ETV Bharat / city

ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਕਿਹਾ...

author img

By

Published : Oct 13, 2021, 8:47 PM IST

ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...

ਸਮਾਰਟ ਸੀਡਰ ਮਸ਼ੀਨ ਪੀਏਯੂ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਹੈ। ਇਸ ਨੂੰ ਹੈਪੀ ਸੀਡਰ ਦੇ ਸੁਪਰ ਸੀਡਰ ਦਾ ਸੁਮੇਲ ਦੱਸਿਆ ਜਾ ਰਿਹਾ ਹੈ।

ਲੁਧਿਆਣਾ: ਪੰਜਾਬ ਦੇ ਕਿਸਾਨਾਂ ਲਈ ਪਰਾਲੀ ਦਾ ਪ੍ਰਬੰਧਨ ਹਮੇਸ਼ਾਂ ਤੋਂ ਹੀ ਵੱਡੀ ਚੁਣੌਤੀ ਰਿਹਾ ਹੈ। ਇਸ ਨੂੰ ਲੈ ਕੇ ਹੁਣ ਸਰਕਾਰਾਂ ਵੀ ਚਿੰਤਤ ਨੇ ਅਤੇ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਮੁਹੱਈਆ ਕਰਵਾ ਰਹੀਆਂ ਹਨ। ਇਸੇ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮਾਰਟ ਸੀਡਰ ਨਾਂ ਦੀ ਇੱਕ ਨਵੀਂ ਮਸ਼ੀਨ ਬਣਾਈ ਗਈ ਹੈ। ਇਹ ਮਸ਼ੀਨ ਪੀਏਯੂ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਹੈ। ਇਸ ਨੂੰ ਹੈਪੀ ਸੀਡਰ ਦੇ ਸੁਪਰ ਸੀਡਰ ਦਾ ਸੁਮੇਲ ਦੱਸਿਆ ਜਾ ਰਿਹਾ ਹੈ।

ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...
ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...

ਕਿਸਾਨਾਂ ਲਈ ਮਸ਼ੀਨ ਲਾਹੇਵੰਦ

ਇਸ ਮਸ਼ੀਨ ਵਿੱਚ ਪਰਾਲੀ ਨੂੰ ਸੰਭਾਲਣ ਲਈ ਅਤੇ ਖੇਤ ਦੀ ਵਹਾਈ ਲਈ ਛੋਟੇ ਛੋਟੇ ਬਲੇਡ, ਬੀਜ ਅਤੇ ਖਾਦ ਪਾਉਣ ਵਾਲਾ ਸਿਸਟਮ, ਨਵੀਂ ਕਿਸਮ ਦੇ ਬਿਸ਼ਪ ਫਾਲੇ ਅਤੇ ਬੀਜ ਨੂੰ ਮਿੱਟੀ ਨਾਲ ਢੱਕਣ ਲਈ ਰੋਲਰ ਲੱਗੇ ਹੋਏ ਹਨ, ਜੋ ਪਰਾਲੀ ਦੇ ਕੁਝ ਹਿੱਸੇ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ, ਜਦੋਂ ਕਿ ਬਾਕੀ ਬਚੇ ਪਰਾਲੀ ਦੇ ਹਿੱਸੇ ਨੂੰ ਮਿੱਟੀ ਦੀ ਧਰਾਤਲ ਉੱਤੇ ਵਿਛਾ ਦਿੰਦੇ ਹਨ। ਇਸ ਮਸ਼ੀਨ ਦੇ ਨਾਲ ਬੀਜੀ ਗਈ ਕਣਕ ਦੀ ਪੈਦਾਵਾਰ ਹੈਪੀ ਸੀਡਰ ਜਿੰਨੀ ਹੀ ਹੁੰਦੀ ਹੈ ਜਦੋਂ ਕਿ ਸੁਪਰ ਸੀਡਰ ਦੇ ਮੁਕਾਬਲੇ ਕੁਝ ਵੱਧ ਹੁੰਦੀ ਹੈ।

ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...
ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...

ਅੱਗ ਲਾਉਣ ਨਾਲ ਮਿੱਟੀ ਦੇ ਤੱਤ ਹੁੰਦੇ ਨੱਸ਼ਟ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀਏਯੂ ਦੇ ਡਾ. ਮਹੇਸ਼ ਨਾਰੰਗ ਨੇ ਦੱਸਿਆ ਕਿ ਇਸ ਸਮਾਰਟ ਸੀਡਰ ਦੀ ਕੀਮਤ 1 ਲੱਖ 90 ਹਜ਼ਾਰ ਰੁਪਏ ਹੈ ਅਤੇ ਯੂਨੀਵਰਸਿਟੀ ਵੱਲੋਂ ਇਸ ਸਾਲ ਕਿਸਾਨਾਂ ਨੂੰ ਇਹ ਮਸ਼ੀਨ ਸਿਫ਼ਾਰਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਜਲਾਉਣ ਨਾਲ ਨਾ ਸਿਰਫ਼ ਵਾਤਾਵਰਣ ਖਰਾਬ ਹੁੰਦਾ ਹੈ, ਸਗੋਂ ਇਸ ਨਾਲ ਮਿੱਟੀ ਦੇ ਤੱਤ ਵੀ ਖ਼ਰਾਬ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਧਰਤੀ ਦੇ ਮਿੱਤਰ ਕੀੜੇ ਮਰ ਜਾਂਦੇ ਨੇ ਅਤੇ ਨਾਲ ਹੀ ਜੋ ਪਰਾਲੀ ਦੇ ਵਿੱਚ ਫ਼ਸਲ ਲਈ ਜ਼ਰੂਰੀ ਪਦਾਰਥ ਹੁੰਦੇ ਹਨ, ਉਹ ਵੀ ਨਸ਼ਟ ਹੋ ਜਾਂਦੇ ਹਨ।

ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...

ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ

ਡਾ. ਨਾਰੰਗ ਨੇ ਦੱਸਿਆ ਕਿ ਬੀਤੇ ਚਾਰ ਸਾਲਾਂ ਤੋਂ ਲਗਾਤਾਰ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਇਸੇ ਦੇ ਤਹਿਤ ਨਵੀਆਂ-ਨਵੀਆਂ ਤਕਨੀਕਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ 'ਤੇ ਸਬਸਿਡੀ ਵੀ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਹੁਣ ਪੰਜਾਬ ਦੇ ਵਿੱਚ ਲਗਪਗ 55 ਫ਼ੀਸਦੀ ਰਕਬੇ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਕਿਨਾਰਾ ਕਰ ਲਿਆ ਹੈ।

ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...
ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...

ਜਲਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਹੋਵੇਗੀ ਮਸ਼ੀਨ

ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਸ਼ੀਨ 'ਤੇ ਸਰਕਾਰ ਵੱਲੋਂ ਸਬਸਿਡੀ ਜਿਹੀ ਕੋਈ ਤਜਵੀਜ਼ ਨਹੀਂ ਹੈ ਪਰ ਆਉਂਦੇ ਦਿਨਾਂ ਚ ਇਸ 'ਤੇ ਸਬਸਿਡੀ ਵੀ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਕ ਮਸ਼ੀਨ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਸਥਿਤ ਹੈ, ਜਲਦ ਹੀ ਇਸ ਨੂੰ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਤਿਆਰ ਕਰਕੇ ਪਹੁੰਚਾਇਆ ਜਾਵੇਗਾ। ਡਾ. ਨਾਰੰਗ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਮਸ਼ੀਨਰੀ ਭਾਵੇਂ ਕੋਈ ਵੀ ਵਰਤੀ ਜਾਵੇ ਪਰ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।

ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...
ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਇਸ ਸਮਾਰਟ ਸੀਡਰ ਦੀ ਕਰਨ ਵਰਤੋਂ, ਮਿਲੇਗਾ ਲਾਭ...

ਘੱਟ ਹਾਰਸ ਪਾਵਰ ਟਰੈਕਟਰ ਨਾਲ ਕੀਤੀ ਜਾ ਸਕਦੀ ਵਰਤੋਂ

ਡਾ. ਮਹੇਸ਼ ਨਾਰੰਗ ਨੇ ਦੱਸਿਆ ਕਿ ਇਸ ਸਮਾਰਟ ਸੀਡਰ ਨੂੰ ਵਿਸ਼ੇਸ਼ ਤੌਰ 'ਤੇ ਇਸ ਕਰਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਛੋਟੇ ਹਾਰਸ ਪਾਵਰ ਦੇ ਟਰੈਕਟਰ ਨਾਲ ਵੀ ਚੱਲ ਸਕੇ। ਉਨ੍ਹਾਂ ਕਿਹਾ ਕਿ ਫ਼ਿਲਹਾਲ ਸੁਪਰ ਸੀਡਰ ਨੂੰ ਚਲਾਉਣ ਲਈ 55 ਤੋਂ ਲੈ ਕੇ 60 ਹਾਰਸ ਪਾਵਰ ਟਰੈਕਟਰ ਦੀ ਲੋੜ ਪੈਂਦੀ ਹੈ, ਜਦੋਂਕਿ ਯੂਨੀਵਰਸਿਟੀ ਵੱਲੋਂ ਤਿਆਰ ਸਮਾਰਟ ਸੀਡਰ 50ਹਾਰਸ ਪਾਵਰ ਤੋਂ ਵੀ ਘੱਟ ਟਰੈਕਟਰ ਨਾਲ ਚੱਲ ਜਾਂਦਾ ਹੈ। ਡਾ. ਨਾਰੰਗ ਨੇ ਦੱਸਿਆ ਕਿ ਲੱਗਭਗ ਇਕ ਘੰਟੇ 'ਚ ਸਮਾਰਟ ਸੀਡਰ ਮਸ਼ੀਨ ਨਾਲ ਇੱਕ ਏਕੜ ਜ਼ਮੀਨ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:ਅਮਰੀਕਾ ਦੌਰੇ ‘ਤੇ ਗਏ ਨਿਰਮਲਾ ਸੀਤਾਰਮਨ ਨੂੰ ਲਖੀਮਪੁਰ ਘਟਨਾ ‘ਤੇ ਹੋਏ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.