੰਘ, ਸੱਤਪਾਲ ਪੁੱਤਰ ਬਾਲੀ ਰਾਮ ਵਾਸੀ ਗੱਜਣਮਾਜਰਾ ਥਾਣਾ ਅਨਾਜ ਮੰਡੀ ਪਟਿਆਲਾ, ਅਵਤਾਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ  ਪਿੰਡ ਘਨੁੜਕੀ ਥਾਣਾ ਸਦਰ ਨਾਭਾ ਨੰੂ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ1ਸਥਾਨਕ ਰੋਹਟੀ ਪੁਲ ਚੌਕੀ ਦੇ ਮੁਖੀ ਸਹਾਇਕ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਹਾਇਕ ਥਾਣੇਦਾਰ ਹਰੀ ਸਿੰਘ ਨੂੰ ਜਾਅਲੀ ਕਰੰਸੀ ਛੱਪਣ ਸਬੰਧੀ ਗੁਪਤ ਸੂਚਨਾ ਮਿਲੀ  ਕੇ ਗੁੱਗੀ ਖਾਨ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਜਾਅਲੀ ਕਰੰਸੀ ਤਿਆਰ ਕਰਕੇ ਅੱਗੇ ਮਾਰਕੀਟ ਵਿੱਚ ਚਲਾਉਣ ਦਾ ਧੰਦਾ ਕਰਦੇ ਹਨ1 ਪਿੰਡ ਰੋਹਟੀ ਬਸਤਾ ਸਿੰਘਵਿਖੇ ਦੋਸ਼ੀ ਗੋਗੀ ਸਿੰਘ ਦੇ ਘਰ ਬੈਠ ਕੇ ਲੈਪਟਾਪ ਪ੍ਰਿੰਟਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਨਾਲ ਜਾਅਲੀ ਕਰੰਸੀ ਤਿਆਰ ਕਰ ਰਹੇ ਹਨ1ਛਾਪਾਮਾਰੀ ਕਰਨ ਤੇ 2000ਰੁਪਏ ਦੇ 49 ਜਾਅਲੀ ਨੋਟ(98000)ਰੁਪਏ ਜਾਅਲੀ ਕਰੰਸੀ ਬਰਾਮਦ ਹੋਈ ਅਤੇ ਇੱਕ ਲੈਪਟਾਪ ,ਫੋਟੋਸਟੈਟ ਮਸ਼ੀਨ, ਸੀਪੀਯੂ,ਐੱਲਸੀਡੀ, ਯੂਪੀਐੱਸ ਬਰਾਮਦ ਹੋਏ  1ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ 1ਤਾਜਾ ਜਾਣਕਾਰੀ ਮੁਤਾਬਿਕ ਦੋਸ਼ੀਆਂ ਦੇ ਕਬਜੇ ਚੋ ਪੰਜ ਸੋ ਤੇ ਦੋ ਸੋ ਦੇ ਨੋਟ ਤਿਆਰ ਕਰਨ ਦਾ ਸਮਾਨ ਯਾਨੀ ਰਾ ਮਟੀਰੀਅਲ ਬਰਾਮਦ ਹੋਇਆ ਹੈ ਤੇ ਅੱਗੇ ਰਿਮਾਂਡ ਵਿੱਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

ਬਾਈਟ - ਵਰਿੰਦਰਜੀਤ ਸਿੰਘ ਥਿੰਦ -ਡੀਐਸਪੀ ਨਾਭਾConclusion:ਜਾਅਲੀ ਕਰੰਸੀ ਛਾਪਣ ਦੇ ਮਾਮਲੇ ਵਿੱਚ 2ਹੋਰ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਨਾਮਜਦ,ਮਾਮਲੇ ਦੇ ਤਿੰਨ ਦੋਸ਼ੀਆਂ ਦੇ ਕਬਜੇ ਚੋ ਇੱਕ ਲੱਖ ਰੁਪਏ ਦੇ ਕਰੀਬ ਦੋ ਹਜਾਰ ਦੇ ਜਾਅਲੀ ਨੋਟ ਬਰਾਮਦ
ETV Bharat Logo

Copyright © 2024 Ushodaya Enterprises Pvt. Ltd., All Rights Reserved.